Pics : ਛੋਟੇ ਪਰਦੇ ਦੀ ''ਸੰਸਕਾਰੀ ਨੂੰਹ'' ਨੇ ਇੰਸਟਾਗ੍ਰਾਮ ''ਤੇ ਦਿਖਾਇਆ ਬੋਲਡ ਅੰਦਾਜ਼

9/26/2017 1:46:02 PM

ਮੁੰਬਈ(ਬਿਊਰੋ)— ਟੀ. ਵੀ. ਦੇ ਮਸ਼ਹੂਰ ਸ਼ੋਅ 'ਸਾਥ ਨਿਭਾਣਾ' ਦੀ ਅਦਾਕਾਰਾ ਦੇਵੋਲਿਨਾ ਭੱਟਾਚਾਰਜੀ ਦੀ ਪਛਾਣ ਛੋਟੇ ਪਰਦੇ 'ਤੇ ਸੰਸਕਾਰੀ 'ਗੋਪੀ ਬਹੂ' ਦੇ ਤੌਰ 'ਤੇ ਹੈ। ਹਾਲ ਹੀ 'ਚ ਇਕ ਵਾਰ ਫਿਰ ਤੋਂ ਇਹ ਅਦਾਕਾਰਾ ਆਪਣੀਆਂ ਬੋਲਡ ਤਸਵੀਰਾਂ ਕਰਕੇ ਖੂਬ ਸੁਰਖੀਆਂ ਬਟੌਰ ਰਹੀ ਹੈ। ਦੇਵੋਲੀਨਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਗੋਪੀ ਬਹੂ ਬੇਹੱਦ ਹੌਟ ਦਿਖਾਈ ਦੇ ਰਹੀ ਹੈ।

PunjabKesari
ਤੁਹਾਨੂੰ ਦੱਸ ਦੇਈਏ ਹਾਲ ਹੀ 'ਚ ਦੇਵੋਲਿਨਾ ਨੇ ਫੋਟੋਸ਼ੂਟ ਕਰਵਾਇਆ ਹੈ। ਜਿਨ੍ਹਾਂ ਦੀਆਂ ਤਸਵੀਰਾਂ ਨੂੰ ਸੋਸ਼ਲ ਮੀਡੀਆ 'ਤੇ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਗੋਪੀ ਬਹੂ ਦਾ ਇਹ ਲੁੱਕ ਉਸਦੇ ਕਿਰਦਾਰ ਨਾਲੋਂ ਕਾਫੀ ਵੱਖਰਾ ਦਿਖਾਈ ਦੇ ਰਿਹਾ ਹੈ।

PunjabKesari
ਸੂਤਰਾਂ ਮੁਤਾਬਕ ਇੰਟਰਵਿਊ ਦੌਰਾਨ ਦੇਵੋਲਿਨਾ ਨੇ ਕਿਹਾ, ''ਇਸ ਫੋਟੋਸ਼ੂਟ ਦੇ ਬਾਰੇ 'ਚ ਪਹਿਲਾਂ ਤੋਂ ਕੁਝ ਤਹਿ ਨਹੀਂ ਸੀ। ਹਾਲਾਕਿ ਮੈਂ ਇਸ ਫੋਟੋਸ਼ੂਟ ਦੇ ਸਮੇਂ ਕਾਫੀ ਨਰਵਸ ਸੀ।

PunjabKesari

ਇਸ ਦੌਰਾਨ ਸਵਾਲ ਪੁੱਛੇ ਜਾਣ 'ਤੇ ਕੀ ਇਹ ਫੋਟੋਸ਼ੂਟ ਆਪਣੀ ਸੰਸਕਾਰੀ ਬਹੂ ਵਾਲੀ ਇਮੇਜ ਨੂੰ ਬਦਲਣ ਲਈ ਕਰਵਾਇਆ ਹੈ ਤਾਂ ਜਵਾਬ 'ਚ ਦੇਵੋਲਿਨਾ ਨੇ ਕਿਹਾ ਕਿ ਮੈਨੂੰ ਇਸ ਇਮੇਜ ਨੂੰ ਬਦਲਣ ਦੀ ਕੋਈ ਜ਼ਰੂਰਤ ਨਹੀਂ, ਮੈਂ ਆਪਣੇ ਗੋਪੀ ਦੇ ਕਿਰਦਾਰ ਤੋਂ ਕਾਫੀ ਖੁਸ਼ ਹਾਂ ਅਤੇ ਇਸਨੂੰ ਬਦਲਣ ਦੀ ਜ਼ਰੂਰਤ ਨਹੀਂ ਹੈ। ਉਨ੍ਹਾਂ ਕਿਹਾ, ''ਆਪਣੇ ਕਿਰਦਾਰ ਲਈ ਮੈਨੂੰ ਗੋਪੀ ਬਹੂ ਬਣੇ ਰਹਿਣਾ ਕਾਫੀ ਪਸੰਦ ਹੈ ਪਰ ਦੇਵੋਲਿਨਾ ਦੇ ਤੌਰ 'ਤੇ ਮੈਂ ਇਹ ਫੋਟੋਸ਼ੂਟ ਆਪਣੇ ਲਈ ਕਰਵਾਉਂਦੀ ਹਾਂ''।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News