‘ਛਪਾਕ’ ਦੇ ਰਿਲੀਜ਼ ਹੁੰਦੇ ਹੀ ਸਿੱਧੀਵਿਨਾਇਕ ਮੰਦਰ ਪਹੁੰਚੀ ਦੀਪਿਕਾ, ਦੇਖੋ ਤਸਵੀਰਾਂ

1/10/2020 3:27:31 PM

ਮੁੰਬਈ(ਬਿਊਰੋ)- ਦੀਪਿਕਾ ਪਾਦੁਕੋਣ ਦੀ ਫਿਲਮ ‘ਛਪਾਕ’ ਅੱਜ ਸਿਨੇਮਾਘਰਾਂ ਵਿਚ ਰਿਲੀਜ਼ ਹੋ ਗਈ ਹੈ। ਇਸ ਫਿਲਮ ਨੂੰ ਲੈ ਕੇ ਹਰ ਪਾਸੇ ਚਰਚਾ ਹੋ ਰਹੀ ਹੈ ਅਤੇ ਲੋਕਾਂ ਵਿਚਕਾਰ ਇਸ ਨੂੰ ਲੈ ਕੇ ਉਤਸ਼ਾਹ ਅਤੇ ਨਾਰਾਜ਼ਗੀ ਦੋਵੇਂ ਹਨ। ਦੀਪਿਕਾ ਪਾਦੁਕੋਣ ਲਈ ਇਹ ਦਿਨ ਬੇਹੱਦ ਖਾਸ ਹੈ ਕਿਉਂਕਿ ਉਨ੍ਹਾਂ ਦੀ ਫਿਲਮ ਛਪਾਕ ਦਾ ਕਲੈਸ਼ ਅਜੇ ਦੇਵਗਨ ਅਤੇ ਸੈਫ ਅਲੀ ਖਾਨ ਸਟਾਰਰ ਫਿਲਮ 'ਤਾਨਾਜੀ : ਦਿ ਅਨਸੰਗ ਵਾਰਿਅਰ' ਨਾਲ ਹੋਇਆ ਹੈ।
PunjabKesari
ਅਜਿਹੇ ਵਿਚ ਦੀਪਿਕਾ ਮੁੰਬਈ ਦੇ ਸਿੱਧੀਵਿਨਾਇਕ ਮੰਦਰ ਵਿਚ ਗਣਪਤੀ ਬੱਪਾ ਦਾ ਆਸ਼ੀਰਵਾਦ ਲੈਣ ਲਈ ਪਹੁੰਚੀ। ਸ਼ੁੱਕਰਵਾਰ ਸਵੇਰੇ ਦੀਪਿਕਾ ਪਾਦੁਕੋਣ ਨੇ ਗਣਪਤੀ ਦਰਸ਼ਨ ਕੀਤੇ। ਦੀਪਿਕਾ ਆਪਣੇ ਜ਼ਿੰਦਗੀ ਦੇ ਖਾਸ ਮੌਕਿਆਂ ’ਤੇ ਸਿੱਧੀਵਿਨਾਇਕ ਮੰਦਰ ਦਰਸ਼ਨ ਨੂੰ ਆਉਂਦੀ ਹੈ। ਕਰੀਮ ਕਲਰ ਦੇ ਖੂਬਸੂਰਤ ਸੂਟ, ਬਰਾਊਨ ਜੁੱਤੀ ਅਤੇ ਕੰਨਾਂ ਵਿਚ ਮੈਚਿੰਗ ਭਾਰੀ ਝੁੱਮਕੇ ਪਹਿਨੇ ਦੀਪਿਕਾ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਸੀ।
PunjabKesari
ਦੱਸਣਯੋਗ ਹੈ ਕਿ ‘ਛਪਾਕ’ ਦੀਪਿਕਾ ਪਾਦੁਕੋਣ ਦੇ ਵਿਆਹ ਤੋਂ ਬਾਅਦ ਰਿਲੀਜ਼ ਹੋਣ ਵਾਲੀ ਪਹਿਲੀ ਫਿਲਮ ਹੈ। ਇਸ ਤੋਂ ਪਹਿਲਾਂ ਦੀਪਿਕਾ ਨੂੰ 2018 ਵਿਚ ਆਈ ਫਿਲਮ ‘ਪਦਮਾਵਤ’ ਵਿਚ ਸ਼ਾਹਿਦ ਕਪੂਰ ਅਤੇ ਰਣਵੀਰ ਸਿੰਘ ਨਾਲ ਦੇਖਿਆ ਗਿਆ ਸੀ। ਇਸ ਤੋਂ ਬਾਅਦ ਦੀਪਿਕਾ ਨੇ ਸਾਲ ਭਰ ਤੋਂ ਜ਼ਿਆਦਾ ਦਾ ਬ੍ਰੇਕ ਲਿਆ। ਉਨ੍ਹਾਂ ਦਾ ਵਿਆਹ ਨਵੰਬਰ 2018 ਨੂੰ ਰਣਵੀਰ ਸਿੰਘ ਨਾਲ ਹੋਇਆ ਸੀ।
PunjabKesari

PunjabKesari

PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News