Wedding Anniversary: ਤਾਂ ਇੰਝ ਸ਼ੁਰੂ ਹੋਈ ਸੀ ਰਣਵੀਰ-ਦੀਪਿਕਾ ਦੀ ਲਵਸਟੋਰੀ

11/14/2019 12:12:37 PM

ਮੁੰਬਈ(ਬਿਊਰੋ)- ਬਾਲੀਵੁੱਡ ਐਕਟਰ ਰਣਵੀਰ ਸਿੰਘ ਤੇ ਉਨ੍ਹਾਂ ਦੀ ਪਤਨੀ ਦੀਪਿਕਾ ਪਾਦੁਕੋਣ ਇੰਡਸਟਰੀ ਦੇ ਸਭ ਤੋਂ ਚਰਚਿਤ ਅਤੇ ਲੋਕਾਂ ਦੇ ਮਨਪਸੰਦੀ ਜੋੜਿਆਂ ’ਚੋਂ ਇਕ ਹਨ। ਦੋਵੇਂ 6 ਸਾਲ ਤੱਕ ਰਿਲੇਸ਼ਨਸ਼ਿਪ ਵਿਚ ਰਹੇ ਅਤੇ ਉਸ ਤੋਂ ਬਾਅਦ ਜਦੋਂ ਦੋਵੇਂ ਆਪਣੇ ਕਰੀਅਰ ਦੇ ਟਾਪ ’ਤੇ ਸਨ ਤਾਂ ਦੋਵਾਂ ਨੇ ਇਟਲੀ ਦੇ ਲੇਕ ਕੋਮੋ ਵਿਚ ਗਰੈਂਡ ਵੈਡਿੰਗ ਕੀਤੀ। ਅੱਜ ਦੋਵਾਂ ਦੇ ਵਿਆਹ ਦੀ ਪਹਿਲੀ ਵਰ੍ਹੇਗੰਢ ਹੈ ਅਤੇ ਇਸ ਮੌਕੇ ’ਤੇ ਅਸੀਂ ਤੁਹਾਨੂੰ ਉਨ੍ਹਾਂ ਦੀ ਪਹਿਲੀ ਮੁਲਾਕਾਤ ਅਤੇ ਲਵਸਟੋਰੀ ਬਾਰੇ ਦੱਸਣ ਜਾ ਰਹੇ ਹਾਂ।

PunjabKesari
ਰਣਵੀਰ ਸਿੰਘ ਤੇ ਦੀਪੀਕਾ ਪਾਦੁਕੋਣ ਨੇ ‘ਰਾਮਲੀਲਾ’, ‘ਪਦਮਾਵਤ’ ਤੇ ‘ਬਾਜ਼ੀਰਾਵ ਮਸਤਾਨੀ’ ਵਰਗੀਆਂ ਫਿਲਮਾਂ ਵਿਚ ਇਕੱਠੇ ਕੰਮ ਕੀਤਾ ਹੈ ਕਿਉਂਕਿ ਦੋਵਾਂ ਦੀ ਲਵਮੈਰਿਜ ਹੈ ਅਤੇ ਦੋਵਾਂ ਦੀ ਇਕ ਲਵਸਟੋਰੀ ਵੀ ਹੈ, ਜਿਸ ਦੇ ਬਾਰੇ ਜ਼ਿਆਦਾਤਰ ਲੋਕ ਨਹੀਂ ਜਾਣਦੇ ਹਨ। ਦੀਪਿਕਾ ਤੇ ਰਣਵੀਰ ਦੀ ਪਹਿਲੀ ਮੁਲਾਕਾਤ Zee Cine Awards ਵਿਚ ਹੋਈ ਸੀ। ਇੱਥੇ ਰਣਵੀਰ ਨੇ ਪਹਿਲੀ ਵਾਰ ਦੀਪਿਕਾ ਪਾਦੁਕੋਣ ਨੂੰ ਆਹਮਣੇ- ਸਾਹਮਣੇ ਦੇਖਿਆ ਸੀ ਅਤੇ ਰਣਵੀਰ ਦਾ ਕਹਿਣਾ ਸੀ ਕਿ ਉਹ ਉਨ੍ਹਾਂ ਨੂੰ ਦੇਖਦੇ ਹੀ ਫਿਦਾ ਹੋ ਗਏ ਸਨ।

PunjabKesari
ਕਿਸੇ ਵੀ ਐਕਟਰ ਦੀ ਜ਼ਿੰਦਗੀ ਦਾ ਜ਼ਿਆਦਾਤਰ ਹਿੱਸਾ ਉਸ ਦੇ ਕੰਮ ਦੀ ਜਗ੍ਹਾ ਹੁੰਦੀ ਹੈ। ਦੋਵਾਂ ਨੂੰ ਇਕੱਠੇ ਵਿਚ ਜ਼ਿਆਦਾ ਤੋਂ ਜ਼ਿਆਦਾ ਸਮਾਂ ਬਿਤਾਉਣ ਲਈ ਜਰੂਰੀ ਸੀ ਕਿ ਉਹ ਇਕੱਠੇ ਕੰਮ ਕਰਦੇ ਅਤੇ ਉਨ੍ਹਾਂ ਨੂੰ ਇਹ ਮੌਕਾ ਦਿੱਤਾ ਦਿੱਗਜ ਫਿਲਮ ਨਿਰਦੇਸ਼ਕ ਸੰਜੈ ਲੀਲਾ ਭੰਸਾਲੀ ਨੇ। ਫਿਲਮ ਦਾ ਨਾਮ ਸੀ ‘ਰਾਮਲੀਲਾ’।

PunjabKesari
ਨਿਰਦੇਸ਼ਕ ਦੇ ਕਟ ਬੋਲਣ ਤੋਂ ਬਾਅਦ ਵੀ ਕਰਦੇ ਰਹੇ ਕਿੱਸ
ਫਿਲਮ ਵਿਚ ਦੋਵਾਂ ਵਿਚਕਾਰ ਕਮਾਲ ਦੀ ਕੈਮਿਸਟਰੀ ਦੇਖਣ ਨੂੰ ਮਿਲੀ ਅਤੇ ਇਸ ਤਰ੍ਹਾਂ ਦੀਆਂ ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਸਨ ਕਿ ਦੋਵਾਂ ਵਿਚਕਾਰ ਕੁੱਝ ਚੱਲ ਰਿਹਾ ਹੈ। ਦੋਵੇਂ ਆਪਣੀ ਰਿਲੇਸ਼ਨਸ਼ਿਪ ਨੂੰ ਦੁਨੀਆ ਦੀਆਂ ਨਜ਼ਰਾਂ ਤੋਂ ਬਚਾਉਣ ਦੀ ਬਹੁਤ ਕੋਸ਼ਿਸ਼ ਕਰ ਰਹੇ ਸਨ ਪਰ ਤਸਵੀਰਾਂ ਸਭ ਕੁੱਝ ਬਿਆਨ ਕਰ ਰਹੀਆਂ ਸਨ। ਕਿਹਾ ਜਾਂਦਾ ਹੈ ਕਿ ਫਿਲਮ ‘ਰਾਮਲੀਲਾ’ ਵਿਚ ਇਕ ਰੋਮਾਂਟਿਕ ਸੀਨ ਦੌਰਾਨ ਦੋਵਾਂ ਨੂੰ ਕਿੱਸ ਕਰਨਾ ਸੀ ਅਤੇ ਨਿਰਦੇਸ਼ਕ ਦੇ ਕੱਟ ਬੋਲਣ ਤੋਂ ਬਾਅਦ ਵੀ ਦੋਵੇਂ ਇਕ-ਦੂੱਜੇ ਨੂੰ ਕਿੱਸ ਕਰਦੇ ਰਹੇ ਸਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News