ਰੌਂਗਟੇ ਖੜ੍ਹੇ ਕਰੇਗਾ ਫਿਲਮ ''ਧਾਕੜ'' ਦਾ ਧਮਾਕੇਦਾਰ ਟੀਜ਼ਰ

8/9/2019 4:34:24 PM

ਮੁੰਬਈ(ਬਿਊਰੋ)—  ਬਾਲੀਵੁੱਡ ਅਦਾਕਾਰਾ 'ਜਜਮੈਂਟਲ ਹੈ ਕਿਆ' ਤੋਂ ਬਾਅਦ ਇਕ ਵਾਰ ਫਿਰ ਵੱਡੇ ਪਰਦੇ 'ਤੇ ਧਮਾਕੇਦਾਰ ਵਾਪਸੀ ਲਈ ਤਿਆਰ ਹੈ। ਕੰਗਨਾ ਰਣੌਤ ਦੀ ਆਉਣ ਵਾਲੀ ਫਿਲਮ 'ਧਾਕੜ' ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਕੁਝ ਦਿਨ ਪਹਿਲਾਂ ਹੀ ਇਸ ਫਿਲਮ ਦਾ ਫਰਸਟ ਲੁੱਕ ਰਿਲੀਜ਼ ਹੋਇਆ ਸੀ, ਜਿਸ 'ਚ ਕੰਗਨਾ ਦੇ ਹੱਥਾਂ 'ਚ ਬੰਦੂਕ ਫੜੀ ਨਜ਼ਰ ਆ ਰਹੀ ਸੀ। ਸਾਹਮਣੇ ਆਏ ਫਿਲਮ ਦੇ 45 ਸੈਕਿੰਡ ਦੇ ਟੀਜ਼ਰ 'ਚ ਕੰਗਨਾ ਨੇ ਨਾ ਸਿਰਫ ਬੰਦੂਕ ਫੜ੍ਹੀ ਹੋਈ ਹੈ ਸਗੋਂ ਉਹ ਤਾਬੜਤੋੜ ਗੋਲੀਆਂ ਵੀ ਚਲਾ ਰਹੀ ਹੈ। ਕੰਗਨਾ ਹੱਥਾਂ 'ਚ ਬੰਦੂਕ ਅਤੇ ਗੁੱਸੇ ਨਾਲ ਭਰੀ ਨਜ਼ਰ ਆ ਰਹੀ ਹੈ।

ਦੱਸ ਦੇਈਏ ਕਿ ਇਹ ਇਕ ਐਕਸ਼ਨ ਥ੍ਰਿਲਰ ਫਿਲਮ ਹੋਵੇਗੀ, ਜਿਸ 'ਚ ਕੰਗਨਾ ਦਾ ਕਿਰਦਾਰ ਜਾਸੂਸ ਦਾ ਹੈ। ਇਸ ਬਾਰੇ ਕੰਗਨਾ ਨੇ ਕਿਹਾ, ''ਧਾਕੜ' ਇਕ ਐਕਸ਼ਨ ਫਿਲਮ ਹੈ ਅਤੇ ਇਹ ਕਾਫੀ ਵੱਡੀ ਫਿਲਮ ਹੈ। ਮੈਂ ਫਿਲਮ 'ਚ ਜਾਸੂਸ ਦਾ ਕਿਰਦਾਰ ਨਿਭਾ ਰਹੀ ਹਾਂ।' ਫਿਲਮ ਅਗਲੇ ਸਾਲ ਦੀਵਾਲੀ 'ਤੇ ਰਿਲੀਜ਼ ਹੋਵੇਗੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News