ਰਾਮਾਨੰਦ ਸਾਗਰ ਦੇ ''ਰਾਮਾਇਣ'' ਸ਼ੋਅ ਦੀ ਸੀਤਾ ਮੁੜ ਕਰੇਗੀ ਬਾਲੀਵੁੱਡ ਇੰਡਸਟਰੀ ''ਚ ਕਮਬੈਕ

9/27/2019 1:32:33 PM

ਮੁੰਬਈ(ਬਿਊਰੋ)- ਰਾਮਾਨੰਦ ਸਾਗਰ ਦੇ ਮਸ਼ਹੂਰ ਸੀਰੀਅਲ ‘ਰਮਾਇਣ’ ‘ਚ ਸੀਤਾ ਦਾ ਕਿਰਦਾਰ ਨਿਭਾਉਣ ਵਾਲੀ ਦੀਪਿਕਾ ਚਿਖਲਿਆ ਲੰਬੇ ਸਮੇਂ ਬਾਅਦ ਮੁੜ ਪਰਦੇ ‘ਤੇ ਵਾਪਸੀ ਕਰਨ ਜਾ ਰਹੀ ਹੈ । ਦੀਪਿਕਾ ਇਕ ਬਾਇਓਪਿਕ ਰਾਹੀਂ ਦਰਸ਼ਕਾਂ ਦੇ ਸਾਹਮਣੇ ਨਜ਼ਰ ਆਵੇਗੀ। ਇਹ ਬਾਇਓਪਿਕ ਨਵੰਬਰ ‘ਚ ਦੇਸ਼ ਭਰ ਦੇ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ।
PunjabKesari
ਦੱਸ ਦਈਏ ਕਿ ਦੀਪਿਕਾ ਨੇ 90ਦੇ ਦਹਾਕੇ ‘ਚ ‘ਰਮਾਇਣ’ ਦੀ ਐਪਿਕ ਡਰਾਮਾ ਸੀਰੀਜ਼ ‘ਚ ਸੀਤਾ ਦਾ ਕਿਰਦਾਰ ਨਿਭਾਇਆ ਸੀ। ਉਨ੍ਹਾਂ ਵੱਲੋਂ ਨਿਭਾਇਆ ਗਏ ਕਿਰਦਾਰ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਅਤੇ ਜਦੋਂ ਵੀ ਸਕ੍ਰੀਨ ‘ਤੇ ਦੀਪਿਕਾ ਆਉਂਦੀ ਸੀ ਤਾਂ ਲੋਕ ਉਨ੍ਹਾਂ ਨੂੰ ਸੀਤਾ ਮਾਂ ਕਹਿ ਕੇ ਬੁਲਾਉਂਦੇ ਸਨ।
PunjabKesari
ਹੁਣ ਮੁੜ ਤੋਂ ਦੀਪਿਕਾ ਇਕ ਦਮਦਾਰ ਕਿਰਦਾਰ ‘ਚ ਨਜ਼ਰ ਆਉਣ ਵਾਲੀ ਹੈ । ਦੱਸਿਆ ਜਾ ਰਿਹਾ ਹੈ ਕਿ ਉਹ ਹੁਣ ਭਾਰਤੀ ਸਿਆਸਤ ਦੇ ਮਸ਼ਹੂਰ ਆਗੂ ਪੰਡਤ ਦੀਨ ਦਿਆਲ ਉਪਾਧਿਆਏ ਦੀ ਬਾਇਓਪਿਕ ‘ਦੀਨ ਦਿਆਲ ਇਕ ਯੁੱਗਪੁਰਸ਼’ ‘ਚ ਮਹੱਤਵਪੂਰਨ ਕਿਰਦਾਰ ਨਿਭਾ ਰਹੀ ਹੈ।


 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News