''ਲੌਕ ਡਾਊਨ'' ਤੋਂ ਬਾਅਦ ਇਸ ਫਿਲਮ ਨਾਲ ਪਰਦੇ ''ਤੇ ਦਿਸਣਗੇ ਧਰਮਿੰਦਰ
5/4/2020 2:31:53 PM

ਮੁੰਬਈ (ਵੈੱਬ ਡੈਸਕ) — ਹਿੰਦੀ ਸਿਨੇਮਾ ਦੇ ਹੀਮੈਨ ਧਰਮਿੰਦਰ ਭਾਵੇਂ ਹੀ 'ਲੌਕ ਡਾਊਨ' ਦੇ ਇਸ ਦੌਰ ਵਿਚ ਲੇਨਾਵਲਾ ਵਿਚ ਰਹਿ ਕੇ ਫਾਰਮ ਹਾਊਸ ਵਿਚ ਸਮਾਂ ਬਿਤਾ ਰਹੇ ਹਨ ਪਰ ਬਹੁਤ ਹੀ ਜਲਦ ਉਹ ਫਿਰ ਤੋਂ ਪਰਦੇ 'ਤੇ ਨਜ਼ਰ ਆਉਣ ਵਾਲੇ ਹਨ। ਉਨ੍ਹਾਂ ਨੇ ਅਦਾਕਾਰਾ ਜਰੀਨਾ ਵਹਾਬ ਨਾਲ ਇਕ ਫਿਲਮ 'ਫੂਲਚੰਦ ਕਿ ਫੂਲਕੁਮਾਰੀ' ਵਿਚ ਕੰਮ ਕੀਤਾ ਹੈ, ਜਿਸ ਵਿਚ ਉਹ ਕਹਾਣੀਆਂ ਦੇ ਸੰਕਲਨ ਵਿਚੋਂ ਇਕ ਕਹਾਣੀ ਵਿਚ ਨਜ਼ਰ ਆਉਣਗੇ। ਜਰੀਨ ਨਾਲ ਕੰਮ ਕਰਨ ਦੇ ਅਨੁਭਵ ਬਾਰੇ ਗੱਲ ਕਰਦੇ ਹੋਏ ਧਰਮਿੰਦਰ ਨੇ ਕਿਹਾ, ''ਉਨ੍ਹਾਂ ਨਾਲ ਕੰਮ ਕਰਨ ਨਾਲ ਮੇਰੇ ਚਿਹਰੇ 'ਤੇ ਹਰ ਸਮੇਂ ਹਾਸਾ ਰਹਿੰਦਾ ਸੀ। ਮੈਂ ਉਨ੍ਹਾਂ ਦੀ ਲਗਭਗ ਹਰ ਫਿਲਮ ਦੇਖੀ ਹੈ। ਉਹ ਸਿਰਫ ਇਕ ਚੰਗੀ ਅਭਿਨੇਤਰੀ ਹੀ ਨਹੀਂ ਸਗੋਂ ਇਕ ਚੰਗੀ ਇਨਸਾਨ ਵੀ ਹੈ। ਮੈਨੂੰ ਉਨ੍ਹਾਂ ਨਾਲ ਕੰਮ ਕਰਕੇ ਚੰਗਾ ਮਹਿਸੂਸ ਹੋਇਆ।''
ਦੱਸ ਦੇਈਏ ਕਿ ਰਿਸ਼ੀ ਕਪੂਰ ਦੇ ਦਿਹਾਂਤ ਨਾਲ ਧਰਮਿੰਦਰ ਨੂੰ ਕਾਫੀ ਧੱਕਾ ਲੱਗਾ ਹੈ, ਉਹ ਕਾਫੀ ਦੁਖੀ ਹਨ। ਉਨ੍ਹਾਂ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਰਿਸ਼ੀ ਕਪੂਰ ਨੂੰ ਯਾਦ ਕਰਦੇ ਉਨ੍ਹਾਂ ਨਾਲ ਆਪਣੀ ਇਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਵਿਚ ਦੋਵੇਂ ਕਾਫੀ ਖੁਸ਼ ਨਜ਼ਰ ਆ ਰਹੇ ਹਨ। ਇਸ ਸ਼ੇਅਰ ਕਰਦਿਆਂ ਧਰਮਿੰਦਰ ਨੇ ਲਿਖਿਆ, ''ਸਦਮੇ ਤੋਂ ਬਾਅਦ ਸਦਮਾ, ਰਿਸ਼ੀ ਕਪੂਰ ਵੀ ਚੱਲ ਗਿਆ। ਉਸਨੇ ਕੈਂਸਰ ਖਿਲਾਫ ਬਹਾਦਰੀ ਨਾਲ ਲੜਾਈ ਲੜੀ। ਉਹ ਮੇਰੇ ਪੁੱਤਰਾਂ ਵਰਗਾ ਸੀ। ਮੈਂ ਬਹੁਤ ਦੁਖੀ ਅਤੇ ਟੁੱਟਿਆ ਹੋਇਆ ਮਹਿਸੂਸ ਕਰ ਰਿਹਾ ਹਾਂ। ਉਸਦੇ ਪਰਿਵਾਰ ਨਾਲ ਮੇਰੀ ਪ੍ਰਾਥਨਾ।''
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ