ਰਿਲੀਜ਼ਿੰਗ ਤੋਂ ਪਹਿਲਾਂ ਵਿਦੇਸ਼ਾਂ ''ਚ ਛਾਈ ਗਿੱਪੀ ਦੀ ਫਿਲਮ ''ਅਰਦਾਸ ਕਰਾਂ''

7/13/2019 11:34:34 AM

ਜਲੰਧਰ (ਬਿਊਰੋ) — ਫਿਲਮ ਇੰਡਸਟਰੀ ਦੇ ਉੱਘੇ ਅਦਾਕਾਰਾ ਗਿੱਪੀ ਗਰੇਵਾਲ ਦੇ ਨਿਰਦੇਸ਼ਨ 'ਚ ਫਿਲਮਾਈ ਗਈ ਫਿਲਮ 'ਅਰਦਾਸ ਕਰਾਂ' 19 ਜੁਲਾਈ ਦੁਨੀਆ ਭਰ 'ਚ ਰਿਲੀਜ਼ ਹੋ ਰਹੀ ਹੈ। ਇਨ੍ਹੀਂ ਦਿਨੀਂ ਫਿਲਮ ਦੀ ਸਟਾਰ ਕਾਸਟ ਫਿਲਮ ਦੀ ਪ੍ਰਮੋਸ਼ਨ 'ਚ ਦੁਨੀਆਂ 'ਚ ਭਰ 'ਚ ਘੁੰਮ ਕਰ ਰਹੀ ਹੈ। ਇਸੇ ਦੌਰਾਨ ਫਿਲਮ ਦੇ ਪ੍ਰੋਡਿਊਸਰ, ਨਿਰਦੇਸ਼ਕ ਅਤੇ ਲੇਖਕ ਗਿੱਪੀ ਗਰੇਵਾਲ ਦੀ ਮੁਲਾਕਾਤ ਢਾਡੀ ਤਰਸੇਮ ਸਿੰਘ ਮੋਰਾਂਵਾਲੀ ਨਾਲ ਹੋਈ ਅਤੇ ਉਨ੍ਹਾਂ ਨੇ ਵੀ ਗਿੱਪੀ ਗਰੇਵਾਲ ਵੱਲੋਂ ਬਣਾਈ ਗਈ ਇਸ ਫਿਲਮ ਦੀ ਖੂਬ ਤਾਰੀਫ ਕੀਤੀ। ਇਸ ਮੁਲਾਕਾਤ ਦੀਆਂ ਕੁਝ ਤਸਵੀਰਾਂ ਗਿੱਪੀ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ 'ਤੇ ਵੀ ਸਾਂਝੀਆਂ ਕੀਤੀਆਂ ਹਨ।

PunjabKesari

ਤਸਵੀਰਾਂ ਨੂੰ ਸ਼ੇਅਰ ਕਰਦਿਆਂ ਗਿੱਪੀ ਨੇ ਕੈਪਸ਼ਨ 'ਚ ਲਿਖਿਆ, ''ਕੱਲ੍ਹ ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਵਿਖੇ ਕੁਲਵਿੰਦਰ ਸਿੰਘ ਰਾਜੂ ਭਾਅ ਜੀ ਦੇ ਘਰ ਉੱਘੇ ਢਾਡੀ ਤਰਸੇਮ ਸਿੰਘ ਮੋਰਾਂਵਾਲੀ ਜੀ ਨਾਲ ਮੁਲਾਕਾਤ ਦਾ ਸਬੱਬ ਬਣਿਆ, ਬਹੁਤ ਖੁਸ਼ੀ ਹੋਈ ਜਦੋਂ ਉਨ੍ਹਾਂ ਨੇ ਦੱਸਿਆ ਕਿ 'ਅਰਦਾਸ' ਫਿਲਮ ਉਨ੍ਹਾਂ ਨੇ ਬਹੁਤ ਵਾਰ ਦੇਖੀ ਹੈ ਤੇ ਹਰ ਵਾਰ ਫਿਲਮ ਦੇਖਣ ਦੌਰਾਨ ਉਹ ਭਾਵੁਕ ਹੋ ਜਾਂਦੇ ਸਨ। ਉਨ੍ਹਾਂ ਨੇ ਨਾ ਸਿਰਫ ਉਸ ਫਿਲਮ ਲਈ ਆਪਣੇ ਵਿਚਾਰ ਪ੍ਰਗਟ ਕੀਤੇ ਸਗੋਂ 'ਅਰਦਾਸ ਕਰਾਂ' ਲਈ ਵੀ ਢੇਰ ਸਾਰੀਆਂ ਸ਼ੁੱਭਕਾਮਨਾਵਾਂ ਵੀ ਦਿੱਤੀਆਂ ਅਤੇ ਉਮੀਦ ਜ਼ਾਹਰ ਕੀਤੀ ਕਿ 'ਅਰਦਾਸ' ਵਾਂਗ 'ਅਰਦਾਸ ਕਰਾਂ' ਵੀ ਦਰਸ਼ਕਾਂ ਨੂੰ ਬੇਹੱਦ ਪਸੰਦ ਆਵੇਗੀ।

PunjabKesari

ਇਸ ਤੋਂ ਬਾਅਦ ਸਿਡਨੀ ਵਿਖੇ ਉਨ੍ਹਾਂ ਨੇ ਗੁਰਦੁਆਰਾ ਸਾਹਿਬ ਵਿਖੇ ਵੀ ਉਚੇਚੇ ਤੌਰ 'ਤੇ ਇਹਨਾਂ ਦੋਵਾਂ ਫਿਲਮਾਂ ਦਾ ਉਚੇਚੇ ਤੌਰ 'ਤੇ ਜ਼ਿਕਰ ਕੀਤਾ ਅਤੇ ਸਿਫਤ ਕੀਤੀ। ਜਦੋਂ ਇਸ ਤਰ੍ਹਾਂ ਦੇ ਵਿਦਵਾਨ ਬੰਦੇ ਤੁਹਾਡੇ ਕੀਤੇ ਹੋਏ ਕੰਮ ਦੀ ਸ਼ਲਾਘਾ ਕਰਦੇ ਹਨ ਤਾਂ ਤੁਹਾਡਾ ਆਤਮ-ਵਿਸ਼ਵਾਸ਼ ਹੋਰ ਵੀ ਵਧ ਜਾਂਦਾ ਹੈ...…ਧੰਨਵਾਦ ਮੋਰਾਂਵਾਲੀ ਜੀ ਇਸ ਹੌਂਸਲਾ ਅਫਜ਼ਾਈ ਲਈ, ਕੋਸ਼ਿਸ਼ ਰਹੇਗੀ ਕਿ ਭਵਿੱਖ 'ਚ ਵੀ ਇਸੇ ਤਰਾਂ ਦੇ ਨਿਵੇਕਲੇ ਵਿਸ਼ਿਆਂ 'ਤੇ ਫਿਲਮਾਂ ਬਣਾਉਂਦੇ ਰਹੀਏ...।''

PunjabKesari
ਦੱਸ ਦਈਏ ਕਿ ਪੰਜਾਬੀ ਸਿਨੇਮਾ 'ਤੇ ਕਾਮੇਡੀ ਫਿਲਮਾਂ ਦੀ ਡਿਮਾਂਡ ਅਤੇ ਭਰਮਾਰ ਵੱਧ ਰਹਿੰਦੀ ਹੈ। ਅਜਿਹੇ 'ਚ 'ਅਰਦਾਸ ਕਰਾਂ' ਵਰਗੀ ਫਿਲਮ ਲੈ ਕੇ ਆਉਣਾ ਸਿਨੇਮਾ ਨੂੰ ਇਕ ਕਦਮ ਹੋਰ ਅੱਗੇ ਵਧਾਉਣਾ ਹੈ। ਉਮੀਦ ਹੈ ਇਹ ਫਿਲਮ ਵੀ ਦਰਸ਼ਕਾਂ ਦੀਆਂ ਆਸਾਂ 'ਤੇ ਖਰੀ ਜ਼ਰੂਰ ਉਤਰੇਗੀ। 19 ਜੁਲਾਈ ਨੂੰ ਦੁਨੀਆ ਭਰ 'ਚ ਰਿਲੀਜ਼ ਹੋਣ ਜਾ ਰਹੀ ਫਿਲਮ 'ਅਰਦਾਸ ਕਰਾਂ' ਨੂੰ ਹੰਬਲ ਮੋਸ਼ਨ ਪਿਕਚਰਜ਼ ਦੇ ਬੈਨਰ ਹੇਠ ਬਣਾਇਆ ਗਿਆ ਹੈ। ਫਿਲਮ ਦੀ ਕਹਾਣੀ ਗਿੱਪੀ ਗਰੇਵਾਲ ਤੇ ਰਾਣਾ ਰਣਬੀਰ ਨੇ ਸਾਂਝੇ ਤੌਰ 'ਤੇ ਲਿਖੀ ਹੈ।

PunjabKesari

ਉਥੇ ਫਿਲਮ ਦੇ ਨਿਰਦੇਸ਼ਕ ਤੇ ਨਿਰਮਾਤਾ ਗਿੱਪੀ ਗਰੇਵਾਲ ਹਨ, ਜਦਕਿ ਸਹਿ-ਨਿਰਮਾਤਾ ਰਵਨੀਤ ਕੌਰ ਗਰੇਵਾਲ ਹਨ। ਫਿਲਮ 'ਚ ਗਿੱਪੀ ਗਰੇਵਾਲ, ਗੁਰਪ੍ਰੀਤ ਘੁੱਗੀ, ਜਪੁਜੀ ਖਹਿਰਾ, ਮਿਹਰ ਵਿਜ, ਸਰਦਾਰ ਸੋਹੀ, ਯੋਗਰਾਜ ਸਿੰਘ, ਸਪਨਾ ਪੱਬੀ, ਮਲਕੀਤ ਰੌਣੀ, ਸੀਮਾ ਕੌਸ਼ਲ, ਗੁਰਪ੍ਰੀਤ ਕੌਰ ਭੰਗੂ ਤੇ ਕਈ ਹੋਰ ਸਿਤਾਰੇ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News