ਧਰਮਿੰਦਰ ਨਾਲ ''ਖਲੀ ਬਲੀ'' ''ਚ ਨਜ਼ਰ ਆਵੇਗੀ ਇਹ ''ਟਿਕ-ਟਾਕ'' ਸਟਾਰ, ਵੀਡੀਓ ਵਾਇਰਲ

7/10/2019 12:50:33 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਅਤੇ 'ਟਿਕ-ਟਾਕ' ਸਟਾਰ ਏਕਤਾ ਜੈਨ ਜਲਦ ਹੀ ਧਰਮਿੰਦਰ ਨਾਲ ਹਾਰਰ ਫਿਲਮ 'ਖਲੀ ਬਲੀ' 'ਚ ਨਜ਼ਰ ਆਉਣ ਵਾਲੀ ਹੈ। ਹਾਲ ਹੀ 'ਚ ਏਕਤਾ ਨੇ ਆਪਣੇ ਇੰਸਟਾਗ੍ਰਾਮ ਤੇ ਇਕ ਵੀਡੀਓ ਸ਼ੇਅਰ ਕੀਤਾ ਹੈ, ਇਸ ਵੀਡੀਓ 'ਚ ਬਾਲੀਵੁੱਡ ਐਕਟਰ ਧਰਮਿੰਦਰ ਵੀ ਨਜ਼ਰ ਆ ਰਹੇ ਹਨ। ਇਸ ਵੀਡੀਓ ਨਾਲ ਏਕਤਾ ਨੇ ਇਕ ਕੈਪਸ਼ਨ ਵੀ ਲਿਖਿਆ ਹੈ। ਏਕਤਾ ਨੇ ਲਿਖਿਆ ਹੈ ਕਿ 'ਸੀਨੀਅਰ ਅਦਾਕਾਰ ਧਰਮਿੰਦਰ ਨਾਲ ਉਸ ਦੀ ਇਕ ਵਾਰ ਫਿਰ ਮੁਲਾਕਾਤ ਹੋਈ ਹੈ, ਉਨ੍ਹਾਂ ਦੀ ਮੁਲਾਕਾਤ ਉਸ 'ਚ ਊਰਜਾ ਭਰ ਦਿੰਦੀ ਹੈ।'' ਸੋਸ਼ਲ ਮੀਡੀਆ 'ਤੇ ਇਹ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ।

 
 
 
 
 
 
 
 
 
 
 
 
 
 

Meeting Dharamji again.. its always the Pleasure. #dharmendra #shayariquotes #amazing #feelings #happy #moments

A post shared by Ekta Jain (@ekujain11) on Jun 28, 2019 at 1:23am PDT


ਏਕਤਾ ਜੈਨ ਜਲਦ ਹੀ ਧਰਮਿੰਦਰ ਨਾਲ 'ਖਲੀ ਬਲੀ' ਨਜ਼ਰ ਆਵੇਗੀ। ਕਿਹਾ ਜਾ ਰਿਹਾ ਹੈ ਕਿ ਏਕਤਾ ਦੀ ਪਾਪੂਲੈਰਿਟੀ ਦੇਖ ਕੇ ਹੀ ਉਸ ਦੀ ਐਂਟਰੀ ਫਿਲਮ 'ਚ ਹੋ ਰਹੀ ਹੈ। ਫਿਲਮ ਦੇ ਲੇਖਕ ਤੇ ਡਾਇਰੈਕਟਰ ਮਨੋਜ਼ ਸ਼ਰਮਾ ਹਨ। ਫਿਲਮ ਦੀ ਸ਼ੂਟਿੰਗ ਮੁੰਬਈ ਤੇ ਲਖਨਊ 'ਚ ਹੋਵੇਗੀ। ਫਿਲਮ 'ਚ ਧਰਮਿੰਦਰ, ਮਧੂ ਸਿੰਘ, ਕਾਇਨਾਤ ਅਰੋੜਾ, ਰਜਨੀਸ਼ ਦੁੱਗਲ, ਰਾਜਪਾਲ ਯਾਦਵ ਸਮੇਤ ਕਈ ਵੱਡੇ ਕਲਾਕਾਰ ਦਿਖਾਈ ਦੇਣਗੇ। ਏਕਤਾ ਇਕ ਅਦਾਕਾਰਾ ਹੋਣ ਦੇ ਨਾਲ-ਨਾਲ ਇਕ ਕੋਰੀਓਗ੍ਰਾਫਰ ਤੇ ਡਬਿੰਗ ਆਰਟਿਸਟ ਵੀ ਹਨ। ਦੱਸ ਦੇਈਏ ਕਿ ਏਕਤਾ 'ਟਿਕ-ਟਾਕ' ਐਪ ਤੇ ਕਾਫੀ ਮਸ਼ਹੂਰ ਹੈ, ਉਸ ਦੇ ਚਾਰ ਲੱਖ ਫਾਲੋਓਰਜ਼ ਹਨ। ਲੋਕਾਂ ਵੱਲੋਂ ਉਨ੍ਹਾਂ ਦੀਆਂ ਵੀਡੀਓਜ਼ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News