''ਗਰਮ-ਧਰਮ'' ਦੀ ਕਾਮਯਾਬੀ ਤੋਂ ਖੁਸ਼ ਹੋਏ ਧਰਮਿੰਦਰ, ਲੋਕਾਂ ਨੂੰ ਦਿੱਤੀ ਮੁੜ ਨਵੀਂ ਸੌਗਾਤ

2/13/2020 10:02:15 AM

ਮੁੰਬਈ (ਬਿਊਰੋ) : ਬਾਲੀਵੁੱਡ ਦੇ ਹੀਮੈਨ ਅਖਵਾਉਣ ਵਾਲੇ ਧਰਮਿੰਦਰ ਅਕਸਰ ਹੀ ਆਪਣੀ ਜ਼ਿੰਦਗੀ ਦੀਆਂ ਗੱਲਾਂ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਰਹਿੰਦੇ ਹਨ। ਹੁਣ ਉਨ੍ਹਾਂ ਨੇ ਆਪਣੇ ਫੈਨਜ਼ ਲਈ ਇਕ ਧਮਾਕੇਦਾਰ ਖਬਰ ਨੂੰ ਸ਼ਾਂਝਾ ਕੀਤਾ ਹੈ। ਧਰਮਿੰਦਰ ਨੇ ਆਪਣੇ 'ਗਰਮ-ਧਰਮ' ਢਾਬੇ ਦੀ ਕਾਮਯਾਬੀ ਦੀ ਜਾਣਕਾਰੀ ਦਿੰਦੇ ਹੋਏ ਕਿਹਾ, ''ਮੈਂ ਬਹੁਤ ਜਲਦ ਇਕ ਨਵਾਂ ਰੈਸਤਰਾਂ (ਹੋਟਲ/ਢਾਬਾ) ਵੀ ਖੋਲ੍ਹਣ ਜਾ ਰਿਹਾ ਹੈ। ਜੀ ਹਾਂ, ਹੁਣ ਧਰਮਿੰਦਰ ਆਪਣੇ ਫਿਲਮੀ ਨਾਂ 'ਹੀ-ਮੈਨ' ਦੇ ਨਾਂ ਨਾਲ ਇਕ ਰੈਸਤਰਾਂ ਖੋਲ੍ਹਣ ਜਾ ਰਹੇ ਹਨ, ਜਿਸ ਨਾਲ ਉਨ੍ਹਾਂ ਦੇ ਚਾਹੁੰਣ ਵਾਲਿਆਂ ਨੂੰ ਹੁਣ ਟੈਸਟੀ ਫੂਡ ਵੀ ਮਿਲੇਗਾ। ਇੰਨ੍ਹਾਂ ਹੀ ਨਹੀਂ ਉਨ੍ਹਾਂ ਦੇ ਇਸ ਰੈਸਤਰਾਂ ਦੀ ਖਾਸੀਅਤ ਹੋਵੇਗੀ ਕਿ ਇਸ 'ਚ ਖਾਣ 'ਚ ਇਸਤੇਮਾਲ ਚੀਜ਼ਾਂ ਸਿੱਧੇ ਤੀਰ 'ਤੇ ਖੇਤਾਂ ਚੋਂ ਆਉਣਗੀਆਂ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਧਰਮਿੰਦਰ ਨੇ ਆਪਣੇ ਟਵਿਟਰ ਅਕਾਊਂਟ 'ਤੇ ਇਕ ਪੋਸਟ ਨੂੰ ਸ਼ੇਅਰ ਕਰਦਿਆਂ ਕੈਪਸ਼ਨ ਲਿਖਿਆ, “ਪਿਆਰੇ ਮਿੱਤਰੋ, ਮੇਰੇ ਰੈਸਟੋਰੈਂਟ 'ਗਰਮ ਧਰਮ ਢਾਬਾ' ਦੀ ਸਫਲਤਾ ਤੋਂ ਬਾਅਦ, ਹੁਣ ਮੈਂ ਐਲਾਨ ਕਰ ਰਿਹਾ ਹਾਂ ਕਿ ਅਸੀਂ ਖੇਤਾਂ ਤੋਂ ਸਿੱਧਾ ਖਾਣੇ ਦੀ ਮੇਜ ਦਾ ਕੰਸੈਪਟ ਵਾਲੇ ਰੈਸਟੋਰੈਂਟ 'ਹੀ ਮੈਨ' ਸ਼ੁਰੂ ਕਰਨ ਜਾ ਰਿਹਾ ਹਾਂ। ਮੈਂ ਤੁਹਾਡੇ ਪਿਆਰ ਅਤੇ ਸਤਿਕਾਰ ਦਾ ਦਿਲੋਂ ਸਤਿਕਾਰ ਕਰਦਾ ਹਾਂ। ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਪਿਆਰ ... ਤੁਹਾਡਾ ਧਰਮਿੰਦਰ।“

ਦੱਸ ਦਈਏ ਕਿ ਇਸ ਰੈਸਤਰਾਂ ਦੀ ਸ਼ੁਰੂਆਤ 14 ਫਰਵਰੀ ਯਾਨੀ ਵੈਲਨਟਾਈਨ ਡੇਅ ਤੋਂ ਹਰਿਆਣਾ ਦੇ ਕਰਨਾਲ ਹਾਈਵੇਅ 'ਤੇ ਹੋ ਰਹੀ। ਇਹ ਧਰਮਿੰਦਰ ਦੇ ਫੈਨਜ਼ ਦੇ ਨਾਲ-ਨਾਲ ਉਨ੍ਹਾਂ ਦੀ ਫੈਮਿਲੀ ਲਈ ਵੀ ਨਵੀਂ ਸੌਗਾਤ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News