Pics : ਵੈਕੇਸ਼ਨ ਦੌਰਾਨ ਬੀਚ ''ਤੇ ਇੰਜੁਆਏ ਕਰਦੀ ਨਜ਼ਰ ਆਈ ''ਗੋਪੀ ਬਹੂ''

6/1/2018 12:28:29 PM

ਮੁੰਬਈ (ਬਿਊਰੋ)— ਸਟਾਰ ਪਲੱਸ ਦੇ ਮਸ਼ਹੂਰ ਸ਼ੋਅ 'ਸਾਥ ਨਿਭਾਣਾ' 'ਚ 'ਗੋਪੀ ਬਹੂ' ਦਾ ਕਿਰਦਾਰ ਨਿਭਾਉਣ ਵਾਲੀ ਦੇਵੋਲਿਨਾ ਭੱਟਾਚਾਰਜੀ ਇਕ ਵਾਰ ਫਿਰ ਸੁਰਖੀਆਂ 'ਚ ਹੈ। ਇਸ ਵਾਰ ਸੁਰਖੀਆਂ 'ਚ ਹੋਣ ਦੀ ਵਜ੍ਹਾ ਦੇਵੋਲਿਨਾ ਦਾ ਟੀ. ਵੀ. ਕਿਰਦਾਰ ਨਹੀਂ, ਬਲਕਿ ਉਹ ਆਪਣੀਆਂ ਬੋਲਡ ਤਸਵੀਰਾਂ ਕਰਕੇ ਚਰਚਾ 'ਚ ਹੈ।

PunjabKesari
ਦਰਸਅਲ, ਦੇਵੋਲਿਨਾ ਇਨ੍ਹੀਂ ਦਿਨੀਂ ਅੰਡਮਾਨ 'ਚ ਵੈਕੇਸ਼ਨ ਇੰਜੁਆਏ ਕਰਦੀ ਨਜ਼ਰ ਆਈ ਹੈ। ਇਸ ਦੌਰਾਨ ਦੋਵੇਲਿਨਾ ਬੀਚ 'ਤੇ ਖੂਬ ਸਮਾਂ ਬਤੀਤ ਕਰਦੀ ਦਿਖਾਈ ਦਿੱਤੀ। ਇਹ ਤਸਵੀਰਾਂ ਉਸਦੇ ਅਧਿਕਾਰਕ ਇੰਸਟਾਗ੍ਰਾਮ ਅਕਾਊਂਟ ਤੋਂ ਲਈਆਂ ਗਈਆਂ ਹਨ। ਅਜਿਹਾ ਪਹਿਲੀ ਵਾਰ ਨਹੀਂ ਹੈ, ਇਸ ਤੋਂ ਪਹਿਲਾਂ ਵੀ ਗੋਪੀ ਬਹੂ ਆਪਣੇ ਫੋਟੋਸ਼ੂਟ ਦੀਆਂ ਤਸਵੀਰਾਂ ਕਰਕੇ ਚਰਚਾ 'ਚ ਰਹੀ ਸੀ।

PunjabKesari
ਦੇਵੋਲਿਨਾ ਭੱਟਾਚਾਰਜੀ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਹਮੇਸ਼ਾ ਆਪਣੇ ਫੈਨਜ ਲਈ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਦੇਵੋਲਿਨਾ ਦੀ ਫੈਨਜ਼ ਫਾਲੋਇੰਗ ਦੀ ਗੱਲ ਕਰੀਏ ਤਾਂ ਉਸਦੇ ਇੰਸਟਾਗ੍ਰਾਮ 'ਤੇ 638,000 ਫਾਲੋਅਰਜ਼ ਹਨ।

PunjabKesariPunjabKesariPunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News