ਦੀਪਿਕਾ ਦੀ ਧੌਣ 'ਤੇ ਹਾਲੇ ਵੀ ਰਣਵੀਰ ਦੇ ਨਾਂ ਦਾ ਟੈਟੂ, ਵੀਡੀਓ ਵਾਇਰਲ

12/15/2018 1:30:50 PM

ਮੁੰਬਈ (ਬਿਊਰੋ) — ਬਾਲੀਵੁੱਡ ਦੇ ਲਵ ਬਰਡਸ ਦੀਪਿਕਾ ਪਾਦੂਕੋਣ ਤੇ ਰਣਵੀਰ ਸਿੰਘ, ਜੋ ਕਿ ਹਾਲ ਹੀ 'ਚ ਵਿਆਹ ਦੇ ਬੰਧਨ 'ਚ ਬੱਝੇ ਹਨ। ਵਿਆਹ ਤੋਂ ਬਾਅਦ ਦੀਪਿਕਾ ਇਕ ਵਾਰ ਫਿਰ ਚਰਚਾ 'ਚ ਆ ਗਈ ਹੈ ਪਰ ਚਰਚਾ ਦਾ ਕਾਰਨ ਰਣਵੀਰ ਨਹੀਂ ਸਗੋਂ ਰਣਬੀਰ ਸਿੰਘ ਹੈ। ਦਰਅਸਲ, ਦੀਪਿਕਾ ਦੀ ਗਰਦਨ 'ਤੇ ਬਣਿਆ ਰਣਬੀਰ ਕਪੂਰ ਦੇ ਨਾਂ ਦਾ ਟੈਟੂ ਮੁੜ ਚਰਚਾ ਦਾ ਵਿਸ਼ਾ ਹੈ। ਹਾਲਾਂਕਿ ਕਈ ਵਾਰ ਖਬਰਾਂ ਆਈਆਂ ਸਨ ਕਿ ਦੀਪਿਕਾ ਨੇ ਅਪਣੇ ਸਾਬਕਾ ਪ੍ਰੇਮੀ ਰਣਬੀਰ ਕਪੂਰ ਦੇ ਨਾਂ ਦਾ ਟੈਟੂ ਹਟਵਾ ਲਿਆ ਹੈ।

 

 
 
 
 
 
 
 
 
 
 
 
 
 
 

#New Deepika Padukone and Ranveer Singh at #IshaAmbaniWeddingDay 💖 #ranbirkapoor #deepikapadukone #aishwaryarai #shahrukhkhan #salmankhan #priyankachopra #kareenakapoor #aliabhatt #ranveersingh #katrinakaif #sidharthmalhotra #kritisanon #shraddhakapoor #sonamkapoor #anushkasharma #jacquelinefernandez #aamirkhan#kajol #parineetichopra #movie #best #hot #kiss #love#bollywood #actor #actress #shahidkapoor #bollywood #aamirkhan #best @neetu54 @riddhimakapoorsahniofficial @deepikapadukone

A post shared by Ranbir Deepika Kapoor💘RKDP (@ranbirdeepikaendless) on Dec 12, 2018 at 12:33pm PST

12 ਦਸੰਬਰ ਨੂੰ ਈਸ਼ਾ ਅੰਬਾਨੀ ਅਤੇ ਆਨੰਦ ਪੀਰਮਾਲ ਦੇ ਵਿਆਹ 'ਚ ਸਾਰੇ ਬਾਲੀਵੁੱਡ ਸਟਾਰ ਪਹੁੰਚੇ ਹੋਏ ਸਨ ਤੇ ਨਵੇਂ ਵਿਆਹ ਜੋੜਾ ਦੀਪਿਕਾ-ਰਣਵੀਰ ਵੀ ਸ਼ਾਮਲ ਹੋਏ ਸਨ ਪਰ ਕੈਮਰੇ ਕੁਝ ਅਜਿਹਾ ਕੈਦ ਹੋਇਆ, ਜਿਸ ਨੂੰ ਦੇਖ ਕੇ ਸਾਰੇ ਹੈਰਾਨ ਰਹਿ ਗਏ। ਹਾਂ ਜੀ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਦੀਪਿਕਾ ਦੀ ਗਰਦਨ ਰਣਬੀਰ ਟੈਟੂ ਨਜ਼ਰ ਆ ਰਿਹਾ ਹੈ। ਹਾਲਾਂਕਿ ਇਸ ਵਾਰ ਇਹ ਟੈਟੂ ਪਹਿਲਾਂ ਨਾਲੋ ਕਾਫੀ ਹਲਕੀ ਸ਼ੇਡ 'ਚ (ਫਿੱਕਾ) ਨਜ਼ਰ ਆਇਆ ਹੈ। ਐਂਟੀਲੀਆ 'ਚ ਦੀਪਿਕਾ ਦੀ ਐਂਟਰੀ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਉਸ ਦਾ ਬੈਕ ਲੁੱਕ ਨਜ਼ਰ ਆ ਰਿਹਾ ਹੈ। 


ਦੱਸ ਦਈਏ ਕਿ ਵਿਆਹ ਤੋਂ ਬਾਅਦ ਜਦੋਂ ਦੀਪਿਕਾ ਮੁੰਬਈ ਏਅਰਪੋਰਟ ਤੋਂ ਬੈਂਗਲੁਰੂ ਰਵਾਨਾ ਹੋ ਰਹੇ ਸੀ ਤਾਂ ਉਦੋਂ ਉਸ ਦੀ ਗਰਦਨ ਤੋਂ ਰਣਬੀਰ ਦਾ ਟੈਟੂ ਗਾਇਬ ਸੀ। ਇਸ ਤੋਂ ਬਾਅਦ ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਸਨ ਕਿ ਅਦਾਕਾਰਾ ਨੇ ਵਿਆਹ ਤੋਂ ਪਹਿਲਾਂ ਟੈਟੂ ਨੂੰ ਹਟਵਾ ਦਿੱਤਾ ਹੈ। ਖੈਰ ਹੁਣ ਇਹ ਅਟਕਲਾਂ ਤਾਂ ਦੂਰ ਹੋ ਗਈਆਂ ਹਨ। ਇਹ ਹੋ ਸਕਦਾ ਹੈ ਕਿ ਦੀਪਿਕਾ ਨੇ ਮੈਕਅਪ ਰਹੀ ਟੈਟੂ ਨੂੰ ਛੁਪਾ ਲਿਆ ਹੋਵੇ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News