ਹਿੰਦੀ ਸਿਨੇਮਾ ''ਚ ਬੇਬਾਕੀ ਨਾਲ ਇਸ ਅਦਾਕਾਰਾ ਨੇ ਦਿੱਤਾ ਸੀ ਪਹਿਲਾ LIP LOCK, ਮਚਿਆ ਸੀ ਤਹਿਲਕਾ

3/30/2018 11:24:28 AM

ਮੁੰਬਈ(ਬਿਊਰੋ)— ਭਾਰਤੀ ਸਿਨੇਮਾ ਜਗਤ 'ਚ ਉਂਝ ਤਾਂ ਡ੍ਰੀਮ ਗਰਲ ਹੇਮਾ ਮਾਲਿਨੀ ਨੂੰ ਕਿਹਾ ਜਾਂਦਾ ਹੈ ਪਰ ਘੱਟ ਹੀ ਲੋਕਾਂ ਨੂੰ ਪਤਾ ਹੈ ਕਿ ਉਨ੍ਹਾਂ ਤੋਂ ਕਾਫੀ ਸਮੇਂ ਪਹਿਲਾਂ ਇਹ ਖਿਤਾਬ ਅਦਾਕਾਰਾ ਦੇਵੀਕਾ ਰਾਣੀ ਨੂੰ ਮਿਲਿਆ ਸੀ। ਦੇਵੀਕਾ ਰਾਣੀ ਆਪਣੇ 10 ਸਾਲ ਦੇ ਕਰੀਅਰ 'ਚ ਹਿੰਦੀ ਸਿਨੇਮਾ ਨੂੰ ਨਵੀਆਂ ਉਚਾਈਆਂ ਤੱਕ ਲੈ ਗਈ ਸੀ। ਦੇਵੀਕਾ ਰਾਣੀ ਦਾ ਜਨਮ 30 ਮਾਰਚ 1908 ਨੂੰ ਵਿਸ਼ਾਖਾਪਟਨਮ 'ਚ ਹੋਇਆ ਸੀ ਜਦਕਿ ਉਨ੍ਹਾਂ ਨੇ 9 ਮਾਰਚ 1994 ਨੂੰ ਇਸ ਦੁਨੀਆ ਨੂੰ ਛੱਡ ਦਿੱਤਾ। ਦੇਵੀਕਾ ਰਾਣੀ ਦੇ ਪਰਿਵਾਰ ਦਾ ਸੰਬੰਧ ਪ੍ਰਸਿੱਧ ਕਵੀ ਰਵਿੰਦਰਨਾਥ ਟੈਗੋਰ ਦੇ ਪਰਿਵਾਰ ਨਾਲ ਸੀ। ਉਨ੍ਹਾਂ ਦੇ ਪਿਤਾ ਕਰਨਲ ਐੱਮ. ਐੱਨ. ਚੌਧਰੀ ਬੰਗਾਲੀ ਪਰਿਵਾਰ ਨਾਲ ਸੰਬੰਧ ਰੱਖਦੇ ਸਨ।

ਦੇਵੀਕਾ ਰਾਣੀ ਨੇ ਜਿਸ ਦੌਰ 'ਚ ਫਿਲਮਾਂ 'ਚ ਕੰਮ ਕਰਨ ਦਾ ਫੈਸਲਾ ਕੀਤਾ, ਉਸ ਦੌਰ 'ਚ ਮਹਿਲਾਵਾਂ ਦਾ ਘਰੋਂ ਨਿਕਲਣਾ ਵੀ ਚੰਗਾ ਨਹੀਂ ਸਮਝਿਆ ਜਾਂਦਾ ਸੀ। ਅਸਲ 'ਚ ਇਸ ਦੇ ਪਿੱਛੇ ਦੀ ਵਜ੍ਹਾ ਉਨ੍ਹਾਂ ਦੇ ਪਰਿਵਾਰ ਦਾ ਖੁੱਲ੍ਹਾ ਮਾਹੌਲ ਵੀ ਸੀ। ਦੇਵੀਕਾ ਰਾਣੀ 9 ਸਾਲ ਦੀ ਉਮਰ 'ਚ ਪੜ੍ਹਾਈ ਲਈ ਇੰਗਲੈਂਡ ਚਲੀ ਗਈ। ਪੜ੍ਹਾਈ ਪੂਰੀ ਕਰਨ ਤੋਂ ਬਾਅਦ ਦੇਵੀਕਾ ਭਾਰਤ ਵਾਪਸ ਆਈ। ਇਸ ਵਿਚਕਾਰ ਉਨ੍ਹਾਂ ਦੀ ਮੁਲਾਕਾਤ ਪ੍ਰਸਿੱਧ ਨਿਰਮਾਤਾ ਹਿਮਾਂਸ਼ੂ ਰਾਏ ਨਾਲ ਹੋਈ। ਹਿਮਾਂਸ਼ੂ, ਦੇਵੀਕਾ ਦੀ ਖੂਬਸੂਰਤੀ ਤੋਂ ਇੰਨੇ ਪ੍ਰਭਾਵਿਤ ਹੋਏ ਕਿ ਸਾਲ 1933 'ਚ ਉਨ੍ਹਾਂ ਨੇ ਦੇਵੀਕਾ ਨੂੰ ਆਪਣੀ ਇਕ ਫਿਲਮ 'ਕਰਮ' 'ਚ ਕੰਮ ਕਰਨ ਦਾ ਆਫਰ ਦਿੱਤਾ, ਜਿਸ ਨੂੰ ਦੇਵੀਕਾ ਨੇ ਸਵੀਕਾਰ ਕਰ ਲਿਆ।

PunjabKesari

ਇਸ ਫਿਲਮ 'ਚ ਦੇਵੀਕਾ ਦੇ ਹੀਰੋ ਹਿਮਾਂਸ਼ੂ ਰਾਏ ਹੀ ਬਣੇ। ਇਹ ਕਿਸੇ ਭਾਰਤੀ ਵਲੋਂ ਬਣੀ ਪਹਿਲੀ ਅੰਗਰੇਜ਼ੀ ਬੋਲਣ ਵਾਲੀ ਫਿਲਮ ਸੀ। ਇਹੀ ਨਹੀਂ ਦੇਵੀਕਾ ਰਾਣੀ ਹਿੰਦੀ ਸਿਨੇਮਾ 'ਚ ਪਹਿਲਾ ਕਿਸਿੰਗ ਸੀਨ ਦੇਣ ਵਾਲੀ ਅਦਾਕਾਰਾ ਵੀ ਬਣੀ, ਜੋ 4 ਮਿੰਟ ਲੰਬਾ ਸੀਨ ਸੀ। ਇਸ ਸੀਨ ਤੋਂ ਬਾਅਦ ਦੇਵੀਕਾ ਦੀ ਕਾਫੀ ਆਲੋਚਨਾ ਹੋਈ ਅਤੇ ਫਿਲਮ 'ਤੇ ਬੈਨ ਲਾ ਦਿੱਤਾ ਗਿਆ। ਬਾਅਦ 'ਚ ਹਿਮਾਂਸ਼ੂ ਨੇ ਦੇਵੀਕਾ ਨਾਲ ਵਿਆਹ ਕਰ ਲਿਆ। 1936 'ਚ ਆਈ ਫਿਲਮ 'ਅਛੂਤ ਕੰਨਿਆ' 'ਚ ਦੇਵੀਕਾ ਰਾਣੀ ਨੇ ਇਕ ਦਲਿਤ ਲੜਕੀ ਦਾ ਦਰਦ ਵੱਡੇ ਪਰਦੇ 'ਤੇ ਬਖੂਬੀ ਉਤਾਰਿਆ। ਦੇਵੀਕਾ ਰਾਣੀ ਗਾਉਂਦੀ ਵੀ ਕਾਫੀ ਚੰਗਾ ਸੀ।

PunjabKesari'ਅਛੂਤ ਕੰਨਿਆ' ਦਾ ਇਕ ਗੀਤ ਖੁਦ ਦੇਵੀਕਾ ਨੇ ਗਾਇਆ। ਦੇਵੀਕਾ ਨੇ ਪਤੀ ਨਾਲ ਮਿਲ ਕੇ ਬਾਂਬੇ ਟਾਕੀਜ਼ ਨਾਂ ਦਾ ਸਟੂਡੀਓ ਬਣਾਇਆ, ਜਿਸ ਦੇ ਬੈਨਰ ਹੇਠ ਕਈ ਸੁਪਰਹਿੱਟ ਫਿਲਮਾਂ ਬਣੀਆਂ। ਅਸ਼ੋਕ ਕੁਮਾਰ, ਦਿਲੀਪ ਕੁਮਾਰ, ਮਧੂਬਾਲਾ ਤੇ ਰਾਜ ਕਪੂਰ ਵਰਗੇ ਸਿਤਾਰਿਆਂ ਦਾ ਕਰੀਅਰ ਉਨ੍ਹਾਂ ਦੇ ਹੀ ਹੱਥੋਂ ਪਰਵਾਨ ਚੜ੍ਹਿਆ ਸੀ। ਦਿਲੀਪ ਕੁਮਾਰ ਨੂੰ ਫਿਲਮ ਇੰਡਸਟਰੀ 'ਚ ਲਿਆਉਣ ਦਾ ਸ਼੍ਰੇਅ ਵੀ ਦੇਵੀਕਾ ਨੂੰ ਹੀ ਦਿੱਤਾ ਜਾਂਦਾ ਹੈ। 1970 'ਚ 'ਦਾਦਾ ਸਾਹਿਬ ਫਾਲਕੇ ਐਵਾਰਡ' ਦੀ ਸ਼ੁਰੂਆਤ ਹੋਈ। ਇਹ ਭਾਰਤੀ ਸਿਨੇਮਾ ਦਾ ਸਭ ਤੋਂ ਵੱਡਾ ਐਵਾਰਡ ਹੈ। ਇਸ ਦੀ ਪਹਿਲੀ ਜੇਤੂ ਦੇਵੀਕਾ ਰਾਣੀ ਬਣੀ। ਇਸ ਤੋਂ ਇਲਾਵਾ ਦੇਵੀਕਾ ਰਾਣੀ ਫਿਲਮ ਇੰਡਸਟਰੀ ਦੀ ਪਹਿਲੀ ਮਹਿਲਾ ਬਣੀਂ ਜਿਨ੍ਹਾਂ ਨੂੰ 'ਪਦਮਸ਼੍ਰੀ' ਨਾਲ ਨਵਾਜ਼ਿਆ ਗਿਆ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News