ਧੀ ਦੇ ਜਨਮ ''ਤੇ ਕਪਿਲ ਨੇ ਮਨਾਇਆ ਜਸ਼ਨ, ਦੀਪਿਕਾ ਨੂੰ ਦਿਖਾਈ ਬੇਟੀ ਦੀ ਪਹਿਲੀ ਤਸਵੀਰ

12/12/2019 2:52:17 PM

ਮੁੰਬਈ (ਬਿਊਰੋ) — ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਨੇ 12 ਦਸੰਬਰ 2018 ਨੂੰ ਗਿੰਨੀ ਚਤਰਥ ਨਾਲ ਵਿਆਹ ਕਰਵਾਇਆ ਸੀ। ਠੀਕ ਇਕ ਸਾਲ ਬਾਅਦ ਕਪਿਲ ਤੇ ਗਿੰਨੀ ਇਕ ਨੰਨ੍ਹੀ ਧੀ ਦੇ ਮਾਤਾ-ਪਿਤਾ ਬਣ ਗਏ ਹਨ। ਇਸ ਗੱਲ ਦੀ ਜਾਣਕਾਰੀ ਕਪਿਲ ਨੇ ਇਕ ਟਵੀਟ ਕਰਕੇ ਦਿੱਤੀ। ਇਸ ਤੋਂ ਬਾਅਦ ਸਾਰੇ ਕਪਿਲ ਨੂੰ ਵਧਾਈਆਂ ਦੇਣ ਲੱਗ ਗਏ। ਬੇਟੀ ਦੇ ਜਨਮ ਤੋਂ ਅਗਲੇ ਦਿਨ ਹੀ ਕਪਿਲ ਸ਼ਰਮਾ ਫਿਰ ਤੋਂ ਕੰਮ 'ਤੇ ਪਰਤ ਆਏ, ਜਿਥੇ ਕਪਿਲ ਸ਼ਰਮਾ ਸ਼ੋਅ ਦੀ ਪੂਰੀ ਟੀਮ ਨੇ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ।

 

 
 
 
 
 
 
 
 
 
 
 
 
 
 

Kapil Sharma celebrated the happiness of a baby girl on the sets on his show! Isn't that adorable?❤️❤️ Follow @glamourupdate DM @heena_pr * * #glamourupdate #kapilsharma

A post shared by Glamour Update (@glamourupdate) on Dec 11, 2019 at 9:25pm PST

'ਦਿ ਕਪਿਲ ਸ਼ਰਮਾ ਸ਼ੋਅ' ਦੀ ਟੀਮ ਨੇ ਕੇਕ ਕਪਿਲ ਲਈ ਮੰਗਵਾਇਆ ਸੀ। ਇਸ ਕੇਕ ਨੂੰ ਕਪਿਲ ਸ਼ਰਮਾ ਨੇ ਆਪਣੀ ਟੀਮ ਨਾਲ ਮਿਲ ਕੇ ਕੱਟਿਆ। ਇਸ ਦੌਰਾਨ ਕਪਿਲ ਸ਼ਰਮਾ ਕਾਫੀ ਖੁਸ਼ ਨਜ਼ਰ ਆਏ। ਕਪਿਲ ਸ਼ਰਮਾ ਨੇ ਇਸ ਦਾ ਵੀਡੀਓ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਵੀ ਸ਼ੇਅਰ ਕੀਤਾ ਹੈ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵੀ ਕਾਫੀ ਵਾਇਰਲ ਹੋ ਰਿਹਾ ਹੈ।
Image result for deepika-padukone-saw-photo-of-kapil-sharma-newborn-baby-girl
ਦੱਸਣਯੋਗ ਹੈ ਕਿ 11 ਦਸੰਬਰ ਨੂੰ ਕਪਿਲ ਸ਼ਰਮਾ ਨੇ ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਨਾਲ ਆਪਣੇ ਮਸ਼ਹੂਰ ਕਾਮੇਡੀ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' ਦੀ ਸ਼ੂਟਿੰਗ ਕੀਤੀ। ਦੀਪਿਕਾ ਇਥੇ ਆਪਣੀ ਆਉਣ ਵਾਲੀ ਫਿਲਮ 'ਛਪਾਕ' ਦੀ ਪ੍ਰਮੋਸ਼ਨ ਕਰਨ ਪਹੁੰਚੀ ਸੀ। ਇਥੇ ਉਨ੍ਹਾਂ ਨਾਲ ਫਿਲਮ ਦੇ ਨਿਰਦੇਸ਼ਕ ਮੇਘਨਾ ਗੁਲਜਾਰ ਵੀ ਮੌਜੂਦ ਸਨ। ਕਪਿਲ ਸ਼ਰਮਾ ਨੇ ਧੀ ਦੀ ਪਹਿਲੀ ਤਸਵੀਰ ਦੀਪਿਕਾ ਪਾਦੂਕੋਣ ਨੂੰ ਦਿਖਾਈ।
Image result for deepika-padukone-saw-photo-of-kapil-sharma-newborn-baby-girlਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News