ਲੌਕਡਾਊਨ ਦੌਰਾਨ ਧਰਮਿੰਦਰ ਦੇ ਘਰ ਆਈ ਖੁਸ਼ੀ, ਵੀਡੀਓ ਵਾਇਰਲ
5/14/2020 9:16:42 AM

ਮੁੰਬਈ (ਬਿਊਰੋ) : ਬਾਲੀਵੁੱਡ ਅਭਿਨੇਤਾ ਧਰਮਿੰਦਰ ਲੌਕਡਾਉਨ 'ਚ ਆਪਣੇ ਫਾਰਮ ਹਾਉਸ 'ਤੇ ਸਮਾਂ ਬਿਤਾ ਰਹੇ ਹਨ। ਇਸ ਦੌਰਾਨ ਧਰਮਿੰਦਰ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ। ਉਹ ਲਗਾਤਾਰ ਆਪਣੇ ਨਾਲ ਸਬੰਧਤ ਵੀਡੀਓ ਅਤੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਹਨ। ਹਾਲ ਹੀ 'ਚ ਧਰਮਿੰਦਰ ਨੇ ਆਪਣੇ ਪ੍ਰਸ਼ੰਸਕਾਂ ਨਾਲ ਚੰਗੀ ਖਬਰਾਂ ਸਾਂਝੀਆਂ ਕੀਤੀਆਂ ਹਨ। ਧਰਮਿੰਦਰ ਨੇ ਟਵਿਟਰ ਦੇ ਜ਼ਰੀਏ ਇਹ ਜਾਣਕਾਰੀ ਆਪਣੇ ਪ੍ਰਸ਼ੰਸਕਾਂ ਨੂੰ ਸਾਂਝੀ ਕੀਤੀ। ਧਰਮਿੰਦਰ ਨੇ ਮੰਗਲਵਾਰ ਨੂੰ ਆਪਣੇ ਟਵਿੱਟਰ ਹੈਂਡਲ 'ਤੇ ਇਕ ਵੀਡੀਓ ਸਾਂਝੀ ਕੀਤੀ। ਉਸ ਨੇ ਦੱਸਿਆ ਹੈ ਕਿ ਉਸ ਦੀ ਗਾਂ ਨੇ ਇਕ ਵੱਛੇ ਨੂੰ ਜਨਮ ਦਿੱਤਾ ਹੈ। ਵੀਡੀਓ ਵਿਚ ਇਕ ਗਾਂ ਆਪਣੇ ਵੱਛੇ ਨੂੰ ਪਿਆਰ ਕਰਦੀ ਨਜ਼ਰ ਆ ਰਹੀ ਹੈ। ਇਸ ਵੀਡੀਓ ਦੇ ਨਾਲ, ਉਨ੍ਹਾਂ ਨੇ ਲਿਖਿਆ, ''ਵਧਾਈਆਂ, ਬੀਤੀ ਰਾਤ ਵੱਛੇ ਨੂੰ ਮੇਰੇ ਸਾਹੀਵਾਲ ਗਾਂ ਨੇ ਜਨਮ ਦੇ ਦਿੱਤਾ। ਮੈਨੂੰ ਨੇੜੇ ਵੀ ਨਾ ਆਉਣ ਦਿੰਦੀ। ਮੈਂ ਇਸ ਵੱਛੇ ਦੀ ਦਾਦੀ ਨੂੰ ਸਾਹਨੇਵਾਲ ਨੇੜੇ ਬੈਨੀ ਸਾਹਿਬ ਤੋਂ ਲਿਆਇਆ ਸੀ। ਹਰ ਮਾਂ ਆਪਣੇ ਬੱਚੇ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਹੁੰਦੀ ਹੈ, ਮੈਂ ਇਨ੍ਹਾਂ ਲੋਕਾਂ ਨਾਲ ਬਹੁਤ ਖੁਸ਼ ਹਾਂ।
🥳 congratulations, Kal raat,bachhda diya meri sahiwal gaye ne . Mujhe bhi paas nehin aane deti . Iss bachhde ki dadi ko, main Baini sahib near Sahnewal se le kar aya thaa. Every mother is protective for her newly born baby.i am extremely happy with these beautiful people 🙏 pic.twitter.com/ldDeM9sgVt
— Dharmendra Deol (@aapkadharam) May 12, 2020
ਇਸ ਤੋਂ ਪਹਿਲਾਂ ਵੀ ਧਰਮਿੰਦਰ ਨੇ ਕਈ ਵੀਡੀਓ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਹੋਰ ਕੰਮ ਕਰਦੇ ਦਿਖਾਈ ਦਿੱਤੇ ਸਨ। ਉਹ ਲੌਕਡਾਊਨ ਤੋਂ ਪਹਿਲਾਂ ਉਹ ਆਪਣੇ ਫਾਰਮ ਹਾਉਸ ਆਏ ਸਨ, ਉਦੋਂ ਤੋਂ ਉਹ ਸਿਰਫ ਇੱਥੇ ਹੀ ਹਨ। ਹਾਲ ਹੀ 'ਚ ਧਰਮਿੰਦਰ ਨੂੰ ਆਪਣੇ ਫਾਰਮ ਹਾਉਸ 'ਚ ਬਹੁਤ ਸਾਰੀਆਂ ਸਬਜ਼ੀਆਂ ਉਗਾਉਂਦਿਆਂ ਦੇਖਿਆ ਗਿਆ ਸੀ। ਸਬਜ਼ੀਆਂ ਤੋਂ ਇਲਾਵਾ ਉਨ੍ਹਾਂ ਦੇ ਫਾਰਮ ਹਾਉਸ 'ਚ ਫਲ ਅਤੇ ਫੁੱਲ ਵੀ ਹਨ।
Hum insaan, pad likh kar bhi aise nehin ho sakte 🙏 pic.twitter.com/4HFAsahADw
— Dharmendra Deol (@aapkadharam) May 11, 2020
ਦੱਸ ਦੇਈਏ ਧਰਮਿੰਦਰ ਨੂੰ ਕੁਦਰਤ ਅਤੇ ਆਪਣੇ ਜਾਨਵਰਾਂ ਨਾਲ ਬਹੁਤ ਪਿਆਰ ਹੈ। ਇਸ ਤਾਲਾਬੰਦੀ ਵਿਚ ਉਹ ਆਪਣੇ ਫਾਰਮ ਹਾਉਸ 'ਚ ਹਨ। ਉੱਥੋਂ ਉਹ ਅਕਸਰ ਖੇਤੀਬਾੜੀ, ਸਬਜ਼ੀਆਂ, ਫੁੱਲ ਅਤੇ ਕਈ ਵਾਰ ਆਪਣੇ ਪਿਆਰੇ ਜਾਨਵਰਾਂ ਦੀਆਂ ਵੀਡੀਓ ਸਾਂਝੇ ਕਰਦੇ ਹਨ।
With love ❤️ to you all . Be happy healthy and strong 👍 Social distance , to get rid of korona faster. please please please 🙏 pic.twitter.com/O78EwYH3Fc
— Dharmendra Deol (@aapkadharam) May 5, 2020
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ