ਰਾਜ ਕਪੂਰ ਲਾਈਫਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਹੋਏ ਧਰਮਿੰਦਰ

5/2/2018 12:16:14 PM

ਮੁੰਬਈ (ਬਿਊਰੋ)— ਦਿਗਜ ਅਭਿਨੇਤਾ ਧਰਮਿੰਦਰ ਅਤੇ ਨਿਰਦੇਸ਼ਕ ਰਾਜਕੁਮਾਰ ਹਿਰਾਨੀ ਨੂੰ ਭਾਰਤੀ ਸਿਨੇਮਾ 'ਚ ਯੋਗਦਾਨ ਲਈ ਮਹਾਰਾਸ਼ਟਰ ਸਰਕਾਰ ਵਲੋਂ ਆਯੋਜਿਤ 55ਵੇਂ ਮਰਾਠੀ ਫਿਲਮ ਪੁਰਸਕਾਰ ਸਮਾਰੋਹ 'ਚ ਸਨਮਾਨਿਤ ਕੀਤਾ ਗਿਆ। ਸੋਮਵਾਰ ਨੂੰ ਹੋਏ ਇਸ ਆਯੋਜਨ 'ਚ ਧਰਮਿੰਦਰ ਨੂੰ ਰਾਜ ਕਪੂਰ ਲਾਈਫਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਧਰਮਿੰਦਰ ਨੇ ਰਾਜ ਕਪੂਰ ਦੀ 'ਮੇਰਾ ਨਾਮ ਜੋਕਰ' 'ਚ ਉਨ੍ਹਾਂ ਨਾਲ ਕੰਮ ਕੀਤਾ ਸੀ। ਦਿਗਜ ਅਭਿਨੇਤਾ-ਨਿਰਦੇਸ਼ਕ ਦੇ ਨਾਂ 'ਤੇ ਪੁਰਸਕਾਰ ਮਿਲਣ 'ਤੇ ਕਿਹੋ ਜਿਹਾ ਮਹਿਸੂਸ ਹੋ ਰਿਹਾ ਹੈ। ਇਹ ਪੁੱਛਣ 'ਤੇ ਧਰਮਿੰਦਰ ਨੇ ਕਿਹਾ, ''ਮੈਨੂੰ ਆਪਣੇ ਜੀਵਨ 'ਚ ਬਹੁਤ ਸਾਰੇ ਪੁਰਸਕਾਰ ਮਿਲੇ ਹਨ ਪਰ ਇਹ ਬਹੁਤ ਖਾਸ ਹੈ। ਮੈਂ ਸਿਰਫ ਦਿਲ ਨਾਲ ਖੁਸ਼ ਨਹੀਂ ਹਾਂ, ਬਲਕਿ ਮੇਰੀ ਪੂਰੀ ਆਤਮਾ ਖੁਸ਼ ਹੈ। ਜਦੋਂ ਤੁਸੀਂ ਰਾਜ ਕਪੂਰ ਸਾਹਿਬ ਦਾ ਨਾਂ ਲੈਂਦੇ ਹੋ ਤਾਂ ਤੁਹਾਡੇ ਦਿਲ ਅਤੇ ਸਰੀਰ ਨੂੰ ਇਕ ਐਨਰਜੀ ਮਿਲਦੀ ਹੈ।
ਨਿਰਦੇਸ਼ਕ ਰਾਜਕੁਮਾਰ ਹਿਰਾਨੀ ਨੂੰ ਰਾਜ ਕਪੂਰ ਸਪੈਸ਼ਲ ਕੰਟ੍ਰੀਬਿਊਸ਼ਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ, ਜਦਕਿ ਮਰਾਠੀ ਅਭਿਨੇਤਾ ਵਿਜੈ ਚੌਹਾਨ ਅਤੇ ਮ੍ਰਣਾਲ ਕੁਲਕਰਣੀ ਨੂੰ ਮਰਾਠੀ ਸਿਨੇਮਾ 'ਚ ਯੋਗਦਾਨ ਦੇਣ ਲਈ ਸਨਮਾਨਿਤ ਕੀਤਾ ਗਿਆ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News