ਬਿੱਗ ਬੌਸ 13 : ਸ਼ਹਿਨਾਜ਼ ਤੇ ਦੇਵੋਲੀਨਾ 'ਚ ਹੋਈ ਹੱਥੋਪਾਈ, ਘਰ 'ਚ ਮਚਿਆ ਬਵਾਲ (ਵੀਡੀਓ)
10/24/2019 10:53:31 AM
ਮੁੰਬਈ (ਬਿਊਰੋ) — ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' 'ਚ ਪੰਜਾਬੀ ਮਾਡਲ ਤੇ ਅਦਾਕਾਰਾ ਸ਼ਹਿਨਾਜ਼ ਕੌਰ ਗਿੱਲ ਦਾ ਹਾਈਵੋਲਟੇਜ ਡਰਾਮਾ ਦੇਖਣ ਨੂੰ ਮਿਲ ਰਿਹਾ ਹੈ। ਸ਼ੋਅ 'ਚ ਸ਼ਹਿਨਾਜ਼ ਗਿੱਲ ਦੇ ਝਗੜੇ ਲਗਾਤਾਰ ਵੱਧਦੇ ਹੀ ਜਾ ਰਹੇ ਹਨ। ਉਹ ਲਗਾਤਾਰ ਆਪਣੀਆਂ ਹੱਦਾਂ ਪਾਰ ਕਰਦੀ ਜਾ ਰਹੀ ਹੈ। ਸ਼ਹਿਨਾਜ਼ ਕੌਰ ਗਿੱਲ ਦੇ ਤਾਜਾ ਝਗੜੇ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ, ਜਿਸ 'ਚ ਸ਼ਹਿਨਾਜ਼ ਗਿੱਲ ਦੇਵੋਲੀਨਾ ਨਾਲ ਹੱਥੋ ਪਾਈ ਕਰਦੀ ਹੋਈ ਨਜ਼ਰ ਆ ਰਹੀ ਹੈ।
ਦਰਅਸਲ 'ਬਿੱਗ ਬੌਸ 13' ਸ਼ੋਅ 'ਚ ਇਕ ਟਾਸਕ ਦਿੱਤਾ ਜਾਂਦਾ ਹੈ, ਜਿਸ 'ਚ ਹਰ ਇਕ ਨੂੰ ਇਕ ਪੌੜੀ ਬਣਾਉਣੀ ਹੁੰਦੀ ਹੈ। ਦੇਵੋਲੀਨਾ ਤੇ ਸ਼ਹਿਨਾਜ਼ ਇਸ ਟਾਸਕ ਨੂੰ ਲੈ ਕੇ ਇੰਨ੍ਹੀਆਂ ਜ਼ਿਆਦਾ ਉਤਸ਼ਾਹਿਤ ਹੁੰਦੀਆਂ ਹਨ ਕਿ ਦੋਵੇਂ ਆਪਸ 'ਚ ਹੀ ਭਿੜ ਜਾਂਦੀਆਂ ਹਨ। ਇਸ ਦੌਰਾਨ ਦੇਵੋਲੀਨਾ ਸ਼ਹਿਨਾਜ਼ ਨੂੰ ਥੱਪੜ ਵੀ ਮਾਰ ਦਿੰਦੀ ਹੈ। ਦੱਸ ਦਿੰਦੇ ਹਾਂ ਕਿ ਇਸ ਸ਼ੋਅ ਨੂੰ ਲੈ ਕੇ ਕਈ ਤਰ੍ਹਾਂ ਦੇ ਵਿਵਾਦ ਵੀ ਪੈਦਾ ਹੋ ਰਹੇ ਹਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ