ਕਤਲ ਦੇ ਮਾਮਲੇ ''ਚ ਗੀਤਕਾਰ ਤੇ ਗਾਇਕ ਗ੍ਰਿਫ਼ਤਾਰ, ਜਾਣੋ ਕੀ ਸੀ ਪੂਰਾ ਮਾਮਲਾ

6/18/2020 5:23:22 PM

ਨਵੀਂ ਦਿੱਲੀ (ਬਿਊਰੋ) — ਬਿਹਾਰ ਦੇ ਲਾਲ ਅਤੇ ਬਾਲੀਵੁੱਡ ਦੇ ਸ਼ਾਨਦਾਰ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਖ਼ੁਦਕੁਸ਼ੀ ਨਾਲ ਸਿਨੇ ਪ੍ਰੇਮੀ ਉੱਭਰ ਵੀ ਨਹੀਂ ਪਾਏ ਕਿ ਭੋਜਪੁਰੀ ਸਿਨੇਮਾ ਨੇ ਇਕ ਵਾਰ ਉਸ ਨੂੰ ਉਦਾਸ ਕਰ ਦਿੱਤਾ ਹੈ। ਪੈਸਿਆਂ ਲਈ ਭੋਜਪੁਰੀ ਸਿਨੇਮਾ ਨਾਲ ਜੁੜੇ ਦੋ ਲੋਕਾਂ ਨੇ ਇੰਡਸਟਰੀ ਦਾ ਨਾਂ ਖਰਾਬ ਕਰ ਦਿੱਤਾ ਹੈ। ਭੋਜਪੁਰੀ ਸੰਗੀਤਕਾਰ ਮੁਕੇਸ਼ ਚੌਧਰੀ (24) ਦੇ ਕਤਲ ਮਾਮਲੇ ਨੂੰ ਮੋਹਨ ਗਾਰਡਨ ਥਾਣਾ ਪੁਲਸ ਨੇ ਸੁਲਝਾ ਲਿਆ ਹੈ। ਇਸ ਮਾਮਲੇ 'ਚ ਪੁਲਸ ਨੇ 2 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਗ੍ਰਿਫ਼ਤਾਰੀ 'ਚ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਦੋਵਾਂ ਦੇ ਨਾਂ ਫ਼ਿਲਮ ਉਦਯੋਗ ਨਾਲ ਜੁੜੇ ਹਨ। ਇੱਕ ਦੋਸ਼ੀ ਗੀਤਕਾਰ ਹੈ ਅਤੇ ਦੂਜਾ ਗਾਇਕ ਹੈ।

ਬਿਹਾਰ ਤੋਂ ਹੋਈ ਗ੍ਰਿਫ਼ਤਾਰੀ
ਪੁਲਸ ਨੇ ਦੋਵੇਂ ਦੋਸ਼ੀਆਂ ਨੂੰ ਬਿਹਾਰ ਤੋਂ ਗ੍ਰਿਫ਼ਤਾਰ ਕੀਤਾ ਹੈ। ਭੋਜਪੁਰੀ ਸੰਗੀਤਕਾਰ ਮੁਕੇਸ਼ ਛਪਰਾ ਜਿਲ੍ਹੇ ਦੇ ਮਹਰਾਜਗੰਜ ਸਥਿਤ ਲਾਲ ਬਾਜ਼ਾਰ ਦੇ ਰਹਿਣ ਵਾਲੇ ਸਨ। ਗ੍ਰਿਫ਼ਤਾਰ ਦੋਸ਼ੀਆਂ 'ਚ ਭੋਜਪੁਰੀ ਗੀਤਕਾਰ ਸੰਤੋਸ਼ ਕੁਮਾਰ ਤੇ ਭੋਜਪੁਰੀ ਗਾਇਕ ਵਿੱਕੀ ਸ਼ਾਮਲ ਹੈ।

ਗਾਇਕੀ 'ਚ ਉੱਭਰਦਾ ਹੋਇਆ ਨਾਂ ਸੀ ਵਿੱਕੀ
ਸੰਤੋਸ਼ ਆਰਿਅਨ ਐਂਟਰਟੇਨਮੈਂਟ ਮੀਡੀਆ, ਆਰਿਅਨ ਵੀਡੀਓ ਭੋਜਪੁਰੀ ਤੇ ਆਰਿਅਨ ਵੀਡੀਓ ਕਾਮੇਡੀ ਦੇ ਨਾਂ ਨਾਲ ਯੂਟਿਊਬ ਚੈਨਲ ਚਲਾਉਂਦਾ ਹੈ। ਵਿੱਕੀ ਭੋਜਪੁਰੀ ਗਾਇਕੀ 'ਚ ਇੱਕ ਉੱਭਰਦਾ ਹੋਇਆ ਨਾਂ ਹੈ। ਸੰਤੋਸ਼ ਨੇ ਛਪਰਾ ਸ਼ਹਿਰ 'ਚ ਆਪਣਾ ਕੰਮ ਖੋਲ੍ਹਿਆ ਹੋਇਆ ਹੈ। ਉਥੇ ਹੀ ਵਿੱਕੀ ਛਪਰਾ ਦੇ ਜਮੁਆ ਮਹੇਸਰੀ ਪਿੰਡ ਦਾ ਰਹਿਣ ਵਾਲਾ ਹੈ।

8 ਜੂਨ ਨੂੰ ਹੋਇਆ ਕਤਲ
ਪੁਲਸ ਨੂੰ ਮੁਕੇਸ਼ ਦਾ ਮ੍ਰਿਤਕ ਸਰੀਰ (ਲਾਸ਼) ਨਵਾਦਾ ਹਾਊਸਿੰਗ ਕੰਪੈਲਕਸ ਦੇ ਇੱਕ ਕਮਰੇ 'ਚ ਮਿਲਿਆ ਸੀ। ਪੁਲਸ ਮੁਤਾਬਕ, ਮੁਕੇਸ਼ ਦਾ 8 ਜੂਨ ਨੂੰ ਦੇਰ ਰਾਤ ਗਲ਼ਾ ਘੁੱਟ ਕੇ ਕਤਲ ਕੀਤਾ ਗਿਆ ਸੀ। ਉਸ ਦੇ ਹੱਥ-ਪੈਰ ਰੱਸੀ ਨਾਲ ਬੰਨ੍ਹੇ ਸਨ। ਮਾਮਲੇ ਦਾ ਪਤਾ ਉਦੋਂ ਲੱਗਾ ਜਦੋਂ ਗੁਆਂਢੀਆਂ ਨੇ ਕਮਰੇ ਤੋਂ ਗੰਦੀ ਬਦਬੂ ਆਉਣ ਦੀ ਸ਼ਿਕਾਇਤ ਕੀਤੀ।
YouTube rivalry leads to murder of Bhojpuri music composer in Delhi, 2 arrested
ਪੈਸਿਆਂ ਦੀ ਸਖ਼ਤ ਜ਼ਰੂਰਤ
ਸੰਤੋਸ਼ ਨੂੰ ਛਪਰਾ ਸਥਿਤ ਕੰਮ ਲਈ ਕਿਰਾਏ ਦੇ ਪੈਸੇ ਇੱਕ ਵਿਅਕਤੀ ਨੂੰ ਦੇਣੇ ਸਨ। ਉਥੇ ਹੀ ਵਿੱਕੀ ਨੂੰ ਵੀ ਪੈਸਿਆਂ ਦੀ ਸਖ਼ਤ ਜ਼ਰੂਰਤ ਸੀ। ਦੋਵਾਂ ਨੇ ਮਿਲ ਕੇ ਮੁਕੇਸ਼ ਨੂੰ ਮਾਰਨ ਦੀ ਯੋਜਨਾ ਬਣਾਈ। 8 ਜੂਨ ਦੀ ਰਾਤ ਦੋਵਾਂ ਨੇ ਮਿਲ ਕੇ ਮੁਕੇਸ਼ ਦਾ ਕਤਲ ਕਰ ਦਿੱਤਾ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News