ਹੇਮਾ ਮਾਲਿਨੀ ਦਾ ਮਜ਼ਾਕ ਉੱਡਾ ਕੇ ਬੁਰੇ ਫਸੇ ਧਰਮਿੰਦਰ, ਹੱਥ ਜੋੜ ਕੇ ਮੰਗਣੀ ਪਈ ਮੁਆਫੀ

7/17/2019 4:08:43 PM

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰਾ ਹੇਮਾ ਮਾਲਿਨੀ ਦਾ ਸੰਸਦ ਭਵਨ ਦੇ ਬਾਹਰ ਝਾੜੂ ਲਾਉਣ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਇਆ। ਇਸ ਵੀਡੀਓ 'ਚ ਹੇਮਾ ਮਾਲਿਨੀ ਵੱਖਰੇ ਹੀ ਅੰਦਾਜ਼ 'ਚ ਝਾੜੂ ਲਾ ਰਹੀ ਸੀ। ਹੇਮਾ ਦਾ ਇਸ ਅੰਦਾਜ਼ ਨੂੰ ਲੋਕ ਲਗਾਤਾਰ ਟਰੋਲ ਕਰ ਰਹੇ ਹਨ। ਇਸੇ 'ਤੇ ਜਦੋਂ ਇਕ ਟਵਿਟਰ ਯੂਜ਼ਰ ਨੇ ਧਰਮਿੰਦਰ ਤੋਂ ਸਵਾਲ ਕੀਤਾ ਤਾਂ ਉਨ੍ਹਾਂ ਨੇ ਅਜਿਹਾ ਜਵਾਬ ਦਿੱਤਾ ਕਿ ਹੁਣ ਉਨ੍ਹਾਂ ਨੂੰ ਮੁਆਫੀ ਮੰਗਣੀ ਪੈ ਰਹੀ ਹੈ। ਟਵਿਟਰ ਯੂਜ਼ਰ ਨੇ ਧਰਮਿੰਦਰ ਤੋਂ ਪੁੱਛਿਆ, ''ਸਰ, ਮੈਡਮ ਨੇ ਅਸਲ ਜ਼ਿੰਦਗੀ 'ਚ ਕਦੇ ਝਾੜੂ ਨਹੀਂ ਚੁੱਕਿਆ?'' 

 

ਕੀਤਾ ਸੀ ਇਹ ਟਵੀਟ
ਇਸ ਦੇ ਜਵਾਬ 'ਚ ਧਰਮਿੰਦਰ ਨੇ ਲਿਖਿਆ ਸੀ, ''ਹਾਂ, ਫਿਲਮਾਂ 'ਚ ਮੈਨੂੰ ਵੀ ਅਨਾੜੀ ਲੱਗ ਰਹੀ ਸੀ ਪਰ ਮੈਂ ਬਚਪਨ 'ਚ ਮਾਂ ਦਾ ਹਮੇਸ਼ਾ ਹੱਥ ਵਟਾਇਆ ਹੈ। ਮੈਂ ਝਾੜੂ ਲਾਉਣ 'ਚ ਮਾਹਿਰ ਹਾਂ ਅਤੇ ਮੈਨੂੰ ਸਫਾਈ ਪਸੰਦ ਹੈ।'' ਇਸ ਤੋਂ ਬਾਅਦ ਸਵਾਲ ਪੁੱਛਣ ਵਾਲੇ ਟਵਿਟਰ ਯੂਜ਼ਰ ਨੇ ਲਿਖਿਆ 'ਭਵਿੱਖ 'ਚ ਸਰ!! ਇਹ ਹੁਣ ਤੱਕ ਦਾ ਸਭ ਤੋਂ ਈਮਾਨਦਾਰੀ ਭਰਿਆ ਜਵਾਬ ਹੈ!!! ਤੁਹਾਡਾ ਸਮਾਨ ਕਰਦਾ ਹਾਂ।'

 

ਗਲਤੀ ਤੋਂ ਬਾਅਦ ਹੋਇਆ ਅਹਿਸਾਸ
ਹੁਣ ਧਰਮਿੰਦਰ ਇਥੇ ਤਾਂ ਸਿੱਧੇਪਨ 'ਚ ਜਵਾਬ ਦੇ ਗਏ ਪਰ ਬਾਅਦ 'ਚ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਉਹ ਇਹ ਕੀ ਬੋਲ ਗਏ। ਟਵਿਟਰ 'ਤੇ ਲੋਕ ਹੇਮਾ ਮਾਲਿਨੀ ਨੂੰ ਟਰੋਲ ਕਰ ਲੱਗੇ। ਮਾਮਲਾ ਵਧਦਾ ਦੇਖ ਧਰਮਿੰਦਰ ਨੂੰ ਆਪਣੇ ਟਵੀਟ 'ਤੇ ਸਫਾਈ ਦਿੰਦੇ ਹੋਏ ਮੁਆਫੀ ਮੰਗਣੀ ਪਈ।

 

ਟਵੀਟ ਕਰਕੇ ਮੰਗੀ ਮੁਆਫੀ
ਧਰਮਿੰਦਰ ਨੇ 16 ਜੁਲਾਈ ਨੂੰ ਟਵੀਟ ਕੀਤਾ, ਕੁਝ ਵੀ ਆਖ ਦਿੰਦਾ ਹਾਂ। ਕਿਸੇ ਦੀ ਭਾਵਨਾ ਨੂੰ ਲੋਕ ਕੁਝ ਵੀ ਸਮਝ ਬੈਠਦੇ ਹਨ। ਕੁਝ ਵੀ ਕੀ...ਗੱਲ ਝਾੜੂ ਦੀ ਵੀ ਤੌਬਾ ਤੌਬਾ, ਕਦੇ ਨਾ ਕਰਾਂਗਾ। ਮੈਨੂੰ ਮੁਆਫੀ ਦੇ ਦਿਓ ਮਾਲਕ।' ਇਸ ਟਵੀਟ ਦੇ ਨਾਲ ਧਰਮਿੰਦਰ ਨੇ ਇਕ ਤਸਵੀਰ ਵੀ ਸ਼ੇਅਰ ਕੀਤੀ ਹੈ, ਜਿਸ 'ਚ ਉਹ ਹੱਥ ਜੋੜ ਕੇ ਉਪਰ ਦੇਖਦੇ ਨਜ਼ਰ ਆ ਰਹੇ ਹਨ। ਧਰਮਿੰਦਰ ਦੇ ਇਸ ਟਵੀਟ 'ਤੇ ਇਕ ਫੈਨ ਨੇ ਲਿਖਿਆ, 'ਕੁਝ ਤਾਂ ਲੋਕ ਕਹਿਣਗੇ, ਲੋਕਾਂ ਦਾ ਕੰਮ ਹੈ ਅਜਿਹਾ ਬੋਲਣਾ, ਛੱਡੋ ਬੇਕਾਰ ਗੱਲਾਂ...ਕਿਤੇ ਬੀਤ ਨਾ ਜਾਵੇ ਰੈਨਾ। ਤੁਸੀਂ ਵੀ ਕਿਹੜੇ ਚੱਕਰਾਂ 'ਚ ਪੈ ਗਏ ਸਰ... ਕੁਝ ਲੋਕਾਂ ਦੇ ਮਖੌਲ ਕਾਰਨ ਤੁਸੀਂ ਬਾਕੀ ਫੈਨਜ਼ ਨੂੰ ਦੁੱਖੀ ਨਾ ਕਰੋ। ਤੁਸੀਂ ਸਾਡੇ ਬਹੁਤ ਪਿਆਰੇ ਹੋ।'

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News