B''Day : ਜਾਣੋ ਕਿਉਂ ਇਸ ਫਿਲਮ ਦੀ ਸ਼ੂਟਿੰਗ ਦੌਰਾਨ ਪਿਆਜ਼ ਖਾ ਕੇ ਸੈੱਟ ’ਤੇ ਪਹੁੰਚਦੇ ਸਨ ਧਰਮਿੰਦਰ

12/8/2019 10:17:25 AM

ਮੁੰਬਈ(ਬਿਊਰੋ)— ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਧਰਮਿੰਦਰ ਅੱਜ ਆਪਣਾ 84ਵਾਂ ਜਨਮਦਿਨ ਮਨਾ ਰਹੇ ਹਨ। ਉਨ੍ਹਾਂ ਦਾ ਜਨਮ 8 ਦਸੰਬਰ 1935 ਨੂੰ ਹੋਇਆ ਸੀ। ਧਰਮਿੰਦਰ ਹਿੰਦੀ ਫਿਲਮਾਂ ਦੇ ਅਜਿਹੇ ਫਨਕਾਰ ਹਨ, ਜਿਨ੍ਹਾਂ ਨੇ ਆਪਣੀ ਅਦਾਕਾਰੀ ਨਾਲ ਲੱਖਾਂ ਲੋਕਾਂ ਦੇ ਦਿਲ ਜਿੱਤੇ। ਧਰਮਿੰਦਰ ਬਾਲੀਵੁੱਡ 'ਚ ਹੀ-ਮੈਨ ਦੇ ਨਾਂ ਨਾਲ ਜਾਣੇ ਜਾਂਦੇ ਹਨ। ਅੱਜ ਧਰਮਿੰਦਰ ਦੇ ਜਨਮਦਿਨ ਮੌਕੇ ਅੱਜ ਅਸੀਂ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜਿਆ ਇਕ ਕਿੱਸਾ ਦੱਸਣ ਜਾ ਰਹੇ ਹਾਂ।
PunjabKesari
ਕੁਝ ਦਿਨ ਪਹਿਲਾਂ ਧਰਮਿੰਦਰ ਅਦਾਕਾਰਾ ਆਸ਼ਾ ਪਾਰੇਖ ਨਾਲ ਰਿਐਲਿਟੀ ਸ਼ੋਅ ‘ਸੁਪਰਸਟਾਰ ਸਿੰਗਰ’ ਵਿਚ ਪਹੁੰਚੇ ਸਨ। ਇੱਥੇ ਧਰਮਿੰਦਰ ਤੇ ਆਸ਼ਾ ਪਾਰੇਖ ਨੇ ਆਪਣੀ ਫਿਲਮਾਂ ਨਾਲ ਜੁੜੇ ਕਈ ਕਿੱਸੇ ਦੱਸੇ। ਇਸ ਦੌਰਾਨ ਧਰਮਿੰਦਰ ਨੇ ਕਿਹਾ ਕਿ ਆਸ਼ਾ ਜੀ ਦੀ ਹਰ ਫਿਲਮ ਹਿੱਟ ਹੁੰਦੀ ਸੀ, ਇਸ ਲਈ ਮੈਂ ਉਨ੍ਹਾਂ ਨੂੰ ਜੁਬਲੀ ਪਾਰੇਖ ਕਹਿ ਕੇ ਬੁਲਾਇਆ ਕਰਦਾ ਸੀ। ਸਾਨੂੰ ਸਾਲ 1966 ‘ਚ ਫਿਲਮ ‘ਆਏ ਦਿਨ ਬਹਾਰ ਕੇ’ ‘ਚ ਇਕੱਠੇ ਕੰਮ ਕਰਨ ਦਾ ਮੌਕਾ ਮਿਲਿਆ।
PunjabKesari
ਇਸ ਦੌਰਾਨ ਧਰਮਿੰਦਰ ਨੇ ਦੱਸਿਆ,‘‘ਇਸ ਫਿਲਮ ਲਈ ਅਸੀਂ ਦਾਰਜਲਿੰਗ ‘ਚ ਸ਼ੂਟਿੰਗ ਕਰ ਰਹੇ ਸਨ। ਪੈਕਅੱਪ ਤੋਂ ਬਾਅਦ ਪ੍ਰੋਡਿਊਸਰ ਅਤੇ ਕਰੂ ਮੈਂਬਰ ਮਿਲ ਕੇ ਦੇਰ ਰਾਤ ਤੱਕ ਪਾਰਟੀ ਕਰਦੇ ਸਨ। ਮੈਂ ਵੀ ਉਸ ਪਾਰਟੀ ‘ਚ ਪਹੁੰਚ ਜਾਂਦਾ ਤੇ ਕਾਫੀ ਡਰਿੰਕ ਵੀ ਕਰ ਲੈਂਦਾ ਸੀ। ਅਗਲੀ ਸਵੇਰ ਸ਼ਰਾਬ ਦੀ ਬਦਬੂ ਲੁਕਾਉਣ ਲਈ ਮੈਂ ਪਿਆਜ਼ ਖਾ ਲੈਂਦਾ ਸੀ। ਆਸ਼ਾ ਜੀ ਨੇ ਇਸ ਦੀ ਸ਼ਿਕਾਇਤ ਕੀਤੀ। ਉਨ੍ਹਾਂ ਨੂੰ ਇਹ ਬਦਬੂ ਬਿਲਕੁਲ ਪਸੰਦ ਨਹੀਂ ਸੀ।
PunjabKesari
ਮੈਂ ਉਨ੍ਹਾਂ ਨੂੰ ਦੱਸਿਆ ਕਿ ਸ਼ਰਾਬ ਦੀ ਬਦਬੂ ਦੂਰ ਕਰਨ ਲਈ ਪਿਆਜ਼ ਖਾਂਦਾ ਹਾਂ ਤਾਂ ਉਨ੍ਹਾਂ ਨੇ ਮੈਨੂੰ ਸ਼ਰਾਬ ਪੀਣ ਤੋਂ ਰੋਕਿਆ।ਉਸ ਤੋਂ ਬਾਅਦ ਮੈਂ ਸ਼ਰਾਬ ਪੀਣੀ ਬੰਦ ਕਰ ਦਿੱਤੀ ਅਤੇ ਅਸੀਂ ਵਧੀਆ ਦੋਸਤ ਵੀ ਬਣ ਗਏ।‘‘ ਇਸ ਦੇ ਨਾਲ ਆਸ਼ਾ ਪਾਰੇਖ ਨੇ ਕਿਹਾ,‘‘ਕੜ੍ਹਾਕੇ ਦੇ ਠੰਡ ‘ਚ ਵੀ ਧਰਮਿੰਦਰ ਸ਼ਰਾਬ ਨੂੰ ਹੱਥ ਨਹੀਂ ਲਗਾਉਂਦੇ ਸਨ ਕਿਉਂਕਿ ਉਨ੍ਹਾਂ ਮੇਰੇ ਨਾਲ ਵਾਅਦਾ ਕੀਤਾ ਸੀ।’’



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News