ਕੀ ਆਰ ਨੇਤ ਦੀ ਵੀ ਹੋਵੇਗੀ ਫਿਲਮਾਂ ''ਚ ਐਂਟਰੀ? ਦੇਵ ਖਰੌੜ ਨੇ ਸਾਂਝੀ ਕੀਤੀ ਇਹ ਤਸਵੀਰ

11/14/2019 3:11:20 PM

ਜਲੰਧਰ (ਬਿਊਰੋ) — ਪੰਜਾਬੀ ਸਿਨੇਮਾ ਸਮੇਂ ਦੇ ਨਾਲ ਨਾਲ ਆਪਣੀ ਸਾਖ ਵੀ ਵਧਾ ਰਿਹਾ ਹੈ, ਜਿੱਥੇ ਹੁਣ ਵੱਖ-ਵੱਖ ਤਰ੍ਹਾਂ ਦੇ ਮੁੱਦਿਆਂ ਨੂੰ ਲੈ ਕੇ ਫਿਲਮਾਂ ਬਣ ਰਹੀਆਂ ਹਨ, ਉੱਥੇ ਨਵੇਂ ਟੈਲੇਂਟ ਨੂੰ ਵੀ ਅੱਗੇ ਆਉਣ ਦਾ ਮੌਕਾ ਮਿਲ ਰਿਹਾ ਹੈ। ਪੰਜਾਬੀ ਗਾਇਕਾਂ 'ਚ ਅਦਾਕਾਰੀ ਦਾ ਰੁਝਾਨ ਆਮ ਹੋ ਗਿਆ ਹੈ। ਜਿੱਥੇ ਕਈ ਗਾਇਕਾਂ ਨੂੰ ਤਾਂ ਅਦਾਕਾਰੀ 'ਚ ਕਾਮਯਾਬੀ ਮਿਲੀ ਹੈ ਅਤੇ ਦਰਸ਼ਕਾਂ ਦਾ ਵੀ ਦਿਲ ਜਿੱਤਿਆ ਹੈ ਉੱਥੇ ਹੀ ਬਹੁਤ ਸਾਰੇ ਅਜਿਹੇ ਗਾਇਕ ਹਨ, ਜਿੰਨ੍ਹਾਂ ਨੂੰ ਫਿਲਮਾਂ 'ਚ ਮਕਬੂਲੀਅਤ ਨਹੀਂ ਮਿਲੀ। ਹੁਣ ਹੋ ਸਕਦਾ ਹੈ ਆਉਣ ਵਾਲੇ ਸਮੇਂ 'ਚ ਇਕ ਹੋਰ ਗਾਇਕ ਪਰਦੇ 'ਤੇ ਨਜ਼ਰ ਆਵੇ, ਜਿਸ ਦਾ ਨਾਂ ਆਰ ਨੇਤ ਹੈ। 'ਡਿਫਾਲਟਰ', 'ਦੱਬਦਾ ਕਿੱਥੇ', 'ਸਟਰਗਲਰ' ਅਤੇ 'ਲੁਟੇਰਾ' ਵਰਗੇ ਗੀਤਾਂ ਨਾਲ ਵੱਖਰੀ ਪਛਾਣ ਬਣਾਉਣ ਵਾਲੇ ਗਾਇਕ ਆਰ ਨੇਤ ਹੁਣ ਫਿਲਮਾਂ 'ਚ ਵੀ ਨਜ਼ਰ ਆ ਸਕਦਾ ਹੈ, ਜਿਸ ਦਾ ਅੰਦਾਜ਼ਾ ਦੇਵ ਖਰੌੜ ਵੱਲੋਂ ਸਾਂਝੀ ਕੀਤੀ ਤਸਵੀਰ ਤੋਂ ਲਾਇਆ ਜਾ ਰਿਹਾ ਹੈ। ਦੱਸ ਦਈਏ ਕਿ ਦੇਵ ਖਰੌੜ ਨੇ ਆਰ ਨੇਤ ਨਾਲ ਤਸਵੀਰ ਸਾਂਝੀ ਕਰਦਿਆਂ ਲਿਖਿਆ, ''ਆਰ ਨੇਤ ਬਾਈ, ਇਕੱਠੇ ਆ ਰਹੇ ਹਾਂ 'ਜ਼ਖਮੀ' 7-2-2020।'' ਫੈਨਜ਼ ਵੱਲੋਂ ਵੀ ਇਹ ਕਿਆਸ ਲਾਇਆ ਜਾ ਰਿਹਾ ਹੈ ਕਿ ਆਰ ਨੇਤ ਵੀ ਹੁਣ ਫਿਲਮਾਂ 'ਚ ਐਂਟਰੀ ਕਰਨ ਵਾਲਾ ਹੈ।

PunjabKesari
ਦੱਸਣਯੋਗ ਹੈ ਕਿ ਦੇਵ ਖਰੌੜ ਦੀ ਇਸ ਫਿਲਮ ਦੀ ਗੱਲ ਕਰੀਏ ਤਾਂ 'ਜ਼ਖਮੀ' ਟਾਈਟਲ ਹੇਠ ਅਤੇ ਬੀਨੂੰ ਢਿੱਲੋਂ ਪ੍ਰੋਡਕਸ਼ਨ ,ਓਮਜੀ ਸਟਾਰ ਸਟੂਡੀਓ ਦੀ ਪੇਸ਼ਕਸ਼ ਇਸ ਫਿਲਮ ਨੂੰ ਇੰਦਰਪਾਲ ਸਿੰਘ ਵੱਲੋਂ ਨਿਰਦੇਸ਼ਿਤ ਕੀਤਾ ਗਿਆ ਹੈ ਅਤੇ ਇੰਦਰਪਾਲ ਦੀ ਹੀ ਕਹਾਣੀ ਤੇ ਸਕ੍ਰੀਨਪਲੇਅ ਹੈ। ਹੁਣ ਦੇਖਣਾ ਹੋਵੇਗਾ ਆਰ ਨੇਤ ਐਕਟਿੰਗ ਕਰਦੇ ਹਨ ਜਾਂ ਫਿਰ ਫਿਲਮ ਲਈ ਕੋਈ ਗੀਤ ਲੈ ਕੇ ਆਉਂਦੇ ਹਨ।

 
 
 
 
 
 
 
 
 
 
 
 
 
 

dso ji phr kive lgya ZAKHMI 7/02/2020 @anchalsinghofficial @binnudhillons @munishomjee @omjeegroup

A post shared by Dev Kharoud (@dev_kharoud) on Nov 3, 2019 at 3:42am PST



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News