''ਪਦਮਾਵਤ ਰਾਣੀ'' ਦੇ ਹੱਥ ਲੱਗੀ ਮੇਘਨਾ ਗੁਲਜ਼ਾਰ ਦੀ ਅਗਲੀ ਫਿਲਮ

9/19/2018 8:14:39 AM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਨੇ ਇਸ ਸਾਲ 'ਪਦਮਾਵਤ' ਤੋਂ ਬਾਅਦ ਕਿਸੇ ਫਿਲਮ ਲਈ ਹਾਮੀ ਨਹੀਂ ਭਰੀ। ਹੁਣ ਖਬਰਾਂ ਆ ਰਹੀਆਂ ਹਨ ਕਿ ਦੀਪਿਕਾ ਦੇ ਹੱਥ ਹੁਣ ਮੇਘਨਾ ਗੁਲਜ਼ਾਰ ਦੀ ਅਗਲੀ ਫਿਲਮ ਲੱਗੀ ਹੈ। ਇਸ ਫਿਲਮ ਨੂੰ ਪਹਿਲਾਂ ਵਿਸ਼ਾਲ ਭਾਰਦਵਾਜ ਬਣਾਉਣ ਵਾਲੇ ਸੀ, ਜਿਸ ਦਾ ਨਾਂ ਸੀ 'ਸਪਨਾ ਦੀਦੀ'।

Image result for Deepika Padukone and Meghna Gulzar

ਇਸ ਫਿਲਮ 'ਚ ਇਰਫਾਨ ਨੇ ਕੰਮ ਕਰਨਾ ਸੀ ਪਰ ਇਫਰਾਨ ਦੀ ਕੈਂਸਰ ਦੀ ਬੀਮਾਰੀ ਕਾਰਨ ਉਨ੍ਹਾਂ ਨੂੰ ਲੰਡਨ ਜਾਣਾ ਪਿਆ। ਇਸ ਤੋਂ ਬਾਅਦ ਦੀਪਿਕਾ ਨੇ ਵੀ ਸਾਈਨਿੰਗ ਅਮਾਊਂਟ ਵਾਪਸ ਕਰ ਦਿੱਤੀ। ਹੁਣ ਖਬਰ ਆਈ ਹੈ ਕਿ ਦੀਪਿਕਾ ਆਪਣੀ ਅਗਲੀ ਫਿਲਮ ਜਲਦ ਹੀ ਸਾਈਨ ਕਰਨ ਵਾਲੀ ਹੈ। ਇਸ ਵਾਰ ਉਹ 'ਰਾਜ਼ੀ' ਫੇਮ ਡਾਇਰੈਕਟਰ ਮੇਘਨਾ ਗੁਲਜ਼ਾਰ ਨਾਲ ਕੰਮ ਕਰਨ ਵਾਲੀ ਹੈ।

Image result for Deepika Padukone

ਇਸ ਫਿਲਮ ਨੂੰ ਲੈ ਕੇ ਦੋਵਾਂ 'ਚ ਗੱਲਬਾਤ ਚੱਲ ਰਹੀ ਹੈ। ਮੇਘਨਾ ਹੁਣ ਜੁੜਵਾ ਭੈਣਾਂ 'ਤੇ ਕੋਈ ਫਿਲਮ ਬਣਾਉਣਾ ਚਾਹੁੰਦੀ ਹੈ। ਇਸ ਬਾਰੇ ਵਧੇਰੇ ਜਾਣਕਾਰੀ ਆਉਣ 'ਚ ਅਜੇ ਕੁਝ ਹੋਰ ਸਮਾਂ ਲੱਗ ਸਕਦਾ ਹੈ। ਜੇਕਰ ਦੀਪਿਕਾ ਤੇ ਮੇਘਨਾ ਕਿਸੇ ਫਿਲਮ ਨੂੰ ਲੈ ਕੇ ਇਕੱਠੇ ਆਉਂਦੀਆਂ ਹਨ ਤਾਂ ਇਹ ਫੈਨਜ਼ ਲਈ ਕਿਸੇ ਤੋਹਫੇ ਤੋਂ ਘੱਟ ਨਹੀਂ।

Image result for Deepika Padukone and Meghna Gulzar
ਦੱਸ ਦੇਈਏ ਕਿ ਉਂਝ ਦੀਪਿਕਾ ਆਪਣੇ ਤੇ ਰਣਵੀਰ ਸਿੰਘ ਦੇ ਵਿਆਹ ਦੀ ਖਬਰਾਂ ਕਾਰਨ ਵੀ ਖੂਬ ਸੁਰਖੀਆਂ 'ਚ ਹੈ। ਖਬਰਾਂ ਤਾਂ ਇਹ ਵੀ ਹਨ ਕਿ ਦੀਪਿਕਾ ਆਪਣੇ ਵਿਆਹ ਦੀ ਡੇਟ ਕਰਕੇ ਹੀ ਕਿਸੇ ਪ੍ਰੋਜੈਕਟ 'ਚ ਨਜ਼ਰ ਨਹੀਂ ਆ ਰਹੀ। ਉਹ ਰਣਵੀਰ ਨਾਲ ਇਸੇ ਸਾਲ ਨਵੰਬਰ 'ਚ ਵਿਆਹ ਕਰਨ ਜਾ ਰਹੀ ਹੈ। ਇਸ ਬਾਰੇ ਅਜੇ ਦੀਪਿਕਾ ਅਤੇ ਰਣਵੀਰ ਨੇ ਕੋਈ ਐਲਾਨ ਨਹੀਂ ਕੀਤਾ ਹੈ। ਹਾਲ 'ਚ ਤਾਂ ਦੀਪਿਕਾ ਆਪਣੇ ਵਿਆਹ ਦੇ ਬਾਰੇ ਪੁੱਛੇ ਸਵਾਲ 'ਤੇ ਗੁੱਸਾ ਵੀ ਹੋ ਗਈ ਸੀ।

Related imageਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News