ਸੋਨਮ ਬਾਜਵਾ ਨੇ ਇੰਝ ਸਿਖਾਈ ਦੀਪਿਕਾ ਪਾਦੂਕੋਣ ਨੂੰ ਪੰਜਾਬੀ, ਵੀਡੀਓ ਵਾਇਰਲ

12/30/2019 12:10:16 PM

ਜਲੰਧਰ (ਬਿਊਰੋ) — ਪੰਜਾਬੀ ਫਿਲਮੀ ਜਗਤ ਦੀ ਖੂਬਸੂਰਤ ਅਦਾਕਾਰਾ ਸੋਨਮ ਬਾਜਵਾ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਖਾਸ ਵੀਡੀਓ ਸ਼ੇਅਰ ਕੀਤੀ ਹੈ। ਇਹ ਵੀਡੀਓ ਇਸ ਲਈ ਖਾਸ ਹੈ ਕਿਉਂਕਿ ਉਨ੍ਹਾਂ ਨਾਲ ਬਾਲੀਵੁੱਡ ਦੇ ਖੂਬਸੂਰਤ ਅਦਾਕਾਰਾ ਦੀਪਿਕਾ ਪਾਦੂਕੋਣ ਵੀ ਨਜ਼ਰ ਆ ਰਹੇ ਹਨ। ਵੀਡੀਓ ਨੂੰ ਸੋਨਮ ਨੇ ਇੰਸਟਾਗ੍ਰਾਮ 'ਤੇ ਸ਼ੇਅਰ ਕਰਦਿਆਂ ਲਿਖਿਆ, ''ਮੈਂ ਤੁਹਾਡੀ ਸੋਨਮ ਬਾਜਵਾ ਲੈ ਕੇ ਆ ਰਹੀ ਹਾਂ ਤੁਹਾਡੀ ਦੀਪਿਕਾ ਪਾਦੂਕੋਣ ਨੂੰ...।'' ਦੱਸ ਦਈਏ ਕਿ ਸੋਨਮ ਬਾਜਵਾ ਤੇ ਦੀਪਿਕਾ ਪਾਦੂਕੋਣ ਇਸ ਵੀਡੀਓ 'ਚ ਖੂਬ ਮਸਤੀ ਕਰ ਰਹੀਆਂ ਹਨ। ਇਸ ਵੀਡੀਓ 'ਚ ਸੋਨਮ ਬਾਜਵਾ ਅਦਾਕਾਰਾ ਦੀਪਿਕਾ ਪਾਦੂਕੋਣ ਨੂੰ ਪੰਜਾਬੀ ਸਿਖਾਉਂਦੇ ਵੀ ਨਜ਼ਰ ਆ ਰਹੇ ਹਨ। ਫੈਨਜ਼ ਵਲੋਂ ਇਸ ਵੀਡੀਓ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਵੀਡੀਓ 'ਤੇ ਮਨੋਰੰਜਨ ਜਗਤ ਦੀਆਂ ਨਾਮੀ ਹਸਤੀਆਂ ਤੇ ਫੈਨਜ਼ ਵਲੋਂ ਕੁਮੈਂਟਸ ਕੀਤੇ ਜਾ ਰਹੇ ਹਨ।

 

 
 
 
 
 
 
 
 
 
 
 
 
 
 

Mein tuhadi Sonam Bajwa laike aa rahi haan tuhadi @deepikapadukone nu on @ptc.network 2nd January 8:30 pm don’t miss it 😘😁😁 And I think I did pretty ok in teaching her a little Punjabi too 😂

A post shared by Sonam Bajwa (@sonambajwa) on Dec 28, 2019 at 4:14am PST

ਦੱਸ ਦਈਏ ਕਿ ਦੀਪਿਕਾ ਪਾਦੂਕੋਣ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਛਪਾਕ' ਦੇ ਪ੍ਰਮੋਸ਼ਨ 'ਚ ਰੁੱਝੀ ਹੋਈ ਹੈ। ਦੀਪਿਕਾ ਨੇ ਹਾਲ ਹੀ 'ਚ ਫਿਲਮ 'ਛਪਾਕ' ਲਈ ਸੋਨਮ ਬਾਜਵਾ ਨਾਲ ਇੰਟਰਵਿਊ ਕੀਤਾ, ਜਿਥੇ ਦੋਵਾਂ ਨੇ ਫਿਲਮਾਂ 'ਤੇ ਗੱਲਬਾਤ ਕੀਤੀ ਸੀ। ਇਸ ਦੌਰਾਨ ਦੋਵਾਂ 'ਚ ਚੰਗੀ ਬੌਂਡਿੰਗ ਦੇਖਣ ਨੂੰ ਮਿਲੀ ਸੀ। ਦੋਵਾਂ ਨੇ ਇਸ ਮੌਕੇ ਕਾਫੀ ਗੱਲਾਂ ਕੀਤੀਆਂ ਤੇ ਸੋਨਮ ਨੇ ਸ਼ੇਅਰ ਕੀਤਾ ਕਿ ਉਨ੍ਹਾਂ ਨੂੰ ਦੀਪਿਕਾ ਦੀ ਫਿਲਮ 'ਛਪਾਕ' ਦਾ ਟਰੇਲਰ ਕਿਸ ਕਦਰ ਪਸੰਦ ਆਇਆ ਹੈ। ਇਸ ਦੇ ਨਾਲ ਹੀ ਦੀਪਿਕਾ ਦੀ ਬਹੁਤ ਤਾਰੀਫ ਕਰਦੇ ਹੋਏ ਉਸ ਨੂੰ ਇਸ ਸੰਵੇਦਨਸ਼ੀਲ ਵਿਸ਼ੇ ਨੂੰ ਪੇਸ਼ ਕਰਨ ਲਈ ਕਾਫੀ ਸਰਹਾਇਆ।

 

 
 
 
 
 
 
 
 
 
 
 
 
 
 

I couldn’t stop staring at how beautiful you are @deepikapadukone ❤️ ❤️ Loved talking to you on food ,fun and #Chhapaak 😁😁 Wishing you a super successful release of #Chhapaak on January 10th 2020

A post shared by Sonam Bajwa (@sonambajwa) on Dec 24, 2019 at 5:14am PST

ਦੱਸਣਯੋਗ ਹੈ ਕਿ ਮੇਘਨਾ ਗੁਲਜ਼ਾਰ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਛਪਾਕ' ਨੇ ਆਤਮ ਵਿਸ਼ਵਾਸ ਦੀ ਇਕ ਨਵੀਂ ਲਹਿਰ ਪੈਦਾ ਕਰ ਦਿੱਤੀ ਹੈ ਤੇ ਆਪਣੇ ਦਿਲਚਸਪ ਟਰੇਲਰ ਤੇ ਪੋਸਟਰਾਂ ਨਾਲ ਦਰਸ਼ਕਾਂ ਦਾ ਧਿਆਨ ਆਕਰਸ਼ਿਤ ਕਰਨ 'ਚ ਕਾਮਯਾਬ ਰਹੀ ਹੈ। 'ਛਾਪਕ' ਫਿਲਮ ਇਕ ਐਸਿਡ ਅਟੈਕ ਸਰਵਾਈਵਰ ਦੇ ਜੀਵਨ ਤੇ ਸੰਘਰਸ਼ 'ਤੇ ਆਧਾਰਿਤ ਹੈ, ਜਿਸ ਦਾ ਪ੍ਰਭਾਵਸ਼ਾਲੀ ਟਰੇਲਰ ਤੁਹਾਨੂੰ ਮਹਿਲਾਵਾਂ ਖਿਲਾਫ ਵਧਦੇ ਅਪਰਾਧਾਂ ਪ੍ਰਤੀ ਸੋਚਣ ਲਈ ਮਜਬੂਰ ਕਰ ਦਿੰਦਾ ਹੈ। ਇਹ ਫਿਲਮ 10 ਜਨਵਰੀ 2020 ਨੂੰ ਰਿਲੀਜ਼ ਹੋ ਰਹੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News