ਡੇਂਗੂ ਤੋਂ ਪੀੜਤ ਧਰਮਿੰਦਰ ਦੀ ਸਿਹਤ ''ਚ ਸੁਧਾਰ

10/11/2019 8:36:57 AM

ਮੁੰਬਈ (ਬਿਊਰੋ) — ਡੇਂਗੂ ਤੋਂ ਪੀੜਤ ਐਕਟਰ ਧਰਮਿੰਦਰ ਦੀ ਸਿਹਤ 'ਚ ਸੁਧਾਰ ਹੋਇਆ ਹੈ। ਫਿਲਹਾਲ ਉਹ ਉਪਨਗਰ ਮੁੰਬਈ 'ਚ ਆਪਣੇ ਘਰ ਵਿਖੇ ਅਰਾਮ ਕਰ ਰਹੇ ਹਨ। ਧਰਮਿੰਦਰ (83) ਨੂੰ ਪਿਛਲੇ ਹਫਤੇ ਉਪਨਗਰ ਖਾਰ ਦੇ ਹਿੰਦੂਜਾ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ ਦੀ ਸਿਹਤ 'ਚ ਸੁਧਾਰ ਦੇਖ ਡਾਕਟਰਾਂ ਨੇ ਉਨ੍ਹਾਂ ਨੂੰ 3 ਦਿਨ ਦੇ ਬਾਅਦ ਹੀ ਛੁੱਟੀ ਦੇਣ ਦਾ ਫੈਸਲਾ ਕਰ ਲਿਆ ਸੀ, ਜਿਸ ਤੋਂ ਬਾਅਦ ਧਰਮਿੰਦਰ ਆਪਣੇ ਘਰ 'ਚ ਪੂਰੀ ਬੈੱਡ ਰੈਸਟ ਕਰ ਰਹੇ ਹਨ।
ਦੱਸ ਦਈਏ ਕਿ 83 ਸਾਲ ਦੇ ਧਰਮਿੰਦਰ ਆਪਣਾ ਜ਼ਿਆਦਾਤਰ ਸਮਾਂ ਆਪਣੇ ਫਾਰਮ ਹਾਊਸ ਲੋਨਾਵਲਾ 'ਚ ਹੀ ਬਤੀਤ ਕਰਦੇ ਹਨ। ਉਹ ਅਕਸਰ ਹੀ ਆਪਣੇ ਫਾਰਮ ਹਾਊਸ ਦੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਫੈਨਜ਼ ਨਾਲ ਸ਼ੇਅਰ ਕਰਦੇ ਰਹਿੰਦੇ ਹਨ। ਧਰਮਿੰਦਰ ਅੱਜ ਵੀ ਆਪਣੀ ਮਿੱਟੀ ਨਾਲ ਜੁੜੇ ਹੋਏ ਹਨ। ਕੁਝ ਸਮਾਂ ਪਹਿਲਾ ਧਰਮਿੰਦਰ  ਦੀ ਫਿਲਮ 'ਯਮਲਾ ਪਗਲਾ ਦੀਵਾਨਾ ਫਿਰ ਸੇ' ਆਈ ਸੀ, ਜਿਸ 'ਚ ਉਹ ਆਪਣੇ ਦੋਵਾਂ ਪੁੱਤਰਾਂ ਨਾਲ ਨਜ਼ਰ ਆਏ ਸਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News