ਲਤਾ ਮੰਗੇਸ਼ਕਰ ਦੀ ਸਿਹਤ ''ਚ ਸੁਧਾਰ, ਧਰਮਿੰਦਰ ਨੇ ਕੀਤਾ ਭਾਵੁਕ ਟਵੀਟ

11/19/2019 2:36:09 PM

ਮੁੰਬਈ (ਬਿਊਰੋ) — ਭਾਰਤੀ ਸਿਨੇਮਾ ਦੀ ਸੁਰਾਂ ਦੀ ਕੋਕਿਲਾ ਲਤਾ ਮੰਗੇਸ਼ਕਰ ਦੀ ਸਿਹਤ 'ਚ ਸੁਧਾਰ ਹੋ ਰਿਹਾ ਹੈ। ਇਸ ਮੌਕੇ ਬਾਲੀਵੁੱਡ ਦੇ ਹੀਮੈਨ ਧਰਮਿੰਦਰ ਨੇ ਇਕ ਭਾਵੁਕ ਟਵੀਟ ਕੀਤਾ ਹੈ। ਉਨ੍ਹਾਂ ਨੇ ਆਪਣੇ ਟਵਿਟਰ ਹੈਂਡਲ 'ਤੇ ਲਿਖਿਆ, ''ਜਾਨ ਹੋ ਜ਼ਮਾਨੇ ਕੀ…... ਯੂੰ ਹੀ ਮੁਸਕਰਾਤੀ ਰਹੋ... ਲਤਾ ਜੀ।'' ਦੱਸ ਦਈਏ ਕਿ ਪਿਛਲੇ ਹਫਤੇ ਤੋਂ ਲਤਾ ਮੰਗੇਸ਼ਕਰ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ 'ਚ ਦਾਖਲ ਹਨ। ਹਸਤਪਾਲ ਦੇ ਸੂਤਰਾਂ ਮੁਤਾਬਕ 90 ਸਾਲ ਦੀ ਗਾਇਕਾ ਦੀ ਸਥਿਤੀ 'ਚ ਲਗਾਤਾਰ ਸੁਧਾਰ ਹੋ ਰਿਹਾ ਹੈ। ਉਨ੍ਹਾਂ ਨੂੰ ਆਈ. ਸੀ. ਯੂ 'ਚ ਰੱਖਿਆ ਗਿਆ ਹੈ। ਲਤਾ ਮੰਗੇਸ਼ਕਰ ਨੂੰ ਸਾਹ ਲੈਣ 'ਚ ਮੁਸ਼ਕਿਲ ਆ ਰਹੀ ਸੀ। ਸੂਤਰਾਂ ਦਾ ਕਹਿਣਾ ਹੈ ਕਿ ਲਤਾ ਮੰਗੇਸ਼ਕਰ ਨੂੰ ਐਤਵਾਰ ਤੱਕ ਵੈਂਟੀਲੇਟਰ 'ਤੇ ਰੱਖਿਆ ਗਿਆ ਸੀ। ਹਾਲੇ ਵੈਂਟੀਲੇਟਰ ਤੋਂ ਹਟਿਆ ਗਿਆ ਜਾਂ ਨਹੀਂ, ਇਸ ਸਬੰਧ 'ਚ ਕੋਈ ਪੁਸ਼ਟ ਜਾਣਕਾਰੀ ਨਹੀਂ ਮਿਲੀ। ਲਤਾ ਮੰਗੇਸ਼ਕਰ ਦੀ ਛੋਟੀ ਭੈਣ ਊਸ਼ਾ ਮੰਗੇਸ਼ਕਰ ਨੇ ਉਨ੍ਹਾਂ ਦੀ ਸਿਹਤ 'ਚ ਸੁਧਾਰ ਹੋਣ ਦੀ ਗੱਲ ਆਖੀ ਹੈ। ਉਨ੍ਹਾਂ ਕਿਹਾ ਕਿ, ''ਤਬੀਅਤ 'ਚ ਸੁਧਾਰ ਹੋ ਰਿਹਾ ਹੈ। ਉਹ ਹਾਲੇ ਵੀ ਹਸਪਤਾਲ 'ਚ ਹਨ ਤੇ ਅਸੀਂ ਇਹ ਇੰਤਜ਼ਾਰ ਕਰ ਰਹੇ ਹਾਂ ਕਿ ਡਾਕਟਰ ਕਦੋਂ ਡਿਸਚਾਰਜ ਲਈ ਕਹਿਣਗੇ। ਡਾਕਟਰਾਂ ਦੇ ਨਿਰਦੇਸ਼ ਤੋਂ ਬਾਅਦ ਅਸੀਂ ਉਨ੍ਹਾਂ ਨੂੰ ਘਰ ਲੈ ਜਾਵਾਂਗੇ।

 

ਦੱਸਣਯੋਗ ਹੈ ਕਿ ਲਤਾ ਮੰਗੇਸ਼ਕਰ ਦੀ ਸਿਹਤ ਨੂੰ ਲੈ ਕੇ ਫਿਲਮ ਜਗਤ ਤੋਂ ਰਾਜਨੀਤੀ ਤੱਕ ਲੋਕ ਉਨ੍ਹਾਂ ਦੇ ਜਲਦ ਸਿਹਤਮੰਦ ਹੋਣ ਦੀਆਂ ਦੁਆਵਾਂ ਕਰ ਰਹੇ ਹਨ। ਹਿੰਦੀ ਫਿਲਮ ਜਗਤ 'ਚ 25 ਹਜ਼ਾਰ ਤੋਂ ਜ਼ਿਆਦਾ ਗੀਤ ਗਾ ਚੁੱਕੀ ਲਤਾ ਮੰਗੇਸ਼ਕਰ ਭਾਰਤ ਰਤਨ ਨਾਲ ਸਨਮਾਨਿਤ ਹੋ ਚੁੱਕੇ ਹਨ। ਲਤਾ ਮੰਗੇਸ਼ਕਰ ਨੇ ਹਿੰਦੀ, ਖੇਤਰੀ ਫਿਲਮਾਂ ਅਤੇ ਵਿਦੇਸ਼ੀ ਫਿਲਮਾਂ 'ਚ ਹਜ਼ਾਰਾਂ ਸਦਾਬਹਾਰ ਗੀਤ ਸਰੋਤਿਆਂ ਦੀ ਝੋਲੀ ਪਾਏ ਹਨ। ਉਨ੍ਹਾਂ ਦੀ ਆਖਰੀ ਫਿਲਮ 2004 'ਚ ਬਣੀ ਯਸ਼ ਚੋਪੜਾ ਦੀ ਫਿਲਮ 'ਵੀਰ ਜ਼ਾਰਾ' ਸੀ, ਜਿਸ ਦੇ ਗੀਤ ਸੁਪਰਹਿੱਟ ਹੋਏ।ਇਸ ਸਾਲ 30 ਮਾਰਚ ਨੂੰ ਉਨ੍ਹਾਂ ਭਾਰਤੀ ਫੌਜ ਨੂੰ ਸ਼ਰਧਾਂਜਲੀ ਵਜੋਂ ਗੀਤ 'ਸੌਗੰਧ ਮੁਝੇ ਇਸ ਮਿੱਟੀ ਕੀ' ਗਾਇਆ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News