ਵੀਡੀਓ ਸ਼ੇਅਰ ਕਰਕੇ ਧਰਮਿੰਦਰ ਨੇ ਦਿੱਤਾ ਇਹ ਸੁਨੇਹਾ

3/17/2019 8:35:01 AM

ਜਲੰਧਰ(ਬਿਊਰੋ)— ਅੱਜਕਲ ਬਾਲੀਵੁੱਡ ਦੇ ਹੀ-ਮੈਨ ਧਰਮਿੰਦਰ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਨਜ਼ਰ ਆ ਰਹੇ ਹਨ। ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨੇ ਆਪਣੇ ਪੋਤੇ ਕਰਨ ਦਿਓਲ ਦੀ ਇਕ ਵੀਡੀਓ ਸ਼ੇਅਰ ਕੀਤੀ ਸੀ ਜਿਸ 'ਚ ਕਰਨ ਜ਼ਬਰਦਸਤ ਐਕਸਰਸਾਈਜ਼ ਕਰਦੇ ਨਜ਼ਰ ਆ ਰਹੇ ਸੀ। ਧਰਮਿੰਦਰ ਨੇ ਲਿਖਿਆ ਸੀ ਕਿ ਜਿਵੇਂ ਪਿਓ ਉਸੇ ਤਰ੍ਹਾਂ ਦਾ ਪੁੱਤਰ। ਇਸ ਤੋਂ ਇਲਾਵਾ ਵੀ ਧਰਮ ਆਏ ਦਿਨ ਕੋਈ ਨਾ ਕੋਈ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਰਹਿੰਦੇ ਹਨ।

 
 
 
 
 
 
 
 
 
 
 
 
 
 

Love 💖 you all, for your good wishes. Jeete raho . Something with love 💖 from my farm☘️☘️☘️☘️☘️☘️☘️🌳🌳🌳🌳🌳

A post shared by Dharmendra Deol (@aapkadharam) on Mar 15, 2019 at 6:46am PDT


ਹੁਣ ਧਰਮ ਨੇ ਇਕ ਹੋਰ ਵੀਡੀਓ ਸ਼ੇਅਰ ਕੀਤੀ ਹੈ ਜਿਸ 'ਚ ਉਹ ਖੇਤੀ ਬਾਰੇ ਸੰਦੇਸ਼ ਦਿੰਦੇ ਵਿਖਾਈ ਦੇ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਜੋ ਕੰਮ ਮਿਲਜੁਲ ਕੇ ਕੀਤਾ ਜਾਵੇ ਪ੍ਰਮਾਤਮਾ ਵੀ ਉਸ ਕੰਮ 'ਚ ਬਰਕਤ ਪਾਉਂਦਾ ਹੈ। ਫਿਲਮੀ ਦੁਨੀਆ ਤੋਂ ਦੂਰ ਧਰਮ ਆਪਣੇ ਫਾਰਮ ਹਾਊਸ 'ਚ ਸਮਾਂ ਬਿਤਾਉਂਦੇ ਹਨ। ਜਿੱਥੇ ਉਹ ਆਪ ਖੇਤਾਂ 'ਚ ਕੰਮ ਕਰਦੇ ਨਜ਼ਰ ਆਉਂਦੇ ਹਨ।ਹਾਲ ਹੀ 'ਚ ਸ਼ੇਅਰ ਵੀਡੀਓ 'ਚ ਧਰਮ ਕਹਿ ਰਹੇ ਹਨ ਕਿ ਨਾਲ ਮਿਲ ਕੇ ਕੰਮ ਕਰੀਏ ਤਾਂ ਹੀ ਕੰਮ ਦਾ ਨਸ਼ਾਂ ਆਉਂਦਾ ਹੈ, ਇਸੇ ਤਰ੍ਹਾਂ ਪ੍ਰਮਾਤਮਾ ਦੀ ਮਹਿਰ ਰਹੇ ਅਤੇ ਕੁਦਰਤ ਦੀ ਗੋਦ ਅਤੇ ਫੈਨਜ਼ ਦਾ ਪਿਆਰ ਮਿਲਦਾ ਰਹੇ ਇਸੇ 'ਚ ਉਨ੍ਹਾਂ ਨੂੰ ਖੁਸ਼ੀ ਮਿਲਦੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News