ਧਰਮਿੰਦਰ ਨੂੰ ਆਈ ਆਪਣੀ ਮਾਂ ਦੀ ਯਾਦ, ਗੱਲ੍ਹਾਂ ਦੱਸਦੇ ਹੋਏ ਭਾਵੁਕ

5/19/2020 12:42:33 PM

ਮੁੰਬਈ (ਬਿਊਰੋ) — ਬਾਲੀਵੁੱਡ ਦੇ ਦਿੱਗਜ ਅਦਾਕਾਰ ਧਰਮਿੰਦਰ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ। ਹਾਲ ਹੀ 'ਚ ਧਰਮਿੰਦਰ ਨੇ ਵੁਡਨ ਸਟੋਪ ਦਾ ਵੀਡੀਓ ਸ਼ੇਅਰ ਕੀਤਾ ਹੈ, ਜਿਸ 'ਤੇ ਬਣੇ ਖਾਣੇ ਦਾ ਉਹ ਆਨੰਦ ਮਾਣਦੇ ਨਜ਼ਰ ਆ ਰਹੇ ਹਨ। ਧਰਮਿੰਦਰ ਦੱਸ ਰਹੇ ਹਨ ਕਿ ਵੁਡਨ ਸਟੋਪ 'ਤੇ ਬਣੇ ਖਾਣੇ ਦਾ ਜ਼ਾਇਕਾ ਬਹੁਤ ਹੀ ਲਜ਼ੀਜ਼ ਹੁੰਦਾ ਹੈ। ਇਸ 'ਤੇ ਬਣੇ ਖਾਣੇ ਨੇ ਉਨ੍ਹਾਂ ਨੂੰ ਆਪਣੇ ਪਿੰਡ ਦੀ ਯਾਦ ਦਿਵਾ ਦਿੱਤੀ ਹੈ ਕਿਉਂਕਿ ਉਨ੍ਹਾਂ ਦੀ ਮਾਂ ਵੀ ਇਸ ਤਰ੍ਹਾਂ ਲੱਕੜਾਂ ਬਾਲ ਕੇ ਮਿੱਟੀ ਦੇ ਚੁੱਲੇ 'ਤੇ ਖਾਣਾ ਬਣਾਉਂਦੀ ਸੀ। ਧਰਮਿੰਦਰ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ। ਇਸ 'ਤੇ ਲੋਕ ਕਾਫੀ ਕੁਮੈਂਟ ਕਰ ਰਹੇ ਹਨ।

ਦੱਸ ਦਈਏ ਕਿ ਧਰਮਿੰਦਰ ਇਸ ਵੀਡੀਓ 'ਚ ਆਖ ਰਹੇ ਹਨ ਕਿ, ''ਮੈਨੂੰ ਆਪਣੇ ਪਿੰਡ ਦੀ ਯਾਦ ਆ ਗਈ ਹੈ, ਮੇਰੀ ਮਾਂ ਆਪਣੇ ਹੱਥਾਂ ਨਾਲ ਚੁੱਲ੍ਹੇ 'ਤੇ ਖਾਣਾ ਬਣਾਉਂਦੀ ਸੀ। ਇਸ ਖਾਣੇ ਦਾ ਉਹ ਟੇਸਟ ਤਾਂ ਨਹੀਂ ਆ ਸਕਦਾ ਪਰ ਉਸ ਨਾਲ ਮਿਲਦਾ ਜੁਲਦਾ ਜ਼ਰੂਰ ਹੈ। ਕੋਰੋਨਾ ਕਰਕੇ ਫਾਰਮ ਹਾਊਸ 'ਚ ਫਸ ਗਿਆ ਹਾਂ ਪਰ ਇੱਥੋਂ ਦੀਆਂ ਤਾਜ਼ਾ ਸਬਜ਼ੀਆਂ ਖਾਂਦਾ ਹਾਂ, ਟ੍ਰੈਕਟਰ ਚਲਾਉਂਦਾ ਹਾਂ ਘਬਰਾਓ ਨਾ ਕੋਰੋਨਾ ਛੇਤੀ ਭੱਜ ਜਾਵੇਗਾ ਆਪਣਾ ਧਿਆਨ ਰੱਖੋ।''ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News