ਗਾਇਕ ਸਰਬਜੀਤ ਚੀਮਾ ਦਾ ਧਾਰਮਿਕ ਗੀਤ ''ਧਨ ਗੁਰੂ ਨਾਨਕ'' ਰਿਲੀਜ਼ (ਵੀਡੀਓ)

11/9/2019 9:31:29 AM

ਜਲੰਧਰ (ਬਿਊਰੋ) — ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਗਾਇਕ ਸਰਬਜੀਤ ਚੀਮਾ ਨੇ ਵੀ ਗੁਰੂ ਘਰ 'ਚ ਹਾਜ਼ਰੀ ਲਗਵਾਈ ਹੈ। ਉਨ੍ਹਾਂ ਨੇ 'ਧਨ ਗੁਰੂ ਨਾਨਕ' ਟਾਈਟਲ ਹੇਠ ਧਾਰਮਿਕ ਗੀਤ ਰਿਲੀਜ਼ ਕੀਤਾ ਹੈ। ਇਸ ਗੀਤ 'ਚ ਸਰਬਜੀਤ ਚੀਮਾ ਨਾਲ ਜੈਸਮੀਨ ਨੇ ਵੀ ਆਪਣੀ ਆਵਾਜ਼ ਦਿੱਤੀ ਹੈ। ਸਰਬਜੀਤ ਚੀਮਾ ਦੇ ਇਸ ਧਾਕਮਿਕ ਗੀਤ ਨੂੰ ਗੁਰੂ ਦੀ ਸੰਗਤ ਕਾਫੀ ਪਸੰਦ ਕਰ ਰਹੀ ਹੈ। ਇਸ ਧਾਰਮਿਕ ਗੀਤ ਦਾ ਮਿਊਜ਼ਿਕ Nick Chowlia ਵਲੋਂ ਤਿਆਰ ਕੀਤਾ ਹੈ ਜਦੋਂਕਿ ਇਸ ਦੇ ਬੋਲ ਸੁੱਖਾ ਕੰਗ ਵਲੋਂ ਸ਼ਿੰਗਾਰੇ ਗਏ ਹਨ।


ਦੱਸ ਦਈਏ ਕਿ ਇਸ ਪੂਰੇ ਗੀਤ ਦਾ ਪ੍ਰੋਜੈਕਟ Terry B ਦੇ ਨਿਰਦੇਸ਼ਨ ਹੇਠ ਤਿਆਰ ਕੀਤਾ ਗਿਆ ਹੈ। ਸਰਬਜੀਤ ਚੀਮਾ ਦੇ ਇਸ ਗੀਤ ਦੇ ਬੋਲ ਹਰ ਇਕ ਦੇ ਦਿਲ ਨੂੰ ਛੂਹ ਰਹੇ ਹਨ ਤੇ ਗੁਰੂ ਸਾਹਿਬਾਨ ਵੱਲੋਂ ਦਿੱਤੀਆਂ ਸਿੱਖਿਆਵਾਂ 'ਤੇ ਹਰ ਇਕ ਨੂੰ ਚੱਲਣ ਲਈ ਪ੍ਰੇਰਦੇ ਹਨ। ਸਰਬਜੀਤ ਚੀਮਾ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਅਤੇ ਫਿਲਮਾਂ ਦਿੱਤੀਆਂ ਹਨ। ਹਾਲ ਹੀ 'ਚ ਉਹ ਪੰਜਾਬੀ ਫਿਲਮ 'ਮੁਕਲਾਵਾ' 'ਚ ਨਜ਼ਰ ਆਏ ਸਨ।

 
 
 
 
 
 
 
 
 
 
 
 
 
 

ਧੰਨ ਗੁਰੂ ਨਾਨਕ 🙏🏻 ਬਾਬੇ ਨਾਨਕ ਦੇ ਚਰਨਾਂ ਵਿੱਚ ਹਾਜ਼ਰੀ ਸੁਣਿਓ ਤੇ ਸ਼ੇਅਰ ਵੀ ਜ਼ਰੂਰ ਕਰਿਓ ਜੀ || Link in story @enkarma @nickchowlia @rajujohal @inderkooner @sukhakang @jasmine

A post shared by Sarbjit Cheema (@sarbjitcheemaofficial) on Nov 8, 2019 at 2:04am PSTਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News