ਰਾਮਾਨੰਦ ਸਾਗਰ ਦੇ ''ਰਾਮਾਇਣ'' ਸ਼ੋਅ ਦੀ ਇਹ ਸੀਤਾ ਮੁੜ ਕਰੇਗੀ ਬਾਲੀਵੁੱਡ ਇੰਡਸਟਰੀ ''ਚ ਕਮਬੈਕ

11/13/2017 11:52:50 AM

ਨਵੀਂ ਦਿੱਲੀ(ਬਿਊਰੋ)— 80 ਦੇ ਦਹਾਕੇ ਵਿਚ ਆਈ ਰਾਮਾਨੰਦ ਸਾਗਰ ਦੀ 'ਰਾਮਾਇਣ' ਤਾਂ ਤੁਹਾਨੂੰ ਯਾਦ ਹੀ ਹੋਵੇਗੀ, ਜਿਸ ਨੂੰ ਦੇਖਣ ਲਈ ਲੋਕ ਇੰਨੇ ਬੇਸਬਰ ਰਹਿੰਦੇ ਸਨ ਕਿ ਸਭ ਕੰਮ ਕਾਰ ਛੱਡ ਕੇ ਆਪਣੇ ਟੀ. ਵੀ ਸਕ੍ਰੀਨ ਅੱਗੇ ਬੈਠ ਜਾਂਦੇ ਸਨ। ਇਸ ਸ਼ੋਅ ਵਿਚ ਦੀਪਿਕਾ ਚਿਖਲਿਆ ਨੇ ਦੇਵੀ ਸੀਤਾ ਦਾ ਯਾਦਗਾਰ ਕਿਰਦਾਰ ਨਿਭਾਇਆ ਸੀ। ਇਸ ਕਿਰਦਾਰ ਨੇ ਉਸ ਦੀ ਘਰ-ਘਰ ਵਿਚ ਪਛਾਣ ਬਣਾਈ। ਇਸ ਤੋਂ ਬਾਅਦ ਉਸ ਨੇ ਰਾਜ ਕਿਰਨ ਨਾਲ ਫਿਲਮ 'ਮੇਰੀ ਲੈਲਾ' ਦੇ ਜ਼ਰੀਏ ਬਾਲੀਵੁੱਡ ਵਿਚ ਸਫਲ ਡੈਬਿਊ ਕੀਤਾ ਸੀ।

PunjabKesari

ਪਹਿਲੀ ਫਿਲਮ ਦੀ ਸਫਲਤਾ ਨੇ ਉਸ ਨੂੰ ਬਾਲੀਵੁੱਡ ਵਿਚ ਉਹ ਮੁਕਾਮ ਨਹੀਂ ਦਿਵਾਇਆ, ਜਿਸ ਦੀ ਉਸ ਨੂੰ ਚਾਹਤ ਸੀ। ਇਸ ਤੋਂ ਬਾਅਦ ਉਸ ਨੇ ਕਈ ਫਿਲਮਾਂ ਅਤੇ ਟੀ. ਵੀ ਸ਼ੋਅ ਵਿਚ ਕੰਮ ਕੀਤਾ। ਹੁਣ ਸਾਲਾਂ ਬਾਅਦ ਦੀਪਿਕਾ ਫਿਲਮ ਇੰਡਸਟਰੀ ਵਿਚ ਕਮਬੈਕ ਕਰਨ ਵਾਲੀ ਹੈ। ਉਸ ਦੀ ਇਸ ਫਿਲਮ ਦਾ ਨਾਂ 'ਗਾਲਿਬ' ਹੈ, ਜਿਸ ਵਿਚ ਉਹ ਗਾਲਿਬ ਦੀ ਮਾਂ ਦਾ ਕਿਰਦਾਰ ਨਿਭਾਵੇਗੀ।

PunjabKesari

ਫਿਲਮ ਦੀ ਕਹਾਣੀ ਅਫਜ਼ਲ ਗੁਰੂ ਦੇ ਬੇਟੇ ਗਾਲਿਬ ਗੁਰੂ 'ਤੇ ਆਧਰਿਤ ਹੈ। ਅਦਾਕਾਰਾ ਨੇ ਗੁਜਰਾਤੀ ਕਾਸਮੈਟਿਕ ਬਿਜਨੈੱਸਮੈਨ ਹੇਮੰਤ ਟੋਪੀਵਾਲਾ ਨਾਲ ਵਿਆਹ ਕਰਨ ਤੋਂ ਬਾਅਦ ਕਿਸੇ ਵੀ ਸ਼ੋਅ ਜਾਂ ਫਿਲਮ ਵਿਚ ਕੰਮ ਨਹੀਂ ਕੀਤਾ ਸੀ। ਉਹ ਆਪਣੇ ਪਤੀ ਦੇ ਹੀ ਬਿਜਨੈੱਸ ਵਿਚ ਹੱਥ ਵਟਾਉਣ ਲੱਗ ਪਈ। ਉਸ ਦੀਆਂ ਦੋ ਬੇਟੀਆਂ ਨਿਧੀ ਅਤੇ ਜੂਹੀ ਹਨ। ਹਾਲ ਹੀ ਵਿਚ ਤੁਸੀਂ ਦੀਪਿਕਾ ਨੂੰ ਕਲਰਜ਼ ਗੁਜਰਾਤੀ ਸ਼ੋਅ 'ਛੂਟਾ ਛੇੜਾ' ਸੀਜ਼ਨ-2 ਹੋਸਟ ਕਰਦੇ ਹੋਏ ਦੇਖਿਆ ਹੋਵੇਗਾ।

PunjabKesari

ਇਹ ਸ਼ੋਅ ਅਸਲ ਜੋੜੀਆਂ ਦੀ ਜ਼ਿੰਦਗੀ ਵਿਚ ਆਉਣ ਵਾਲੀ ਸਮੱਸਿਆਵਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਦਾ ਹੈ। 'ਰਾਮਾਇਣ' ਦੇ ਜ਼ਰੀਏ ਮਿਲੀ ਪ੍ਰਸਿੱਧੀ ਤੋਂ ਬਾਅਦ ਦੀਪਿਕਾ ਨੇ ਰਾਜਨੀਤੀ ਵਿਚ ਵੀ ਹੱਥ ਅਜਮਾਇਆ ਸੀ, ਜਿਸ ਵਿਚਉਸ ਨੇ ਵਡੋਦਰਾ ਦੀ ਚੋਣ ਲੜੀ ਅਤੇ ਜਿੱਤ ਹਾਸਲ ਕਰਕੇ ਸਾਂਸਦ ਬਣੀ। ਅਦਾਕਾਰਾ ਇਸ ਸਮੇਂ ਮੁੰਬਈ ਵਿਚ ਰਹਿੰਦੀ ਹੈ ਅਤੇ ਉਹ ਜਲਦ ਹੀ ਆਪਣੀ ਫਿਲਮ ਦੀ ਸ਼ੂਟਿੰਗ ਸ਼ੁਰੂ ਕਰੇਗੀ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News