ਜਨਮਦਿਨ ਮੌਕੇ ਏਅਰਪੋਰਟ ’ਤੇ ਦੀਪਿਕਾ ਪਾਦੂਕੋਣ ਨੂੰ ਮਿਲਿਆ ਸਰਪ੍ਰਾਈਜ਼, ਵੀਡੀਓ

1/5/2020 11:43:21 AM

ਮੁੰਬਈ(ਬਿਊਰੋ)- ਅੱਜ ਦੀਪਿਕਾ ਪਾਦੂਕੋਣ ਦਾ ਜਨਮਦਿਨ ਹੈ ਤੇ ਆਪਣੇ ਜਨਮਦਿਨ ਮੌਕੇ ਦੀਪਿਕਾ ਲਖਨਊ ਲਈ ਰਵਾਨਾ ਹੋ ਗਈ ਹੈ। ਦੀਪਿਕਾ ਲਖਨਊ ਵਿਚ ਐਸਿਡ ਅਟੈਕ ਸਰਵਾਈਵਰਸ ਨਾਲ ਆਪਣਾ ਜਨਮਦਿਨ ਸੈਲੀਬ੍ਰੇਟ ਕਰੇਗੀ। ਦਿਲਚਸਪ ਗੱਲ ਇਹ ਹੈ ਕਿ ਦੀਪਿਕਾ ਨਾਲ ਉਨ੍ਹਾਂ ਦੇ ਪਤੀ ਵੀ ਇਸ ਸੈਲੀਬ੍ਰੇਸ਼ਨ ਲਈ ਉਨ੍ਹਾਂ ਨਾਲ ਹਨ। ਦਰਅਸਲ ਹਾਲ ਹੀ ਵਿਚ ਏਅਰਪੋਰਟ ’ਤੇ ਦੋਵਾਂ ਨੂੰ ਇਕੱਠੇ ਲਖਨਊ ਲਈ ਰਵਾਨਾ ਹੁੰਦੇ ਦੇਖਿਆ ਗਿਆ। ਇਸ ਦੌਰਾਨ ਦੀਪਿਕਾ ਦਾ ਇਕ ਫੈਨ ਏਅਰਪੋਰਟ ’ਤੇ ਕੇਕ ਲੈ ਕੇ ਪਹੁੰਚ ਗਿਆ। ਫੈਨ ਨੇ ਦੀਪਿਕਾ ਕੋਲੋਂ ਕੇਕ ਕੱਟਵਾਇਆ ਅਤੇ ਉੱਥੇ ਮੌਜੂਦ ਫਟਾਗ੍ਰਾਫਰਸ ਨੇ ਇਸ ਮੁਮੈਂਟ ਨੂੰ ਕੈਮਰੇ ਵਿਚ ਕੈਦ ਕੀਤਾ। ਇਸ ਦੌਰਾਨ ਦਾ ਵੀਡੀਓ ਵੀ ਸਾਹਮਣੇ ਆਇਆ ਹੈ, ਜੋ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਿਹਾ ਹੈ। ਫੈਨਜ਼ ਵੱਲੋਂ ਇਸ ਵੀਡੀਓ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

 
 
 
 
 
 
 
 
 
 
 
 
 
 

And DP Cuts Cake With Photographer And Hubby #RanveerSingh at the airport today as she departs for #lucknow

A post shared by Manav Manglani (@manav.manglani) on Jan 4, 2020 at 6:15pm PST


ਜੇਕਰ ਦੀਪਿਕਾ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਦੀਪਿਕਾ ਜਲਦ ਹੀ ਆਪਣੀ ਨਵੀਂ ਫਿਮਲ ‘ਛਪਾਕ’ ’ਚ ਨਜ਼ਰ ਆਵੇਗੀ। ‘ਛਪਾਕ’ ਵਿਚ ਦੀਪਿਕਾ ਇਕ ਐਸਿਡ ਅਟੈਕ ਸਰਵਾਈਵਰ ਲਕਸ਼‍ਮੀ ਅੱਗਰਵਾਲ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ। ਇਸ ਫਿਲਮ ਦੀ ਨਿਰਮਾਤਾ ਮੇਘਨਾ ਗੁਲਜ਼ਾਰ ਹੈ ਤੇ ਇਹ ਫਿਲ‍ਮ ਅਗਲੇ ਸਾਲ 10 ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News