ਹਮੀਮੂਨ ਲਈ ਰਵਾਨਾ ਹੋਏ ਦੀਪਿਕਾ-ਰਣਵੀਰ, ਦੇਖੋ ਖਾਸ ਤਸਵੀਰਾਂ

12/30/2018 1:38:55 PM

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਐਕਟਰ ਰਣਵੀਰ ਸਿੰਘ ਤੇ ਦੀਪਿਕਾ ਪਾਦੂਕੋਣ ਬਾਰੇ  ਖਬਰ ਹੈ ਕਿ ਦੋਵੇਂ ਹਨੀਮੂਨ ਲਈ ਰਵਾਨਾ ਹੋ ਗਏ ਹਨ। ਹਾਲਾਂਕਿ ਵਿਆਹ ਵਾਂਗ ਹੀ ਹਨੀਮੂਨ ਡੇਸਟੀਨੇਸ਼ਨ ਨੂੰ ਵੀ ਸੀਕ੍ਰੇਟ ਰੱਖਿਆ ਗਿਆ ਹੈ। ਸ਼ਨੀਵਾਰ ਦੇਰ ਰਾਤ ਦੋਵਾਂ ਨੂੰ ਏਅਰਪੋਰਟ 'ਤੇ ਦੇਖਿਆ ਗਿਆ ਸੀ।

PunjabKesari

ਇਸ ਦੌਰਾਨ ਦੋਵੇਂ ਬਲੈਕ ਆਊਟਫਿੱਟ 'ਚ ਨਜ਼ਰ ਆਏ ਸਨ। ਦੀਪਿਕਾ ਤੇ ਰਣਵੀਰ ਸਿੰਘ ਨੇ ਇਕ-ਦੂਜੇ ਦਾ ਹੱਥ ਫੜਿਵਆ ਹੋਇਆ ਸੀ। ਦੀਪਿਕਾ ਤੇ ਰਣਵੀਰ ਸਿੰਘ ਦੇ ਹਨੀਮੂਨ 'ਤੇ ਰਵਾਨਾ ਹੋਣ ਪਿੱਛੇ ਕਈ ਕਾਰਨ ਹਨ।

PunjabKesari
ਦੱਸਣਯੋਗ ਹੈ ਕਿ ਨਵੇਂ ਸਾਲ ਦਾ ਜਸ਼ਨ ਸ਼ੁਰੂ ਹੋਣ ਜਾ ਰਿਹਾ ਹੈ। ਇਸ 'ਚ ਹੁਣ ਬਹੁਤ ਘੱਟ ਸਮਾਂ ਬਚਿਆ ਹੈ। ਜ਼ਾਹਿਰ ਹੈ ਕਿ ਰਣਵੀਰ ਤੇ ਦੀਪਿਕਾ ਲਈ ਹਨੀਮੂਨ ਦਾ ਇਸ ਤੋਂ ਵਧੀਆ ਮੌਕਾ ਨਹੀਂ ਹੋ ਸਕਦਾ ਸੀ। ਜਦੋਂ ਨਵੇਂ ਸਾਲ ਦਾ ਜਸ਼ਨ ਤੇ ਹਨੀਮੂਨ ਇਕੱਠੇ ਸੈਲੀਬ੍ਰੇਟ ਹੋ ਜਾਵੇਗਾ। 

PunjabKesari
ਦੱਸ ਦੇਈਏ ਕਿ ਰਣਵੀਰ ਸਿੰਘ ਦੀ ਫਿਲਮ 'ਸਿੰਬਾ' ਰਿਲੀਜ਼ ਹੋ ਚੁੱਕੀ ਹੈ ਤੇ ਬਾਕਸ ਆਫਿਸ 'ਤੇ ਸਾਨਦਾਰ ਕਲੈਕਸ਼ਨ ਕਰ ਰਹੀ ਹੈ।

PunjabKesari

ਦੀਪਿਕਾ ਪਾਦੂਕੋਣ ਨੇ ਆਪਣੀ ਅਗਲੀ ਫਿਲਮ 'ਤੇ ਹਾਲੇ ਕੰਮ ਕਰਨਾ ਸ਼ੁਰੂ ਨਹੀਂ ਕੀਤਾ ਹੈ। ਅਜਿਹੇ 'ਚ ਦੋਵਾਂ ਕੋਲ ਹਨੀਮੂਨ 'ਤੇ ਜਾਣ ਲਈ ਸਭ ਤੋਂ ਵਧੀਆ ਸਮਾਂ ਸੀ।  

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News