ਫਿਲਮੀ ਸਿਤਾਰਿਆਂ ਨੇ ਘੇਰਿਆ ਕੇਜਰੀਵਾਲ, ਕਿਹਾ ''ਸ਼ਾਹ ਨੇ ਖਰੀਦ ਲਿਆ ਜਾਂ ਆਪਣਾ ਜਮੀਰ ਵੇਚ ਦਿੱਤਾ''

2/25/2020 3:15:53 PM

ਮੁੰਬਈ (ਬਿਊਰੋ) — ਉੱਤਰ-ਪੂਰਵੀ ਦਿੱਲੀ 'ਚ ਜਾਰੀ ਹਿੰਸਾ ਨੂੰ ਲੈ ਕੇ ਫਿਲਮਕਾਰ ਅਨੁਰਾਗ ਕਸ਼ਅਪ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਨਿਸ਼ਾਨੇ 'ਤੇ ਲਿਆ ਹੈ। ਉਨ੍ਹਾਂ ਨੇ ਆਪਣੇ ਟਵੀਟ 'ਚ ਆਮ ਆਦਮੀ ਪਾਰਟੀ, ਅਰਵਿੰਦ ਕੇਜਰੀਵਾਲ ਤੇ ਕੇਂਦਰੀ ਗ੍ਰਹਿ ਮੰਤਰੀ ਅੰਮਿਤ ਸ਼ਾਹ ਨੂੰ ਟੈਗ ਕਰਦੇ ਹੋਏ ਲਿਖਿਆ, ''ਇਹ ਆਮ ਆਦਮੀ ਪਾਰਟੀ ਨੇ ਦਿੱਲੀ ਚੋਣਾਂ ਜਿੱਤੀਆਂ ਸਨ ਨਾ? ਹੁਣ ਕਿੱਥੇ ਹਨ ਅਰਵਿੰਦ ਕੇਜਰੀਵਾਲ ਤੇ ਉਨ੍ਹਾਂ ਦੇ ਆਪ? ਤੁਹਾਡੀ ਦਿੱਲੀ ਸੜ ਰਹੀ ਹੈ। ਕੀ ਅਮਿਤ ਸ਼ਾਹ ਨੇ ਖਰੀਦ ਲਿਆ ਹੈ ਤੁਹਾਨੂੰ ਜਾਂ ਖੁਦ ਹੀ ਆਪਣਾ ਜਮੀਰ ਵੇਚ ਕੇ ਖਾ ਲਿਆ ਹੈ?''

PunjabKesari

ਸਿਮੀ ਗਰੇਵਾਲ ਨੇ ਲਿਖਿਆ 'ਪੁਲਸ ਗ੍ਰਹਿ ਮੰਤਰਾਲੇ ਦੇ ਅਧੀਨ'
ਅਨੁਰਾਗ ਦੇ ਟਵੀਟ 'ਤੇ ਕਈ ਯੂਜ਼ਰਸ ਨੇ ਰੀ-ਟਵੀਟ ਕੀਤਾ ਹੈ। ਇਸ 'ਚ ਅਦਾਕਾਰਾ ਸਿਮੀ ਗਰੇਵਾਲ ਵੀ ਸ਼ਾਮਲ ਹੈ। ਸਿਮੀ ਨੇ ਅਨੁਰਾਗ ਕਸ਼ਅਪ, ਆਮ ਆਦਮੀ ਪਾਰਟੀ, ਅਰਵਿੰਦ ਕੇਜਰੀਵਾਲ ਤੇ ਅਮਿਤ ਸ਼ਾਹ ਨੂੰ ਟੈਗ ਕਰਦੇ ਹੋਏ ਲਿਖਿਆ ਹੈ, ''ਦਿੱਲੀ ਪੁਲਸ, ਲਾਅ ਐਂਡ ਆਰਡਰ ਆਮ ਆਦਮੀ ਦੇ ਅਧਿਕਾਰ ਖੇਤਰ 'ਚ ਨਹੀਂ ਆਉਂਦੇ। ਇਹ ਗ੍ਰਹਿ ਮੰਤਰਾਲੇ ਦੇ ਅਧੀਨ ਹੈ।''

PunjabKesari

ਜਾਵੇਦ ਅਖਤਰ ਨੇ ਕਪਿਲ ਮਿਸ਼ਰਾ ਨੂੰ ਘੇਰਿਆ
ਗੀਤਕਾਰ ਤੇ ਲੇਖਕ ਜਾਵੇਦ ਅਖਤਰ ਨੇ ਹਿੰਸਾ ਲਈ ਭਾਜਪਾ ਨੇਤਾ ਕਪਿਲ ਮਿਸ਼ਰਾ ਨੂੰ ਘੇਰਿਆ ਹੈ। ਉਨ੍ਹਾਂ ਨੇ ਲਿਖਿਆ ਹੈ, ''ਦਿੱਲੀ 'ਚ ਹਿੰਸਾ ਦਾ ਪੱਧਰ ਵਧ ਰਿਹਾ ਹੈ। ਸਾਰੇ ਕਪਿਲ ਮਿਸ਼ਰਾ ਬੇਪਰਦਾ ਹੋ ਰਹੇ ਹਨ। ਜ਼ਿਆਦਾਤਰ ਦਿੱਲੀ ਵਾਸੀਆਂ ਨੂੰ ਇਹ ਸਮਝਾਉਣ ਦਾ ਮਾਹੌਲ ਬਣਾਇਆ ਜਾ ਰਿਹਾ ਹੈ ਕਿ ਸਭ ਕੁਝ ਸੀ. ਏ. ਏ. ਵਿਰੋਧ ਦੇ ਕਾਰਨ ਹੋ ਰਿਹਾ ਹੈ ਤੇ ਕੁਝ ਹੀ ਦਿਨ 'ਚ ਪੁਲਸ ਆਖਰੀ ਹੱਲ ਲਈ ਜਾਵੇਗੀ।''

ਕੀ ਹੈ ਮਾਮਲਾ?
ਉੱਤਰ-ਪੂਰਵੀ ਦਿੱਲੀ 'ਚ ਸੀ. ਏ. ਏ ਸਮਰਥਕ ਤੇ ਵਿਰੋਧੀ ਧਿਰਾਂ 'ਚ ਹੋਈ ਹਿੰਸਕ ਲੜਾਈ 'ਚ ਹੈੱਡ ਕਾਂਸਟੇਬਲ ਸਮੇਤ 5 ਲੋਕਾਂ ਦੀ ਮੌਤ ਹੋ ਗਈ ਅਤੇ 105 ਜ਼ਖਮੀ ਹੋਏ। ਐਤਵਾਰ ਨੂੰ ਸ਼ੁਰੂ ਹੋਈ ਇਹ ਹਿੰਸਾ ਸੋਮਵਾਰ ਤੇ ਮੰਗਲਵਾਰ ਨੂੰ ਵੀ ਜਾਰੀ ਰਹੀ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News