ਧਰਮਿੰਦਰ ਦੇ ਇਸ ਕੰਮ ਤੋਂ ਖੁਸ਼ ਹੋਏ ਕਿਸਾਨ, ਖੁਸ਼ੀ ''ਚ ਬਣਾਇਆ ਵੀਡੀਓ

1/25/2020 10:28:45 AM

ਮੁੰਬਈ (ਬਿਊਰੋ) : ਬਾਲੀਵੁੱਡ ਦੇ ਹੀਮੈਨ ਧਰਮਿੰਦਰ ਇਨ੍ਹਾਂ ਦਿਨੀਂ ਫਿਲਮਾਂ ਤੋਂ ਦੂਰ ਆਪਣੇ ਖੇਤਾਂ 'ਚ ਸਮਾਂ ਬੀਤਾਂ ਰਹੇ ਹਨ। ਉਹ ਆਪਣੇ ਖੇਤਾਂ ਦੇ ਵੀਡੀਓ ਅਕਸਰ ਹੀ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਰਹਿੰਦੇ ਹਨ। ਉਨ੍ਹਾਂ ਨੇ ਹਾਲ ਹੀ 'ਚ ਇਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਨੂੰ ਲੋਕਾਂ ਵਲੋਂ ਖੂਬ ਦੇਖਿਆ ਤੇ ਸ਼ੇਅਰ ਕੀਤਾ ਜਾ ਰਿਹਾ ਹੈ। ਧਰਮਿੰਦਰ ਨੇ ਇਸ ਵਾਰ ਆਪਣੇ ਖੇਤਾਂ 'ਚ ਬੰਦ ਗੋਭੀ ਉਗਾਈ, ਜਿਸ ਦਾ ਵੀਡੀਓ ਵੀ ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ। ਇਸ ਵੀਡੀਓ 'ਚ ਉਨ੍ਹਾਂ ਨਾਲ ਉਨ੍ਹਾਂ ਦੇ ਫਾਰਮ ਹਾਊਸ 'ਤੇ ਕੰਮ ਕਰਨ ਵਾਲਾ ਇਕ ਸ਼ਖਸ ਵੀ ਨਜ਼ਰ ਆ ਰਿਹਾ ਹੈ। ਧਰਮਿੰਦਰ ਵੀਡੀਓ 'ਚ ਉਸ ਸ਼ਖਸ ਨੂੰ ਅਸਲ ਹੀਰੋ ਦੱਸ ਰਹੇ ਹਨ ਅਤੇ ਕਹਿ ਰਹੇ ਹਨ ਕਿ ਸਾਡੇ ਖੇਤ 'ਚ ਬੰਦ ਗੋਭੀ ਉੱਗੀ ਹੋਈ ਹੈ।

 
 
 
 
 
 
 
 
 
 
 
 
 
 

Aa lot ke aaja mere meet tujhe tere kheet bulate hain . Love you all.

A post shared by Dharmendra Deol (@aapkadharam) on Jan 23, 2020 at 6:52am PST


ਧਰਮਮਿੰਦਰ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਉਨ੍ਹਾਂ ਨੇ ਕੈਪਸ਼ਨ 'ਚ ਲਿਖਆ, “ਆ ਲੌਟ ਕੇ ਆਜਾ ਮੇਰੇ ਮੀਤ ਤੇਰੇ ਖੇਤ ਬੁਲਾਤੇ ਹੈ। ਲਵ ਯੂ ਆਲ।'' ਇਸ ਵੀਡੀਓ 'ਚ ਧਰਮਿੰਦਰ ਦਾ ਦੇਸੀ ਅੰਦਾਜ਼ ਨਜ਼ਰ ਆ ਰਿਹਾ ਹੈ। ਵੀਡੀਓ ਉਨ੍ਹਾਂ ਨੇ ਕੁਝ ਘੰਟੇ ਪਹਿਲਾਂ ਹੀ ਸ਼ੇਅਰ ਕੀਤਾ ਹੈ, ਜਿਸ ਨੂੰ ਹੁਣ ਤੱਕ ਹਜ਼ਾਰਾਂ ਵਿਊਜ਼ ਮਿਲ ਚੁੱਕੇ ਹਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News