ਦੀਪਿਕਾ, ਪਿ੍ਰਅੰਕਾ ਨੂੰ ਪਛਾੜ ਸਭ ਤੋਂ ਵਧ ਕਮਾਈ ਵਾਲੀ ਅਦਾਕਾਰਾ ਬਣੀ ਸਕਾਰਲੇਟ ਜਾਨਸਨ

8/27/2019 4:53:24 PM

ਮੁੰਬਈ(ਬਿਊਰੋ)- ਪਿ੍ਰਅੰਕਾ ਚੋਪੜਾ ਤੇ ਦੀਪਿਕਾ ਪਾਦੂਕੋਣ ਬਾਲੀਵੁੱਡ ਤੋਂ ਅੱਗੇ ਨਿਕਲ ਕੇ ਗਲੋਬਲ ਆਈਕੋਨ ਦੇ ਤੌਰ ’ਤੇ ਆਪਣੀ ਵੱਖਰੀ ਪਛਾਣ ਬਣਾ ਚੁੱਕੀਆਂ ਹਨ ਪਰ ਇਹ ਦੋਵੇਂ ਅਦਾਕਾਰਾਂ ਫੋਰਬਸ ਲਿਸਟ ’ਚ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਅਦਾਕਾਰਾਂ ਦੇ ਤੌਰ ’ਤੇ ਆਪਣੀ ਜਗ੍ਹਾ ਬਣਾਉਣ ’ਚ ਨਾਕਾਮ ਰਹੀਆਂ ਹਨ। ਹਾਲ ਹੀ ’ਚ ਫੋਰਬਸ ਨੇ ਦੁਨੀਆ ‘ਚ 10 ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀਆਂ ਅਦਾਕਾਰਾਂ ਦੀ ਸੂਚੀ ਜਾਰੀ ਕੀਤੀ ਹੈ। ਜਿਸ  ’ਚ ਦੀਪਿਕਾ ਪਾਦੂਕੋਣ ਵੀ ਇਸ ਵਾਰ ਵੀ ਬਾਹਰ ਹੈ।
PunjabKesari
ਸਾਲ 2016 ‘ਚ ਫੋਰਬਸ ਦੀ ਇਸ ਲਿਸਟ ‘ਚ ਦੀਪਿਕਾ ‘ਚ 10ਵਾਂ ਸਥਾਨ ਹਾਸਲ ਕੀਤਾ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਭਾਰਤ ਦੀ ਇੰਟਰਨੈਸ਼ਨਲ ਸਟਾਰ ਕਹੀ ਜਾਣ ਵਾਲੀ ਪ੍ਰਿਅੰਕਾ ਚੋਪੜਾ ਦਾ ਵੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਅਦਾਕਾਰਾ ਦੀ ਲਿਸਟ ‘ਚ ਕਿਤੇ ਵੀ ਨਾਂ ਨਹੀਂ ਹੈ। ਦੁਨੀਆ ‘ਚ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਅਦਾਕਾਰਾ ਪ੍ਰਿਅੰਕਾ ਚੋਪੜਾ ਦਾ ਵੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਅਦਾਕਾਰਾਂ ਦੀ ਲਿਸਟ ‘ਚ ਕਿਤੇ ਵੀ ਨਾਂ ਨਹੀਂ ਹੈ। ਦੁਨੀਆ ‘ਚ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਅਦਾਕਾਰਾਂ ਦੇ ਤੌਰ ‘ਤੇ ਸਕਾਰਲੇਟ ਜਾਨਸਨ ਨੇ ਇਕ ਵਾਰ ਫਿਰ ਲਿਸਟ ‘ਚ ਟੌਪ ਪੁਜ਼ੀਸ਼ਨ ਹਾਸਲ ਕੀਤੀ ਹੈ।
PunjabKesari
ਫੋਰਬਸ ਮੁਤਾਬਕ ਸਕਾਰਲੇਟ ਦੀ ਸਾਲਾਨਾ ਕਮਾਈ 56 ਮਿਲੀਅਨ ਡਾਲਰ ਹੈ, ਜੋ ਕਰੀਬ 400 ਕਰੋੜ ਰੁਪਏ ਹੈ। ਇਸ ਲਿਸਟ ‘ਚ ਦੂਜੇ ਨੰਬਰ ‘ਚ ਸੋਫੀਆ ਵਰਗਾਰਾ ਹੈ। ਇਸ ਦੀ ਕਮਾਈ 41.1 ਮਿਲੀਅਨ ਡਾਲਰ ਯਾਨੀ ਕਰੀਬ 294 ਕਰੋੜ ਰੁਪਏ ਹੈ। 35 ਮਿਲੀਅਨ ਡਾਲਰ ਯਾਨੀ 250 ਕਰੋੜ ਰੁਪਏ ਦੀ ਕਮਾਈ ਦੇ ਨਾਲ ਰੀਜ ਵਿਦਰਸਪੂਨ ਦਾ ਕਬਜ਼ਾ ਤੀਜੇ ਨੰਬਰ ‘ਤੇ ਹੈ। ਇਸ ਲਿਸਟ ‘ਚ ਕਮਾਈ ਦੇ ਨੰਬਰ ‘ਚ 34 ਮਿਲੀਅਨ ਡਾਲਰ (234 ਕਰੋੜ ਰੁਪਏ) ਨਿਕੋਲ ਕਿਡਮੈਨ ਚੌਥੇ ਨੰਬਰ ‘ਤੇ ਹੈ। ਇਨ੍ਹਾਂ ਦੀ ਕਮਾਈ ਪੰਜਵੇਂ ਨੰਬਰ ‘ਤੇ 28 ਮਿਲੀਅਨ ਡਾਲਰ ਯਾਨੀ ਕਰੀਬ 200 ਕਰੋੜ ਰੁਪਏ ਨਾਲ ਜੇਨੀਫਰ ਐਨਸਟਿਨ ਪੰਜਵੇਂ ਨੰਬਰ ‘ਤੇ ਹੈ। ਸਭ ਤੋਂ ਜ਼ਿਆਦਾ ਕਮਾਈ ਕਰਨ ਦੇ ਮਾਮਲੇ ‘ਚ ਕੈਲੀ ਕੂਕੋ ਛਵੇਂ ਨੰਬਰ ‘ਤੇ ਹੈ।
PunjabKesari
ਇਸ ਦੀ ਇਸ ਸਾਲ ਕਮਾਈ 25 ਮਿਲੀਅਨ ਡਾਲਰ ਯਾਨੀ ਕਰੀਬ 179 ਕਰੋੜ ਰੁਪਏ ਦੱਸੀ ਜਾਂਦੀ ਹੈ। ਇਸ ਤੋਂ ਬਾਅਦ ਸੱਤਵੇਂ ਨੰਬਰ ‘ਤੇ 24 ਮਿਲੀਅਨ ਡਾਲਰ ਨਾਲ ਅਦਾਕਾਰਾ ਐਲੀਜ਼ਾਬੇਥ ਮੌਸ ਹੈ। 23.5 ਮਿਲੀਅਨ ਡਾਲਰ ਯਾਨੀ 168 ਕਰੋੜ ਰੁਪਏ ਦੀ ਕਮਾਈ ਨਾਲ ਮਗ੍ਰੋਟ ਰੌਬੀ ਅੱਠਵੇਂ ਨੰਬਰ ‘ਤੇ ਹੈ।
PunjabKesari
23.5 ਮਿਲੀਅਨ ਡਾਲਰ ਯਾਨੀ 168 ਕਰੋੜ ਰੁਪਏ ਦੀ ਕਮਾਈ ਨਾਲ ਮਗ੍ਰੋਟ ਰੌਬੀ ਅੱਠਵੇਂ ਨੰਬਰ ‘ਤੇ ਹੈ। 23 ਮਿਲੀਅਨ ਡਾਲਰ ਯਾਨੀ ਕਿ 164 ਕਰੋੜ ਰੁਪਏ ਦੀ ਕਮਾਈ ਨਾਲ ਚਾਰਲੀਜ ਥੇਰੋਨ 9ਵੇਂ ਨੰਬਰ ‘ਤੇ ਹੈ ਅਤੇ 22 ਮਿਲੀਅਨ ਡਾਲਰ ਯਾਨੀ 157 ਕਰੋੜ ਰੁਪਏ ਦੀ ਕਮਾਈ ਨਾਲ ਐਲੇਨ ਪੋਂਪੋ 10ਵੇਂ ਨੰਬਰ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News