ਵਿਆਹ ਤੋਂ ਬਾਅਦ ਸਾਬਕਾ ਬੁਆਏਫਰੈਂਡ ਰਣਬੀਰ ਨੂੰ ਇਸ ਅੰਦਾਜ਼ ''ਚ ਮਿਲੀ ਦੀਪਿਕਾ

3/20/2019 9:12:09 AM

ਜਲੰਧਰ(ਬਿਊਰੋ)— ਪਿਛਲੇ ਸਾਲ ਹੀ ਦੀਪਿਕਾ ਪਾਦੂਕੋਣ ਤੇ ਰਣਵੀਰ ਸਿੰਘ ਨੇ ਵਿਆਹ ਕੀਤਾ ਹੈ। ਇਸ ਤੋਂ ਬਾਅਦ ਦੋਵੇਂ ਇਕੱਠੇ ਕਾਫੀ ਖੁਸ਼ ਨਜ਼ਰ ਵੀ ਆਉਂਦੇ ਹਨ। ਇਸ ਦੇ ਨਾਲ ਹੀ ਹਾਲ ਹੀ 'ਚ ਦੀਪਿਕਾ ਨੇ ਆਪਣੇ ਸਾਬਕਾ ਪ੍ਰੇਮੀ ਰਣਬੀਰ ਕਪੂਰ ਨਾਲ ਐਡ 'ਚ ਕੰਮ ਕੀਤਾ ਹੈ। ਉਂਝ ਦੋਵਾਂ ਦੇ ਬ੍ਰੇਕਅੱਪ ਤੋਂ ਬਾਅਦ ਦੋਵੇਂ ਇਕ-ਦੂਜੇ ਨਾਲ ਕਾਫੀ ਵਾਰ ਕੰਮ ਕਰ ਚੁੱਕੇ ਹਨ। ਹੁਣ ਦੋਵਾਂ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

PunjabKesari
ਅਸਲ 'ਚ ਹਾਲ ਹੀ 'ਚ ਦੀਪਿਕਾ ਤੇ ਰਣਬੀਰ ਕਪੂਰ ਏਸ਼ੀਅਨ ਪੇਂਟ ਦੇ ਐਵਾਰਡ ਨਾਈਟ 'ਚ ਨਜ਼ਰ ਆਏ ਸੀ। ਜਿੱਥੇ ਦੋਵਾਂ ਨੇ ਖੂਬ ਮਸਤੀ ਕੀਤੀ ਤੇ ਇਸ ਦੂਜੇ ਨਾਲ ਡਾਂਸ ਕਰਦੇ ਵੀ ਨਜ਼ਰ ਆਏ।

PunjabKesari
ਇਨ੍ਹਾਂ ਦੇ ਡਾਂਸ ਦਾ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ ਜਿਸ 'ਚ ਦੋਵੇਂ 'ਲੜਕੀ ਆਂਖ ਮਾਰੇ' 'ਤੇ ਡਾਂਸ ਕਰ ਰਹੇ ਹਨ ਜੋ ਰਣਵੀਰ ਸਿੰਘ ਦੀ ਫ਼ਿਲਮ 'ਸਿੰਬਾ' ਦਾ ਗੀਤ ਹੈ।

PunjabKesari
ਸਟੇਜ 'ਤੇ ਦੋਵਾਂ ਨੇ ਭਾਰਤੀ ਸਿੰਘ ਤੇ ਮਨੀਸ਼ ਪੌਲ ਨਾਲ ਵੀ ਖੂਬ ਮਸਤੀ ਕੀਤੀ। ਇਵੈਂਟ ਤੋਂ ਬਾਅਦ ਦੀਪਿਕਾ ਨੇ ਰਣਬੀਰ ਨੂੰ ਕਿਸ ਕੀਤੀ ਅਤੇ ਉਸ ਨੂੰ ਗੱਲ ਲਾ ਕੇ ਬਾਏ ਕਿਹਾ।

PunjabKesari
ਉਂਝ ਫੈਨਜ਼ ਨੂੰ ਦੋਵਾਂ ਦੀ ਕੈਮਿਸਟਰੀ ਕਾਫੀ ਪਸੰਦ ਹੈ ਤੇ ਉਡੀਕ ਰਹੇ ਹਨ ਕਿ ਹੁਣ ਦੋਵਾਂ ਨੂੰ ਕਿਸੇ ਫਿਲਮ 'ਚ ਕਦੋਂ ਦੇਖਿਆ ਜਾਵੇਗਾ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News