ਰਣਵੀਰ ਦਾ ਖੁਲਾਸਾ, ਇਨ੍ਹਾਂ ਆਦਤਾਂ ਤੋਂ ਪ੍ਰੇਸ਼ਾਨ ਹੋ ਚੁੱਕੀ ਹੈ ਦੀਪਿਕਾ

3/21/2019 10:11:33 AM

ਜਲੰਧਰ(ਬਿਊਰੋ)— ਰਣਵੀਰ ਸਿੰਘ ਅਤੇ ਦੀਪਿਕਾ ਪਾਦੂਕੋਣ ਬਾਲੀਵੁੱਡ ਦੇ ਖੂਬਸੂਰਤ ਜੋੜਿਆਂ 'ਚੋਂ ਇਕ ਮੰਨੇ ਜਾਂਦੇ ਹਨ। ਬੀਤੇ ਸਾਲ ਇਨ੍ਹਾਂ ਦੋਵਾਂ ਦਾ ਵਿਆਹ ਹੋਇਆ ਹੈ। ਇਸ ਤੋਂ ਬਾਅਦ ਇਹ ਇਹ ਦੋਵੇਂ ਕਿਸੇ ਨਾ ਕਿਸੇ ਕਾਰਨ ਤੋਂ ਸੁਰਖੀਆਂ 'ਚ ਛਾਏ ਰਹਿੰਦੇ ਹਨ। ਇਨ੍ਹਾਂ ਹੀ ਨਹੀਂ ਵਿਆਹ ਤੋਂ ਬਾਅਦ ਇਹ ਦੋਵੇਂ ਇਕ-ਦੂਜੇ ਦੀਆਂ ਆਦਤਾਂ ਦੇ ਬਾਰੇ 'ਚ ਵੀ ਕਾਫੀ ਖੁਲਾਸੇ ਕਰਦੇ ਰਹਿੰਦੇ ਹਨ, ਹੁਣ ਰਣਵੀਰ ਸਿੰਘ ਨੇ ਦੀਪਿਕਾ ਅਤੇ ਆਪਣੀ ਇਕ ਆਦਤ ਦਾ ਖੁਲਾਸਾ ਕੀਤਾ ਹੈ।
PunjabKesari,ranveer singh image,deepika padukone Image
ਹਾਲ ਹੀ 'ਚ ਮੀਡੀਆ ਨਾਲ ਗੱਲਬਾਤ ਦੌਰਾਨ ਰਣਵੀਰ ਸਿੰਘ ਨੇ ਦੱਸਿਆ ਕਿ ਉਸ ਦੀ ਪਤਨੀ ਕਾਫੀ ਸਖਤ ਮਿਜਾਜ਼ ਵਾਲੀ ਹੈ ਉਨ੍ਹਾਂ ਨੇ ਕਿਹਾ ਕਿ ਦੀਪਿਕਾ ਨੂੰ ਮੇਰਾ ਘਰ ਤੋਂ ਦੇਰ ਤੱਕ ਬਾਹਰ ਰਹਿਣਾ ਅਤੇ ਖਾਣਾ ਖਾਏ ਬਿਨ੍ਹਾਂ ਘਰ ਤੋਂ ਜਾਣਾ ਇਹ ਦੋਵੇਂ ਹੀ ਚੀਜ਼ਾਂ ਪਸੰਦ ਨਹੀਂ ਹਨ।
PunjabKesari,ranveer singh image,deepika padukone Image
ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਕਾਫੀ ਸਖਤ ਵਰਤਾਅ ਅਪਣਾਉਂਦੀ ਹੈ, ਰਣਵੀਰ ਸਿੰਘ ਨੇ ਉਨ੍ਹਾਂ ਦੇ ਇਸ ਵਰਤਾਅ ਦਾ ਕਾਰਨ ਵੀ ਦੱਸਿਆ ਹੈ। ਇਸ ਤੋਂ ਇਲਾਵਾ ਰਣਵੀਰ ਸਿੰਘ ਨੇ ਆਪਣੇ ਅਤੇ ਦੀਪਿਕਾ ਨਾਲ ਜੁੜੀਆਂ ਕੁਝ ਖਾਸ ਗੱਲਾਂ ਸ਼ੇਅਰ ਕੀਤੀਆ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News