ਬਾਲੀਵੁੱਡ ''ਚ ਵੀ ਫੈਲਿਆ ਕੋਰੋਨਾ ਵਾਇਰਸ ਦਾ ਡਰ, ਦੀਪਿਕਾ ਨੇ ਰੱਦ ਕੀਤਾ ਸ਼ੋਅ

3/3/2020 4:07:04 PM

ਨਵੀਂ ਦਿੱਲੀ (ਬਿਊਰੋ) : ਦੁਨੀਆ ਭਰ 'ਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਭਾਰਤ 'ਚ ਵੀ ਹੁਣ ਇਸ ਦੇ 5 ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਦਾ ਡਰ ਆਮ ਲੋਕਾਂ ਦੇ ਨਾਲ-ਨਾਲ ਹੁਣ ਬਾਲੀਵੁੱਡ ਤੱਕ ਵੀ ਪਹੁੰਚ ਗਿਆ ਹੈ ਕਿਉਂਕਿ ਬਾਲੀਵੁੱਡ ਅਦਾਕਾਰ ਦੀਪਿਕਾ ਪਾਦੂਕੋਣ ਨੇ ਕੋਰੋਨਾ ਵਾਇਰਸ ਦੇ ਚਲਦਿਆਂ ਪੈਰਿਸ ਫੈਸ਼ਨ ਵੀਕ 'ਚ ਸ਼ਾਮਲ ਹੋਣ ਦਾ ਸ਼ੈਡਿਊਲ ਰੱਦ ਕਰ ਦਿੱਤਾ ਹੈ।

ਖਬਰਾਂ ਮੁਤਾਬਕ ਦੀਪਿਕਾ ਪਾਦੂਕੋਣ ਦੀ ਟੀਮ ਵਲੋਂ ਦੱਸਿਆ ਗਿਆ ਕਿ ਉਹ ਪੈਰਿਸ 'ਚ ਚੱਲ ਰਹੇ ਫੈਸ਼ਨ ਵੀਕ 'ਚ ਲੁਈ ਵਿਤੋਂ ਦੇ ਫੈਸ਼ਨ ਵੀਕ 2020 ਸ਼ੋਅ 'ਚ ਹਿੱਸਾ ਲੈਣ ਲਈ ਫਰਾਂਸ ਦਾ ਦੌਰਾ ਕਰਨ ਵਾਲੀ ਸੀ ਪਰ ਕੋਰੋਨਾ ਵਾਇਰਸ ਹੁਣ ਫਰਾਂਸ 'ਚ ਵੀ ਦਾਖਲ ਹੋ ਗਿਆ ਹੈ। ਅਜਿਹੇ 'ਚ ਉਨ੍ਹਾਂ ਆਪਣਾ ਦੌਰਾ ਕੈਂਸਿਲ ਕਰ ਦਿੱਤਾ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News