ਪਿਤਾ ਦੇ ਜਨਮਦਿਨ 'ਤੇ ਦੀਪਿਕਾ ਨੇ ਸਾਂਝੀ ਕੀਤੀ ਖਾਸ ਤਸਵੀਰ, ਲਿਖਿਆ ਭਾਵੁਕ ਮੈਸੇਜ

6/13/2020 1:06:26 PM

ਜਲੰਧਰ (ਬਿਊਰੋ) : ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਤੇ ਉਨ੍ਹਾਂ ਦੇ ਪਿਤਾ ਦਾ ਰਿਸ਼ਤਾ ਬਹੁਤ ਪਿਆਰਾ ਹੈ। ਦੋਵਾਂ ਦਾ ਕਰੀਅਰ ਵੀ ਬਹੁਤ ਸ਼ਾਨਦਾਰ ਰਿਹਾ ਹੈ। ਦੋਵਾਂ 'ਚ ਆਪਸੀ ਪਿਆਰ ਵੀ ਬਹੁਤ ਕਮਾਲ ਦਾ ਹੈ। ਦੀਪਿਕਾ ਪਾਦੂਕੋਣ ਦੀ ਆਪਣੇ ਪਿਤਾ ਨਾਲ ਇੱਕ ਤਸਵੀਰ ਵੀ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਹਾਲ ਹੀ 'ਚ ਆਪਣੇ ਪਾਪਾ ਦੇ 65ਵੇਂ ਜਨਮ ਦਿਨ 'ਤੇ ਉਨ੍ਹਾਂ ਦੇ ਨਾਂ ਇੱਕ ਪਿਆਰਾ ਜਿਹਾ ਮੈਸੇਜ ਲਿਖਿਆ ਅਤੇ ਇੱਕ ਪੁਰਾਣੀ ਤਸਵੀਰ ਸਾਂਝੀ ਕੀਤੀ। ਇਸ ਤਸਵੀਰ 'ਚ ਦੀਪਿਕਾ ਆਪਣੇ ਪਾਪਾ ਦੀ ਗੋਦ 'ਚ ਬੈਠੀ ਹੈ।
PunjabKesari
ਦੱਸ ਦਈਏ ਕਿ ਇਸ ਤਸਵੀਰ ਨੂੰ ਸਾਂਝੇ ਕਰਦਿਆਂ ਦੀਪਿਕਾ ਨੇ ਲਿਖਿਆ “ਸਭ ਤੋਂ ਮਹਾਨ ਆਫ ਸਕ੍ਰੀਨ ਹੀਰੋ ਲਈ! ਸ਼ੁਕਰੀਆ, ਚੰਗਾ ਚੈਂਪੀਅਨ ਹੋਣ ਲਈ ਸਿਰਫ਼ ਪ੍ਰੋਫੈਸ਼ਨਲ ਪ੍ਰਾਪਤੀਆਂ ਹੀ ਨਹੀਂ ਸਗੋਂ ਇਕ ਚੰਗਾ ਇਨਸਾਨ ਹੋਣਾ ਵੀ ਜ਼ਰੂਰੀ ਹੈ। 65ਵਾਂ ਜਨਮ ਦਿਨ ਮੁਬਾਰਕ ਪਾਪਾ, ਅਸੀਂ ਸਾਰੇ ਤਹਾਨੂੰ ਪਿਆਰ ਕਰਦੇ ਹਾਂ।''
PunjabKesari
ਦੀਪਿਕਾ ਤੇ ਰਣਵੀਰ ਸਿੰਘ ਦੀ ਫ਼ਿਲਮ '83' ਅਪ੍ਰੈਲ 'ਚ ਰਿਲੀਜ਼ ਹੋਣੀ ਸੀ ਪਰ ਤਾਲਾਬੰਦੀ ਦੇ ਚੱਲਦਿਆਂ ਇਸ ਨੂੰ ਰੱਦ ਕਰ ਦਿੱਤਾ ਗਿਆ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News