ਕੋਰੋਨਾ ਵਾਇਰਸ ਦੇ ਡਰ ਦੌਰਾਨ WHO ਡਾਇਰੈਟਰ ਜਨਰਲ ਨੇ ਪ੍ਰਿਅੰਕਾ ਤੇ ਦੀਪਿਕਾ ਨੂੰ ਦਿੱਤਾ ਇਹ ਚੈਲੇਂਜ

3/16/2020 12:30:09 PM

ਮੁੰਬਈ(ਬਿਊਰੋ)- ਕੋਰੋਨਾ ਵਾਇਰਸ ਦੇ ਵਧਦੇ ਕਹਿਰ ਕਾਰਨ ਵਰਲਡ ਹੈਲਥ ਆਰਗੇਨਾਈਜ਼ੇਸ਼ਨ ਨੇ ਕੋਰੋਨਾ ਵਾਇਰਸ ਨੂੰ ਮਹਾਮਾਰੀ ਐਲਾਨ ਕਰ ਦਿੱਤਾ ਹੈ। ਕੋਰੋਨਾ ਵਾਇਰਸ ਕਾਰਨ ਕਈ ਈਵੈਂਟ, ਐਵਾਰਡ ਫੰਕਸ਼ਨ, ਇੰਟਰਵਿਊ, ਸ਼ੂਟਿੰਗ ਸ਼ੈਡੀਊਲ ਤੇ ਫਿਲਮ ਰਿਲੀਜ਼ ਕੈਂਸਲ ਕਰ ਦਿੱਤੇ ਗਏ ਹਨ। ਵਿਸ਼ਵ ਸੰਗਠਨਾਂ ਤੋਂ ਲੈ ਕੇ ਸਾਰੇ ਦੇਸ਼ਾਂ ਦੀਆਂ ਸਰਕਾਰਾਂ ਕੋਰੋਨਾ ਵਾਇਰਸ ਲਈ ਲੋੜੀਂਦੇ ਕਦਮ ਚੁੱਕ ਰਹੀਆਂ ਹਨ। ਇਸੇ ਦੌਰਾਨ ਡਬਲਯੂਐੱਚਓ ਨੇ 'ਸੇਫ ਹੈਂਡਜ਼' ਨਾਂ ਦੀ ਇਕ ਅਵੇਅਰਨੈੱਸ ਕੈਂਪੇਨ ਸ਼ੁਰੂ ਕੀਤਾ ਹੈ, ਜਿਸ ਨਾਲ ਕਿ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ। ਅਸਲ ਵਿਚ ਡਬਲਯੂਐੱਚਓ ਨੇ ਅਵੇਅਰਨੈੱਸ ਫੈਲਾਉਣ ਲਈ ਇਕ ਕੈਂਪੇਨ ਚਲਾਈ ਹੈ, ਜਿਸ ਦਾ ਨਾਂ ਹੈ 'ਸੇਫ ਹੈਂਡਜ਼'। ਇਸ ਚੈਲੇਂਜ 'ਚ ਵਾਇਰਸ ਤੋਂ ਬਚਣ ਲਈ ਹੱਥ ਧੋਣ ਦੀ ਇਕ ਵੀਡੀਓ ਸ਼ੇਅਰ ਕਰਨੀ ਹੈ, ਜਿਸ ਵਿਚ ਦੱਸਿਆ ਗਿਆ ਹੋਵੇ ਕਿ ਆਖ਼ਿਰ ਹੱਥ ਧੋਣ ਦਾ ਸਹੀ ਤਰੀਕਾ ਕੀ ਹੈ। ਹੁਣ ਡਬਲਯੂਐੱਚਓ ਦੇ ਡਾਇਰੈਕਟਰ ਜਨਰਲ Tedros Adhanom Ghebreyesus ਨੇ ਦੁਨੀਆਭਰ ਦੇ ਕਈ ਸੈਲੀਬ੍ਰਿਟੀਜ਼ ਨੂੰ ਇਸ ਦੇ ਲਈ ਨਾਮਜ਼ਦ ਕੀਤਾ ਹੈ।


ਇਸੇ ਲੜੀ 'ਚ ਡਾਇਰੈਕਟਰ ਜਨਰਲ ਨੇ ਦੁਨੀਆ ਭਰ 'ਚ ਆਪਣੀ ਖਾਸ ਪਛਾਣ ਬਣਾ ਚੁੱਕੀ ਪ੍ਰਿਅੰਕਾ ਚੋਪੜਾ ਤੇ ਦੀਪਿਕਾ ਪਾਦੂਕੋਣ ਨੂੰ ਵੀ ਇਸ ਵਿਚ ਟੈਗ ਕੀਤਾ ਹੈ। ਨਾਲ ਹੀ ਉਨ੍ਹਾਂ ਵੀਡੀਓ ਸ਼ੇਅਰ ਕਰਨ ਤੋਂ ਬਾਅਦ ਤਿੰਨ ਹੋਰ ਲੋਕਾਂ ਨੂੰ ਵੀ ਇਸ ਨਾਲ ਜੋੜਨ ਲਈ ਕਿਹਾ ਹੈ। ਡਾਇਰੈਕਟਰ ਜਨਰਲ ਨੇ ਟਵਿਟਰ 'ਤੇ ਪ੍ਰਿਅੰਕਾ ਤੇ ਦੀਪਿਕਾ ਨੂੰ ਟੈਗ ਕੀਤਾ ਹੈ। ਦੱਸ ਦੇਈਏ ਕਿ ਕੋਰੋਨਾ ਵਾਇਰਸ ਫੈਲਣ ਤੋਂ ਬਾਅਦ ਤੋਂ ਡਬਲਯੂਐੱਚਓ ਇਸ ਦੀ ਰੋਕਥਾਮ ਲਈ ਕਈ ਕਦਮ ਉਠਾ ਚੁੱਕਾ ਹੈ ਤੇ ਲਗਾਤਾਰ ਇਸ 'ਤੇ ਕੰਮ ਕਰ ਰਿਹਾ ਹੈ। ਦੱਸ ਦੇਈਏ ਕਿ ਪੂਰੀ ਦੁਨੀਆ 'ਚ ਕਰੀਬ ਡੇਢ ਲੱਖ ਲੋਕ ਇਸ ਦੀ ਲਪੇਟ 'ਚ ਆ ਚੁੱਕੇ ਹਨ ਤੇ ਕਰੀਬ 5600 ਲੋਕਾਂ ਦੀ ਇਸ ਨਾਲ ਮੌਤ ਹੋ ਚੁੱਕੀ ਹੈ। ਉੱਥੇ ਹੀ ਭਾਰਤ ਦੀ ਗੱਲ ਕਰੀਏ ਤਾਂ ਇੱਥੇ 112 ਮਾਮਲੇ ਸਾਹਮਣੇ ਆ ਚੁੱਕੇ ਹਨ ਤੇ ਦੋ ਲੋਕਾਂ ਦੀ ਇਸ ਕਾਰਨ ਮੌਤ ਵੀ ਹੋ ਚੁੱਕੀ ਹੈ। ਹੁਣ ਭਾਰਤ 'ਚ ਵੀ ਕੋਰੋਨਾ ਵਾਇਰਸ ਰੋਕਣ ਲਈ ਕਦਮ ਉਠਾਏ ਜਾ ਰਹੇ ਹਨ ਤੇ ਭਾਰਤ ਦੀ ਹਾਲੇ ਵੀ ਇਸ ਵਾਇਰਸ ਨਾਲ ਜੰਗ ਜਾਰੀ ਹੈ।

ਇਹ ਵੀ ਪੜ੍ਹੋ: ਕੋਰੋਨਾ ਦਾ ਕਹਿਰ: 31 ਮਾਰਚ ਤੱਕ ਨਹੀਂ ਹੋਵੇਗੀ ਕਿਸੇ ਵੀ ਫਿਲਮ ਦੀ ਸ਼ੂਟਿੰਗ



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News