ਰਣਵੀਰ ਨੂੰ ਛੱਡ ਇਸ ਐਕਟਰ ਨਾਲ ਲਵ ਸੀਨ ਕਰਨਾ ਚਾਹੁੰਦੀ ਹੈ ਦੀਪਿਕਾ

2/8/2018 12:53:43 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ 'ਪਦਮਾਵਤ' ਤੋਂ ਬਾਅਦ ਹੁਣ ਫਿਰ ਹਾਲੀਵੁੱਡ 'ਚ ਐਂਟਰੀ ਲੈਣ ਵਾਲੀ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਦੀਪਿਕਾ ਇਸ ਤੋਂ ਪਹਿਲਾਂ xXx: Return of Xander Cage ਫਿਲਮ 'ਚ ਕੰਮ ਕਰ ਚੁੱਕੀ ਹੈ। ਦੱਸਿਆ ਜਾ ਰਿਹਾ ਹੈ ਕਿ ਦੀਪਿਕਾ ਦੀ ਇਕ ਹੋਰ ਹਾਲੀਵੁੱਡ ਅਭਿਨੇਤਾ ਨਾਲ ਕੰਮ ਕਰਨ 'ਚ ਦਿਲਚਸਪੀ ਹੈ। ਉਨ੍ਹਾਂ ਨੂੰ ਇਸ ਅਭਿਨੇਤਾ ਨਾਲ ਲਵ ਸੀਨ ਕਰਨ 'ਚ ਵੀ ਕੋਈ ਪ੍ਰੇਸ਼ਾਨੀ ਨਹੀਂ ਹੈ।

PunjabKesari
ਹਾਲ ਹੀ 'ਚ ਦੀਪਿਕਾ ਨੇਹਾ ਦੇ ਚੈਟ ਸ਼ੋਅ 'ਚ ਸ਼ਾਮਿਲ ਹੋਈ ਸੀ। ਇਸ ਦੌਰਾਨ ਉਨ੍ਹਾਂ ਕੋਲੋ ਪੁੱਛਿਆ ਗਿਆ ਸੀ ਕਿ ਉਹ ਕਿਸ ਅਭਿਨੇਤਾ ਨਾਲ ਲਵ ਸੀਨ ਕਰਨਾ ਚਾਹੁੰਦੀ ਹੈ। ਉਨ੍ਹਾਂ ਨੇ ਜਵਾਬ ਦਿੱਤਾ ਕਿ ਉਹ ਗੋਲਡਨ ਗਲੋਬ ਜੇਤੂ ਜੇਮਸ ਫ੍ਰਾਂਕੋ ਨਾਲ ਲਵ ਸੀਨ ਕਰਨਾ ਚਾਹੁੰਦੀ ਹੈ।

PunjabKesari
ਦੱਸ ਦਈਏ ਕਿ ਜੇਮਸ ਫ੍ਰਾਂਕੋ ਹਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਅਤੇ ਫਿਲਮਮੇਕਰ ਹਨ। ਉਹ 'ਦ ਡਿਜਾਸਟਰ ਆਰਟਿਸਟ', 'ਸਪਾਈਡਰਮੈਨ' ਵਰਗੀਆਂ ਫਿਲਮਾਂ ਲਈ ਜਾਣੇ ਜਾਂਦੇ ਹਨ। ਜੇਮਸ ਉਸ ਵੇਲੇ ਚਰਚਾ 'ਚ ਰਹੇ ਸੀ, ਉਸ ਵੇਲੇ ਉਨ੍ਹਾਂ 'ਤੇ ਯੌਨ ਸ਼ੋਸ਼ਣ ਦਾ ਦੋਸ਼ ਲੱਗਾ ਸੀ। ਹਾਲੀਵੁੱਡ ਦੀਆਂ 5 ਅਦਾਕਾਰਾਂ ਨੇ ਉਨ੍ਹਾਂ 'ਤੇ ਦੁਰਵਿਵਹਾਰ ਅਤੇ ਯੌਨ ਸ਼ੋਸ਼ਣ ਦਾ ਦੋਸ਼ ਲਗਾਇਆ ਹੈ। ਇਸ ਨੂੰ ਨਜ਼ਰ ਅੰਦਾਜ਼ ਕਰਦੇ ਹੋਏ ਦੀਪਿਕਾ ਉਨ੍ਹਾਂ ਨਾਲ ਫਿਲਮ 'ਚ ਕੰਮ ਕਰਨ ਲਈ ਰਾਜ਼ੀ ਹੈ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News