ਰਣਵੀਰ ਸਿੰਘ ਨੇ ਫੈਨਜ਼ ਨੂੰ ਦਿੱਤਾ ਤੋਹਫਾ, ਵਿਆਹ ਤੋਂ ਲੈ ਕੇ ਮੁੰਡਨ ਤੱਕ ਕਰ ਸਕਦੋ ਹੋ ਬੁਕ

10/31/2019 4:22:29 PM

ਮੁੰਬਈ(ਬਿਊਰੋ)- ਬਾਲੀਵੁੱਡ ਦੇ ਐਨਰਜੀ ਕਿੰਗ ਰਣਵੀਰ ਸਿੰਘ ਸੋਸ਼ਲ ਮੀਡੀਆ ’ਤੇ ਕਾਫੀ ਐਕਟਿਵ ਰਹਿੰਦੇ ਹਨ। ਰਣਵੀਰ ਸਿੰਘ ਹਮੇਸ਼ਾ ਕੁੱਝ ਨਾ ਕੁੱਝ ਅਜਿਹਾ ਕਰਦੇ ਹਨ, ਜਿਸ ਦੇ ਨਾਲ ਲਾਈਮਲਾਈਟ ਲੁੱਟ ਲੈਂਦੇ ਹਨ। ਅਜਿਹੇ ਵਿਚ ਹਾਲ ਹੀ ਵਿਚ ਰਣਵੀਰ ਸਿੰਘ ਨੇ ਇਕ ਤਸਵੀਰ ਇੰਸਟਾਗ੍ਰਾਮ ’ਤੇ ਸ਼ੇਅਰ ਕੀਤੀ, ਜਿਸ ਦੇ ਕੈਪਸ਼ਨ ਨਾਲ ਸੋਸ਼ਲ ਮੀਡੀਆ ਪੋਸਟ ਵਾਇਰਲ ਹੋ ਰਹੀ ਹੈ। ਦਰਅਸਲ ਬੀਤੇ ਦਿਨ (30 ਅਕਤੂਬਰ) ਨੂੰ ਰਣਵੀਰ ਸਿੰਘ ਨੇ ਇੰਸਟਾਗ੍ਰਾਮ ’ਤੇ ਆਪਣੀ ਇਕ ਸੈਲਫੀ ਸ਼ੇਅਰ ਕੀਤੀ। ਸੈਲਫੀ ਵਿਚ ਰਣਵੀਰ ਸਿੰਘ ਕਾਫੀ ਤਿਆਰ ਨਜ਼ਰ ਆ ਰਹੇ ਹਨ। ਉਨ੍ਹਾਂ ਨੂੰ ਦੇਖ ਕੇ ਅਜਿਹਾ ਲੱਗ ਰਿਹਾ ਹੈ ਕਿ ਉਹ ਕਿਸੇ ਪਾਰਟੀ ਲਈ ਤਿਆਰ ਹੋਏ ਹਨ। ਤਸਵੀਰ ਵਿਚ ਰਣਵੀਰ ਦਾ ਟਰੈਡੀਸ਼ਨਲ ਲੁੱਕ ਨਜ਼ਰ ਆ ਰਿਹਾ ਹੈ।
PunjabKesari
ਰਣਵੀਰ ਨੇ ਇਸ ਤਸਵੀਰ ਦਾ ਕੈਪਸ਼ਨ ਦਿੱਤਾ ਹੈ, ‘‘ਵਿਆਹ ਦਾ ਸੀਜ਼ਨ ਆ ਗਿਆ। ਹਾਇਰ ਕਰਨ ਲਈ ਐਂਟਰਟੇਨਰ... ਵਿਆਹ, ਬਰਥਡੇ ਪਾਰਟੀ, ਮੁੰਡਣ ਸਾਰੇ ਲਈ ਤਿਆਰ ਹਾਂ।’’ ਹੁਣ ਇਸ ਕੈਪਸ਼ਨ ਕਾਰਨ ਰਣਵੀਰ ਸਿੰਘ ਦਾ ਇਹ ਪੋਸਟ ਸੋਸ਼ਲ ਮੀਡੀਆ ’ਤੇ ਵਾਇਰਲ ਹੋਣਾ ਸ਼ੁਰੂ ਹੋਇਆ ਸੀ, ਕਿ ਇਨ੍ਹੇ ਵਿਚ ਉਨ੍ਹਾਂ ਦੀ ਪਤਨੀ ਦੀਪਿਕਾ ਪਾਦੁਕੋਣ ਨੇ ਵੀ ਇਕ ਮਜ਼ੇਦਾਰ ਕੁਮੈਂਟ ਕਰ ਦਿੱਤਾ। ਰਣਵੀਰ ਦੇ ਪੋਸਟ ’ਤੇ ਦੀਪਿਕਾ ਨੇ ਲਿਖਿਆ,‘‘ਰਣਵੀਰ ਸਿੰਘ ਨੂੰ ਹਾਇਰ ਕਰਨ ਲਈ ਦੀਪਿਕਾ ਪਾਦੁਕੋਣ ਨਾਲ ਸੰਪਰਕ ਕਰੋ।’’ ਨਹੀਂ ਸਿਰਫ ਰਣਵੀਰ ਦਾ ਤਸਵੀਰ ਸਗੋਂ ਦੀਪਿਕਾ ਦੇ ਕੁਮੈਂਟ ਨੂੰ ਵੀ ਹਰ ਕੋਈ ਕਾਫੀ ਪਸੰਦ ਕਰ ਰਿਹਾ ਹੈ। ਇਸ ਦੇ ਨਾਲ ਹੀ ਜੱਮ ਕੇ ਰਿਐਕਟ ਵੀ ਕਰ ਰਹੇ ਹਨ।
PunjabKesari
ਰਣਵੀਰ ਦੇ ਇਸ ਪੋਸਟ ’ਤੇ ਸਿਰਫ ਆਮ ਸੋਸ਼ਲ ਮੀਡੀਆ ਯੂਜ਼ਰਸ ਹੀ ਨਹੀਂ ਸਗੋਂ ਸਿਤਾਰੇ ਵੀ ਜੱਮ ਕੇ ਰਿਐਕਟ ਕਰ ਰਹੇ ਹਨ। ਅਨੁਪਮ ਖੇਰ, ਏਕਤਾ ਕਪੂਰ, ਅਰਜੁਨ ਕਪੂਰ,ਕਰਿਸ਼ਮਾ ਕਪੂਰ ਸਮੇਤ ਕਈ ਸਿਤਾਰਿਆਂ ਨੇ ਇਸ ਤਸਵੀਰ ’ਤੇ ਕੁਮੈਂਟ ਕੀਤਾ ਹੈ। ਏਕਤਾ ਕਪੂਰ ਨੇ ਲਿਖਿਆ, ‘‘ਲਾੜੇ ਦੀ ਜ਼ਰੂਰਤ ਹੈ। ਤੁਹਾਡਾ ਮੈਨੇਜਰ ਕੌਣ ਹੈ? ਅਸੀਂ ਕਾਂਟੈਕਟ ਕਰ ਲਵਾਂਗੇ।’’
PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News