ਬਾਲੀਵੁੱਡ ਅਭਿਨੇਤਾ ਧਰਮਿੰਦਰ ਦੇ ਭਰਾ ਦਾ ਹੋਇਆ ਦਿਹਾਂਤ
10/24/2015 11:05:11 AM

ਮੁੰਬਈ- ਬਾਲੀਵੁੱਡ ਅਭਿਨੇਤਾ ਧਰਮਿੰਦਰ ਦੇ ਭਰਾ ਅਤੇ ਅਭੈ ਦਿਓਲ ਦੇ ਪਿਤਾ ਅਜੀਤ ਸਿੰਘ ਦਾ ਸ਼ੁਕਰਵਾਰ ਸ਼ਾਮ ਨੂੰ 6 ਵਜੇ ਸਵਰਗ ਵਾਸ ਹੋ ਗਿਆ। ਖਬਰਾਂ ਮੁਤਾਬਕ ਪੰਜਾਬੀ ਫਿਲਮਾਂ ''ਚ ਕੰਮ ਕਰ ਚੁੱਕੇ ਅਭਿਨੇਤਾ ਅਜੀਤ ਗਾਲ ਬਲੈਡਰ ਦੀ ਮੁਸ਼ਕਿਲ ਨਾਲ ਲੜ੍ਹ ਰਹੇ ਸਨ। ਪਿਛਲੇ ਦਿਨੀਂ ਸਿਹਤ ਖਰਾਬ ਹੋਣ ਕਾਰਨ ਉਨ੍ਹਾਂ ਨੂੰ ਜੁਹੂ ਦੇ ਇਕ ਹਸਤਪਤਾਲ ''ਚ ਦਾਖਲ ਕਰਵਾਇਆ ਗਿਆ। ਹਾਲਾਂਕਿ ਇਕ ਮਹੀਨੇ ਦੇ ਇਲਾਜ ਦੇ ਬਾਵਜੂਦ ਵੀ ਉਹ ਠੀਕ ਨਹੀਂ ਹੋ ਸਕੇ ਅਤੇ ਸ਼ੁਕਰਵਾਰ ਸ਼ਾਮ ਨੂੰ ਉਨ੍ਹਾਂ ਨੇ ਆਖਰੀ ਸਾਹ ਲਿਆ। ਦੱਸਿਆ ਜਾ ਰਿਹਾ ਹੈ ਕਿ ਅਜੀਤ ਦੇ ਆਖਰੀ ਸਮੇਂ ''ਚ ਧਰਮਿੰਦਰ, ਅਭੈ ਦਿਓਲ ਅਤੇ ਸੰਨੀ ਦਿਓਲ ਉਨ੍ਹਾਂ ਕੋਲ ਮੌਜੂਦ ਸਨ।
ਦੱਸਣਯੋਗ ਹੈ ਕਿ ਪੰਜਾਬੀ ਅਭਿਨੇਤਾ ਅਜੀਤ ਬਾਬੀ ਦਿਓਲ ਦੀ ਡੈਬਿਊ ਫਿਲਮ ''ਬਰਸਾਤ'' ''ਚ ਨਜ਼ਰ ਆ ਆਏ ਸਨ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ