ਦੀਪਿਕਾ ਪਾਦੂਕੋਣ ਨਾਲ ਸ਼ਖ਼ਸ ਨੇ ਭੀੜ ’ਚ ਕੀਤੀ ਅਜਿਹੀ ਹਰਕਤ, ਵਾਇਰਲ ਹੋਈ ਵੀਡੀਓ

2/26/2021 3:51:02 PM

ਨਵੀਂ ਦਿੱਲੀ:  ਆਏ ਦਿਨ ਚੋਰੀ ਦੀਆਂ ਵਾਰਦਾਤਾਂ ਦੇ ਬਾਰੇ ’ਚ ਸੁਣਨਾ ਲੋਕਾਂ ਲਈ ਆਮ ਹੋ ਗਿਆ ਹੈ, ਪਰ ਜੇਕਰ ਤੁਹਾਨੂੰ ਪਤਾ ਚਲੇ ਕਿ ਤੁਹਾਡੀ ਪਸੰਦੀਦਾ ਬਾਲੀਵੁੱਡ ਅਦਾਕਾਰਾ ਨਾਲ ਅਜਿਹਾ ਹੋਇਆ ਹੈ ਤਾਂ ਤੁਹਾਨੂੰ ਕਿਸ ਤਰ੍ਹਾਂ ਲੱਗੇਗਾ। ਜ਼ਾਹਿਰ ਜਿਹੀ ਗੱਲ ਤੁਹਾਨੂੰ ਹੈਰਾਨ ਕਰ ਦੇਵੇਗੀ। ਬੈਗ ਸਨੈਚਿੰਗ ਅਤੇ ਚੋਰੀ ਦੀਆਂ ਵਾਰਦਾਤਾਂ ਤੋਂ ਆਮ ਆਦਮੀ ਤਾਂ ਦੂਰ ਹੁਣ ਸੈਲੇਬ੍ਰਿਟੀ ਵੀ ਸੇਫ ਨਹੀਂ ਹਨ। ਦੀਪਿਕਾ ਪਾਦੂਕੋਣ ਵੀ ਇਕ ਅਜਿਹੀ ਹੀ ਵਾਰਦਾਤ ਦਾ ਸ਼ਿਕਾਰ ਹੋਣ ਤੋਂ ਵਾਲ-ਵਾਲ ਬਚੀ ਹੈ।

PunjabKesari

ਦੀਪਿਕਾ ਨਾਲ ਬੈਗ ਸਨੈਚਿੰਗ
ਦੀਪਿਕਾ ਪਾਦੂਕੋਣ ਨਾਲ ਭੀੜ ’ਚ ਬੈਗ ਸਨੈਚਿੰਗ ਦੀ ਘਟਨਾ ਹੋਈ। ਭੀੜ ’ਚ ਕਿਸੇ ਨੇ ਉਨ੍ਹਾਂ ਦੇ ਬੈਗ ਨੂੰ ਖਿੱਚਣ ਦੀ ਕੋਸ਼ਿਸ਼ ਕੀਤੀ। ਅਦਾਕਾਰਾ ਨੇ ਵੀ ਆਪਣਾ ਬੈਗ ਖੀਚਿਆ। ਇਸ ’ਚ ਬਚਾਅ ’ਚ ਅਦਾਕਾਰਾ ਦੇ ਨਾਲ ਮੌਜੂਦ ਗਾਰਡਸ ਨੇ ਜਿਵੇਂ-ਤਿਵੇਂ ਅਦਾਕਾਰਾ ਦਾ ਬੈਗ ਬਚਾ ਲਿਆ। ਇਸ ਘਟਨਾ ਦੇ ਬਾਅਦ ਦੀਪਿਕਾ ਪਾਦੂਕੋਣ ਪਰੇਸ਼ਾਨ ਨਜ਼ਰ ਆਈ। 

 

 
 
 
 
 
 
 
 
 
 
 
 
 
 
 
 

A post shared by Viral Bhayani (@viralbhayani)

 

ਵੀਡੀਓ ਆਈ ਸਾਹਮਣੇ
ਵਿਰਲ ਭਯਾਨੀ ਦੇ ਇੰਸਟਾਗ੍ਰਾਮ ਪੇਜ਼ ’ਤੇ ਇਸ ਘਟਨਾ ਦਾ ਵੀਡੀਓ ਸ਼ੇਅਰ ਵੀ ਕੀਤਾ ਗਿਆ ਹੈ। ਵੀਡੀਓ ’ਚ ਤੁਸੀਂ ਦੇਖ ਸਕਦੇ ਹੋ ਕਿ ਦੀਪਿਕਾ ਪਾਦੂਕੋਣ ਭੀੜ ’ਚ ਬਾਹਰ ਆ ਰਹੀ ਹੈ। ਇਸ ਦੌਰਾਨ ਬੇਹੱਦ ਭੀੜ ਹੈ। ਲੋਕ ਉਨ੍ਹਾਂ ਦੇ ਨਾਲ ਫੋਟੋ ਲੈਣ ਲਈ ਉਤਸੁਕ ਨਜ਼ਰ ਆ ਰਹੇ ਹਨ। ਇਸ ’ਚ ਕਿਸੇ ਸ਼ਖ਼ਸ ਨੇ ਦੀਪਿਕਾ ਦਾ ਬੈਗ ਖਿੱਚਣ ਦੀ ਕੋਸ਼ਿਸ਼ ਕੀਤੀ। ਭੀੜ ਇੰਨੀ ਜ਼ਿਆਦਾ ਸੀ ਕਿ ਦੀਪਿਕਾ ਦੇ ਨਿਕਲਣ ਦੀ ਜਗ੍ਹਾ ਨਹੀਂ ਸੀ। ਇਸ ਘਟਨਾ ਤੋਂ ਦੀਪਿਕਾ ਕਾਫ਼ੀ ਪਰੇਸ਼ਾਨ ਹੋ ਗਈ। ਦੀਪਿਕਾ ਤੁਰੰਤ ਹੀ ਗੱਡੀ ’ਚ ਬੈਠੀ ਅਤੇ ਹੈਰਾਨ ਹੁੰਦੇ ਹੋਏ ਆਪਣਾ ਬੈਗ ਚੈਕ ਕੀਤਾ। ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Shyna

This news is Content Editor Shyna

Related News