''ਦਿੱਲੀ ਕ੍ਰਾਈਮ'' ਸੀਜ਼ਨ 2 ''ਚ ਨਜ਼ਰ ਆਉਣਗੇ ਰੀਅਲ ਲਾਇਫ IAS ਅਧਿਕਾਰੀ ਅਭਿਸ਼ੇਕ ਸਿੰਘ

2/22/2020 10:35:59 AM

ਨਵੀਂ ਦਿੱਲੀ (ਬਿਊਰੋ) : ਹਾਲ ਹੀ 'ਚ ਜਾਰੀ ਕੀਤੀ ਗਈ ਨੈੱਟਫਲਿਕਸ ਸੀਰੀਜ਼ 'ਦਿੱਲੀ ਕ੍ਰਾਈਮ' ਨੂੰ ਦਰਸ਼ਕਾਂ 'ਚ ਬਹੁਤ ਪਸੰਦ ਕੀਤਾ ਗਿਆ ਸੀ। ਦਿੱਲੀ 'ਚ ਸਮੂਹਿਕ ਬਲਾਤਕਾਰ ਅਤੇ ਅਪਰਾਧਾਂ 'ਤੇ ਅਧਾਰਿਤ ਇਸ ਸ਼ੋਅ ਦੀ ਸਫਲਤਾ ਤੋਂ ਬਾਅਦ ਹੁਣ ਇਸ ਦਾ ਦੂਜਾ ਸੀਜ਼ਨ 'ਦਿੱਲੀ ਕ੍ਰਾਈਮ 2' ਆ ਰਿਹਾ ਹੈ। ਸ਼ੋਅ ਦੇ ਨਿਰਮਾਤਾਵਾਂ ਨੇ ਇਸ ਦੇ ਦੂਜੇ ਸੀਜ਼ਨ ਦਾ ਐਲਾਨ ਕਰ ਦਿੱਤਾ ਹੈ। ਸ਼ੋਅ ਦੀ ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਇਸ 'ਚ ਦਿੱਲੀ ਦੇ ਡਿਪਟੀ ਕਮਿਸ਼ਨਰ ਆਈ. ਏ. ਐੱਸ ਅਧਿਕਾਰੀ ਅਭਿਸ਼ੇਕ ਸਿੰਘ ਵੀ ਨਜ਼ਰ ਆਉਣਗੇ। ਕਾਸਟਿੰਗ ਡਾਇਰੈਕਟਰ ਮੁਕੇਸ਼ ਛਾਬੜਾ ਨੂੰ ਵਿਸ਼ਵਾਸ ਹੈ ਕਿ ਅਭਿਸ਼ੇਕ ਸਿੰਘ ਹੀ ਆਪਣੀ ਭੂਮਿਕਾ ਨਾਲ ਨਿਆ ਕਰ ਸਕਦੇ ਹਨ। ਇਕ ਅਧਿਕਾਰੀ ਹੋਣ ਦੇ ਨਾਤੇ, ਜੋ ਚੀਜ਼ਾਂ ਉਸ ਨੇ ਅਨੁਭਵ ਕੀਤੀਆਂ ਹਨ ਪਰਦੇ 'ਤੇ ਲਿਆਉਣਾ ਇਕ ਅਭਿਨੇਤਾ ਲਈ ਮੁਸ਼ਕਲ ਹੋਵੇਗਾ।

ਦੱਸ ਦੇਈਏ ਕਿ ਆਈ. ਏ. ਐੱਸ ਅਧਿਕਾਰੀ ਅਭਿਸ਼ੇਕ ਸਿੰਘ ਦੇਸ਼ ਦੇ ਪ੍ਰਸ਼ਾਸਕੀ ਵਿਭਾਗ 'ਚ ਕਈ ਵੱਡੇ ਅਹੁਦਿਆਂ 'ਤੇ ਰਹੇ ਹਨ। ਇਸ ਸਮੇਂ ਉਹ ਦਿੱਲੀ 'ਚ ਡਿਪਟੀ ਕਮਿਸ਼ਨਰ ਵਜੋਂ ਕੰਮ ਕਰ ਰਿਹੇ ਹਨ। ਉਨ੍ਹਾਂ ਨੇ ਰਾਜਧਾਨੀ 'ਚ ਕਈ ਗੈਰ ਕਾਨੂੰਨੀ ਉਸਾਰੀਆਂ ਖਿਲਾਫ ਮੁਹਿੰਮ ਚਲਾਈ ਹੈ ਅਤੇ ਦਿੱਲੀ 'ਚ ਸਫਲ ਆਡੀ-ਇਵੈਨ ਸਕੀਮ ਵੀ ਉਨ੍ਹਾਂ ਦੀ ਨਿਗਰਾਨੀ ਹੇਠ ਸੀ। ਅਭਿਸ਼ੇਕ ਸਿੰਘ ਨੇ ਪਹਿਲਾਂ ਦਿੱਲੀ ਦੇ ਮੁੱਖ ਸਕੱਤਰ ਵਿਜੇ ਦੇਵ ਤੋਂ 'ਦਿੱਲੀ ਕ੍ਰਾਈਮ 2' ਦੀ ਲੜੀ 'ਚ ਕੰਮ ਕਰਨ ਦੀ ਇਜਾਜ਼ਤ ਲਈ ਸੀ। ਵਿਜੇ ਦੇਵ ਨੇ ਅਭਿਸ਼ੇਕ ਸਿੰਘ ਨੂੰ ਇਸ ਲੜੀ 'ਚ ਕੰਮ ਕਰਨ ਲਈ ਉਤਸ਼ਾਹਤ ਕੀਤਾ। ਅਸੀਂ ਰੀਲ ਲਾਈਫ ਅਫਸਰਾਂ ਨੂੰ ਪਰਦੇ 'ਤੇ ਦੇਖਿਆ ਹੈ ਪਰ ਅਸਲ ਜ਼ਿੰਦਗੀ ਦੇ ਅਧਿਕਾਰੀ ਆਪਣੀ ਭੂਮਿਕਾ ਕਿਵੇਂ ਨਿਭਾਉਂਦੇ ਹਨ ਇਹ ਦੇਖਣ ਵਾਲੀ ਗੱਲ ਹੋਵੇਗੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News