ਦੀਪਿਕਾ ਦੀਆਂ ਇਨ੍ਹਾਂ ਗੱਲਾਂ ਤੋਂ ਪ੍ਰੇਸ਼ਾਨ ਸੀ ਉਨ੍ਹਾਂ ਦੀ ਟੀਚਰ, ਸਾਹਮਣੇ ਆਏ ਰਿਪੋਰਟ ਕਾਰਡ

10/1/2019 1:15:03 PM

ਮੁੰਬਈ(ਬਿਊਰੋ)- ਬਾਲੀਵੁੱਡ ਅਭਿਨੇਤਰੀ ਦੀਪਿਕਾ ਪਾਦੂਕੋਣ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਹਾਲ ਹੀ ’ਚ ਦੀਪਿਕਾ ਨੇ ਆਪਣੇ ਇੰਸਟਾਗ੍ਰਾਮ ’ਤੇ ਇਕ ਅਜਿਹੀ ਗੱਲ ਸਾਂਝੀ ਕੀਤੀ ਹੈ, ਜਿਸ ਨੂੰ ਦੇਖ ਕੇ ਤੁਸੀਂ ਹੈਰਾਨ ਹੋ ਜਾਓਗੇ। ਦਰਅਸਲ, ਦੀਪਿਕਾ ਨੇ ਆਪਣੇ ਰਿਪੋਰਟ ਕਾਰਡ ਇੰਸਟਾ 'ਤੇ ਸ਼ੇਅਰ ਕੀਤੇ ਹਨ। ਇਹ ਰਿਪੋਰਟ ਕਾਰਡ ਦੀਪਿਕਾ ਦੇ ਸਕੂਲ ਦੇ ਸਮੇਂ ਦੇ ਹਨ, ਜਿਸ ’ਚ ਦੀਪਿਕਾ ਦੇ ਟੀਚਰ (ਅਧਿਆਪਕ) ਨੇ ਕਲਾਸ ’ਚ ਉਸ ਦੇ ਵਰਤਾਓ ਬਾਰੇ ਦੱਸਿਆ ਹੈ। ਰਿਪੋਰਟ ਕਾਰਡ ’ਚ ਟੀਚਰ (ਅਧਿਆਪਕ) ਦੀਪਿਕਾ ਦੀ ਸ਼ਿਕਾਇਤ ਕਰ ਰਹੀ ਹੈ। ਇਨ੍ਹਾਂ ਰਿਪੋਰਟ ਕਾਰਡਾਂ ਨੂੰ ਦੇਖਦਿਆਂ ਇਕ ਗੱਲ ਤਾਂ ਸਾਫ ਸਮਝ ਆਉਂਦੀ ਹੈ ਕਿ ਅਭਿਨੇਤਰੀ ਸਕੂਲ ਸਮੇਂ ਬਹੁਤ ਸ਼ਰਾਰਤੀ ਸੀ।

 
 
 
 
 
 
 
 
 
 
 
 
 
 

Really!?!?😲

A post shared by Deepika Padukone (@deepikapadukone) on Sep 30, 2019 at 12:42pm PDT


ਅਭਿਨੇਤਰੀ ਨੇ ਰਿਪੋਰਟ ਕਾਰਡ ਦੀਆਂ ਤਿੰਨ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ। ਪਹਿਲੇ ਰਿਪੋਰਟ ਕਾਰਡ ’ਚ ਲਿਖਿਆ ਹੈ, ‘‘ਦੀਪਿਕਾ ਕਲਾਸ ’ਚ ਬਹੁਤ ਗੱਲਾਂ ਕਰਦੀ ਹੈ’’। ਦੂਜੇ ਰਿਪੋਰਟ ’ਚ ਕਿਹਾ ਗਿਆ ਹੈ, ‘‘ਦੀਪਿਕਾ ਨੂੰ ਨਿਰਦੇਸ਼ਾਂ ਦਾ ਪਾਲਣ ਕਰਨਾ ਲਾਜ਼ਮੀ ਸਿੱਖਣਾ ਚਾਹੀਦਾ ਹੈ’’।

 
 
 
 
 
 
 
 
 
 
 
 
 
 

Hmmmmm...🤔

A post shared by Deepika Padukone (@deepikapadukone) on Sep 30, 2019 at 12:41pm PDT


ਤੀਜੀ ਰਿਪੋਰਟ ਕਾਰਡ ’ਚ ਲਿਖਿਆ ਹੈ,‘‘ਦੀਪਿਕਾ ਦਿਨ ਦੇ ਸਮੇਂ ਸੁਪਨੇ ਲੈਂਦੀ ਹੈ।’’ ਅਦਾਕਾਰਾ ਦੇ ਰਿਪੋਰਟ ਕਾਰਡ ’ਤੇ ਉਨ੍ਹਾਂ ਦੇ ਪਤੀ ਰਣਵੀਰ ਨੇ ਲਿਖਿਆ,‘‘ਹਾਂ ਟੀਚਰ, ਮੈਂ ਤੁਹਾਡੇ ਨਾਲ ਬਿਲਕੁੱਲ ਸਹਿਮਤ ਹਾਂ।’’ ਉਂਝ ਪਰਦੇ ਤੋਂ ਇਲਾਵਾ ਦੀਪਿਕਾ ਤੇ ਰਣਵੀਰ ਸੋਸ਼ਲ ਮੀਡੀਆ ’ਤੇ ਵੀ ਕਾਫੀ ਜ਼ਬਰਦਸਤ ਹਨ।

 
 
 
 
 
 
 
 
 
 
 
 
 
 

Oh!🤷🏽‍♀️

A post shared by Deepika Padukone (@deepikapadukone) on Sep 30, 2019 at 12:40pm PDT


ਇਨ੍ਹਾਂ ਸਭ ਤੋਂ ਇਲਾਵਾ ਜੇਕਰ ਦੀਪਿਕਾ ਦੇ ਕੰਮ ਦੀ ਗੱਲ ਕਰੀਏ ਤਾਂ ਉਹ ਜਲਦ ਹੀ 2 ਫਿਲਮਾਂ ’ਚ ਨਜ਼ਰ ਆਉਣ ਵਾਲੀ ਹੈ। ਇਕ ‘ਛਪਾਕ’ ਤੇ ਦੂਜੀ ‘83’। ਦੋਵੇਂ ਹੀ ਫਿਲਮਾਂ 2020 ’ਚ ਰਿਲੀਜ਼ ਹੋਣਗੀਆਂ।
PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News