ਰਾਖੀ ਸਾਵੰਤ ਦੀ ਨਨਾਣ ਨੇ ਦੀਪਕ ਕਲਾਲ ਦੀ ਕੀਤੀ ਕੁੱਟਮਾਰ, ਵੀਡੀਓ ਵਾਇਰਲ

8/26/2019 2:51:21 PM

ਮੁੰਬਈ(ਬਿਊਰੋ)— ਕਾਮੇਡੀਅਨ ਦੀਪਕ ਕਲਾਲ, ਰਾਖੀ ਸਾਵੰਤ ਦੇ ਵਿਆਹ ਤੋਂ ਬਾਅਦ ਹੀ ਭੜਕੇ ਹੋਏ ਹਨ। ਦੀਪਕ ਕਲਾਲ ਨੇ ਆਪਣੀ ਇਕ ਪੁਰਾਣੀ ਵੀਡੀਓ 'ਚ ਰਾਖੀ ਸਾਵੰਤ ਦੇ NRI ਬਿਜਨੈੱਸਮੈਨ ਪਤੀ 'ਤੇ ਇਤਰਾਜ਼ਯੋਗ ਟਿੱਪਣੀ ਕੀਤੀ ਸੀ, ਜਿਸ ਤੋਂ ਬਾਅਦ ਰਾਖੀ, ਦੀਪਕ ਕਲਾਲ 'ਤੇ ਭੜਕੀ ਸੀ। ਹੁਣ ਰਾਖੀ ਦੀ ਨਨਾਣ ਨੇ ਦੀਪਕ ਕਲਾਲ ਦੀ ਕੁੱਟਮਾਰ ਕੀਤੀ ਹੈ।
PunjabKesari
ਵੀਡੀਓ 'ਚ ਰਾਖੀ ਸਾਵੰਤ ਦੀ ਨਨਾਣ ਦੀਪਕ ਕਲਾਲ ਨੂੰ ਧਮਕਾਉਂਦੇ ਹੋਏ ਪੁੱਛ ਰਹੀ ਹੈ,''ਤੂੰ ਰਾਖੀ ਸਾਵੰਤ ਦੇ ਪਤੀ ਨੂੰ ਹੀ... ਕਿਵੇਂ ਕਿਹਾ? ਤੇਰੀ ਇੰਨੀ ਹਿੰਮਤ ਕਿਵੇਂ ਹੋ ਗਈ। ਰਾਖੀ ਸਾਵੰਤ ਤੇ ਰਿਤੇਸ਼ ਕੋਲੋਂ ਮੁਆਫੀ ਮੰਗ।'' ਰਿਤੇਸ਼ ਦੀ ਭੈਣ ਨੇ ਦੀਪਕ ਕਲਾਲ ਦੇ ਬਾਲ ਖਿੱਚੇ,  ਥੱਪੜ ਮਾਰੇ। ਮਾਰ ਖਾਣ ਤੋਂ ਬਾਅਦ ਦੀਪਕ ਕਲਾਲ ਰਾਖੀ ਸਾਵੰਤ ਦੇ ਪਤੀ ਰਿਤੇਸ਼ ਤੋਂ ਦੀਪਕ ਕਲਾਲ ਮੁਆਫੀ ਮੰਗ ਰਹੇ ਹਨ। ਦੀਪਕ ਨੇ ਵੀ ਇੰਸਟਾ 'ਤੇ ਮਾਰ ਕੁੱਟ ਦਾ ਇਹ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ,''ਸੌਰੀ।''

 
 
 
 
 
 
 
 
 
 
 
 
 
 

Sorry @rakhisawant2511 ......@rizal.manisha @anjalibhardwaj6264 @abhi_singh7007

A post shared by Deepak Kalal (@deepakkalalofficial) on Aug 25, 2019 at 9:00am PDT


ਹਾਲਾਂਕਿ ਰਾਖੀ ਸਾਵੰਤ ਦੀ ਇਸ ਕਥਿਤ ਨਨਾਣ ਦਾ ਚਿਹਰਾ ਪੂਰੀ ਤਰ੍ਹਾਂ ਨਜ਼ਰ ਨਹੀਂ ਆ ਰਿਹਾ ਹੈ। ਰਾਖੀ ਸਾਵੰਤ ਦੀ ਨਨਾਣ ਕੌਣ ਹੈ ਇਹ ਵੀ ਇਕ ਦਿਲਚਸਪ ਵਿਸ਼ਾ ਹੈ। ਦੀਪਕ ਕਲਾਲ ਨੇ ਇਕ ਵੀਡੀਓ 'ਚ ਰਾਖੀ ਦੇ ਪਤੀ ਲਈ ਇਤਰਾਜ਼ਯੋਗ ਸ਼ਬਦਾਂ ਦਾ ਇਸਤੇਮਾਲ ਕੀਤਾ ਸੀ। ਦੀਪਕ ਨੇ ਕਿਹਾ,''ਤੇਰੇ ਜੋ ਵੱਡੇ-ਵੱਡੇ ਸੁਪਨੇ ਹਨ ਬੱਚੇ ਕਰਨ ਦੇ, 12 ਬੱਚਿਆਂ ਦੀ ਕ੍ਰਿਕੇਟ ਟੀਮ ਬਣਾਉਣ ਦਾ ਸੁਪਨਾ ਰਿਤੇਸ਼ ਨਾਲ ਪੂਰਾ ਨਹੀਂ ਹੋਵੇਗਾ। ਤੂੰ ਰਿਤੇਸ਼ ਨੂੰ ਛੱਡ ਦੇ।''
PunjabKesari
ਦੀਪਕ ਦੇ ਇਸ ਕੁਮੈਂਟ 'ਤੇ ਰਾਖੀ ਸਾਵੰਤ ਖੂਬ ਭੜਕੀ ਸੀ। ਰਾਖੀ ਨੇ ਦੀਪਕ ਦੀ ਕਲਾਸ ਲਗਾਉਂਦੇ ਹੋਏ ਕਿਹਾ ਸੀ,''ਤੂੰ ਕਿਸੇ ਵੀ ਪਤਾਲ ਬਿੱਲ 'ਚ ਚਲਾ ਜਾ ਮੈਂ ਤੇਨੂੰ ਲੱਭ ਲਵਾਂਗੀ ਦੀਪਕ ਕਲਾਲ। ਤੂੰ ਮੇਰਾ ਕਾਲੀ, ਦੁਰਗਾ ਦਾ ਰੂਪ ਨਹੀਂ ਦੇਖਿਆ। ਮੈਂ ਦੁਰਗਾ ਬਣ ਕੇ ਤ੍ਰਿਸ਼ੂਲ ਨਾਲ ਤੇਰੀ ਹੱਤਿਆ ਕਰਾਂਗੀ।''
PunjabKesari
ਵਿਆਹ ਤੋਂ ਬਾਅਦ ਵੀ ਦੀਪਕ ਕਲਾਲ, ਰਾਖੀ ਸਾਵੰਤ ਨਾਲ ਵਿਆਹ ਦੇ ਸੁਪਨੇ ਦੇਖ ਰਹੇ ਹਨ। ਉਹ ਆਪਣੀ ਇੰਸਟਾ ਪ੍ਰੋਫਾਇਲ 'ਤੇ ਅਜੀਬੋ-ਗਰੀਬ ਵੀਡੀਓਜ਼ ਸ਼ੇਅਰ ਕਰਦੇ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News