ਇਟਲੀ ਦੇ ਆਲੀਸ਼ਾਨ ਮਹਿਲ ''ਚ ਦੀਪਿਕਾ-ਰਣਵੀਰ ਕਰਾਉਣਗੇ ਵਿਆਹ, ਇਕ ਦਿਨ ਦਾ ਕਿਰਾਇਆ ਜਾਣ ਲੱਗੇਗਾ ਝਟਕਾ
10/23/2018 12:19:19 PM
ਮੁੰਬਈ(ਬਿਊਰੋ)— ਬਾਲੀਵੁੱਡ ਦੇ ਸਭ ਤੋਂ ਚਰਚਿਤ ਕਪੱਲਸ 'ਚੋਂ ਇਕ ਦੀਪਿਕਾ ਪਾਦੂਕੌਣ ਤੇ ਰਣਵੀਰ ਸਿੰਘ 14-15 ਨਵੰਬਰ ਨੂੰ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੇ ਹਨ। ਦਿਵਾਲੀ ਦੇ 7 ਦਿਨ ਬਾਅਦ ਹੋਣ ਜਾ ਰਹੇ ਇਸ ਈਵੈਂਟ ਦੇ ਇਟਲੀ ਲੇਕ ਕੋਮਾ 'ਚ ਆਯੋਜਿਤ ਹੋਣ ਦੀ ਸੰਭਾਵਨਾ ਹੈ।
ਖਬਰਾਂ ਹਨ ਕਿ ਇਥੇ ਦੇ ਆਲੀਸ਼ਾਨ ਵਿਲਾ ਡੇਲ ਬਾਲਡੀਯਾਨੇਲੋ 'ਚ ਦੋਵਾਂ ਦਾ ਵਿਆਹ ਹੋ ਸਕਦਾ ਹੈ। ਵਿਆਹ 'ਚ ਤਕਰੀਬਨ 30 ਮਹਿਮਾਨਾਂ ਦੇ ਸ਼ਰੀਕ ਹੋਣ ਦੀ ਖਬਰ ਹੈ, ਜਿਨ੍ਹਾਂ ਦੀ ਇਥੇ ਖਾਸ ਮਹਿਮਾਨ ਨਵਾਜ਼ੀ ਹੋਵੇਗੀ। ਆਓ ਜਾਣਦੇ ਹਾਂ ਕਿ ਇਹ ਜਗ੍ਹਾ ਕਿਵੇਂ ਦੀ ਹੈ ਅਤੇ ਇਸ ਦਾ ਕਿੰਨਾ ਕਰਾਇਆ ਹੈ...
ਸਮੁੰਦਰ ਤੇ ਇੰਦਰਨੁਸ਼ ਦੇ ਖੂਬਸੂਰਤ ਨਜ਼ਾਰਿਆਂ ਵਾਲਾ ਇਹ ਵਿਸਾ ਆਪਣੀ ਖੂਬਸੂਰਤੀ ਲਈ ਜਾਣਿਆ ਜਾਂਦਾ ਹੈ। ਇਹ ਹੋਟਲ ਕਈ ਵਾਰ ਇੰਟਰਨੈਸ਼ਨਲ ਸਿਤਾਰਿਆਂ ਦੇ ਵਿਆਹ ਲਈ ਵੈਡਿੰਗ ਡੈਸਟੀਨੇਸ਼ਨ ਰਹਿ ਚੁੱਕਾ ਹੈ।
ਇਸ ਹੋਟਲ ਦਾ ਕਿਰਾਇਆ 8.5 ਲੱਖ ਰੁਪਏ ਤੋਂ ਲੈ ਕੇ 25 ਲੱਖ ਰੁਪਏ ਪ੍ਰਤੀਦਿਨ ਤੱਕ ਦਾ ਹੈ। ਇਹ ਹੋਟਲ ਦੇਖਣ 'ਚ ਕਾਫੀ ਸ਼ਾਨਦਾਰ ਹੈ।
ਇਹ ਹੋਟਲ ਇਕ ਖੂਬਸੂਰਤ ਮਹਿਲ ਤਰ੍ਹਾਂ ਹੀ ਨਜ਼ਰ ਆ ਰਿਹਾ ਹੈ। ਇਹ ਕਪੱਲ 14 ਤੇ 15 ਨਵੰਬਰ ਨੂੰ ਵਿਆਹ ਦੇ ਬੰਧਨ 'ਚ ਬੱਝੇਗਾ ਅਤੇ 1 ਦਸੰਬਰ ਨੂੰ ਭਾਰਤ 'ਚ ਰਿਸੈਪਸ਼ਨ ਦੀਆਂ ਖਬਰਾਂ ਹਨ।
ਮਾਨਚੇਸਟਰ ਯੂਨਾਈਟਿਡ ਦੇ ਕ੍ਰਿਸ ਸਮੇਲਿੰਗ ਤੇ ਉਨ੍ਹਾਂ ਦੀ ਪਤਨੀ ਸੈਮ ਕੂਕ ਦਾ ਵਿਆਹ ਵੀ ਇਥੇ ਹੀ ਹੋਇਆ ਸੀ।
ਤਕਰੀਬਨ 6 ਸਾਲਾ ਤੱਕ ਇਕ-ਦੂਜੇ ਨੂੰ ਡੇਟ ਕਰਨ ਤੋਂ ਬਾਅਦ ਰਣਵੀਰ-ਦੀਪਿਕਾ ਵਿਆਹ ਕਰਵਾਉਣ ਜਾ ਰਹੇ ਹਨ।
ਦੱਸ ਦੇਈਏ ਕਿ ਹਾਲ ਹੀ 'ਚ ਦੀਪਿਕਾ ਤੇ ਰਣਵੀਰ ਨੇ ਆਪਣੇ ਆਫੀਸ਼ੀਅਲ ਅਕਾਊਂਟ 'ਤੇ ਵਿਆਹ ਦਾ ਕਾਰਡ ਜ਼ਾਰੀ ਕਰਕੇ ਫੈਨਜ਼ ਨੂੰ ਸਰਪ੍ਰਾਈਜ਼ ਦਿੱਤਾ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ