ਪੰਜਾਬੀ ਸੂਟ ਪਹਿਨੇ ਮੁੰਬਈ ਏਅਰਪੋਰਟ ’ਤੇ ਦਿਸੀ ਦੀਪਿਕਾ ਪਾਦੁਕੋਣ, ਤਸਵੀਰਾਂ ਵਾਇਰਲ
11/28/2019 9:55:44 AM
ਮੁੰਬਈ(ਬਿਊਰੋ)- ਬਾਲੀਵੁੱਡ ਦੀ ਕਿਊਟ ਅਦਾਕਾਰਾ ਦੀਪਿਕਾ ਪਾਦੁਕੋਣ ਨੂੰ ਹਾਲ ਹੀ ’ਚ ਮੁੰਬਈ ਏਅਰਪੋਟਰ ’ਤੇ ਸਪਾਟ ਕੀਤਾ ਗਿਆ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਆਂ ਹਨ। ਦੀਪਿਕਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਲੋਕ ਕਾਫੀ ਪਸੰਦ ਤੇ ਸ਼ੇਅਰ ਕਰ ਰਹੇ ਹਨ।
ਤਸਵੀਰਾਂ ‘ਚ ਤੁਸੀਂ ਦੇਖ ਸਕਦੇ ਹੋ ਕਿ ਦੀਪਿਕਾ ਨੇ ਗੁਲਾਬੀ ਰੰਗ ਦਾ ਪੰਜਾਬੀ ਪਲਾਜੋ ਸੂਟ ਪਾਇਆ ਹੋਇਆ ਹੈ। ਇਸ ਸੂਟ ’ਚ ਦੀਪਿਕਾ ਬਹੁਤ ਹੀ ਖੂਬਸੂਰਤ ਨਜ਼ਰ ਆ ਰਹੀ ਹੈ। ਇਸ ਸੂਟ ਦੇ ਨਾਲ ਹੀ ਦੀਪਿਕਾ ਨੇ ਪੈਰਾਂ ‘ਚ ਪੰਜਾਬੀ ਜੁੱਤੀ ਵੀ ਪਹਿਨੀ ਹੋਈ ਹੈ।
ਜੇ ਗੱਲ ਕਰੀਏ ਦੀਪਿਕਾ ਪਾਦੁਕੋਣ ਦੇ ਕੰਮ ਦੀ ਤਾਂ ਦੀਪਿਕਾ ਫਿਲਮ ‘ਛਪਾਕ’ ਅਤੇ ਕਬੀਰ ਖਾਨ ਦੀ ’83’ ‘ਚ ਨਜ਼ਰ ਆਉਣ ਵਾਲੀ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ