ਜਨਮਦਿਨ ਮੌਕੇ ਜਾਣੋ ਧਰਮੇਸ਼ ਦੀ ਜ਼ਿੰਦਗੀ ਦੀਆਂ ਕੁਝ ਦਿਲਚਸਪ ਗੱਲਾਂ

10/31/2019 11:50:47 AM

ਮੁੰਬਈ(ਬਿਊਰੋ)- ਧਰਮੇਸ਼ ਯੇਲਾਂਡੇ ਯਾਨੀ ਕਿ ਧਰਮੇਸ਼ ਸਰ ਅੱਜ ਆਪਣਾ 36ਵਾਂ ਜਨਮਦਿਨ ਮਨਾ ਰਹੇ ਹਨ। ਧਰਮੇਸ਼ ਇਕ ਕੋਰੀਓਗਰਾਫਰ ਅਤੇ ਐਕਟਰ ਹਨ। ਉਹ ਹਿੰਦੀ ਸਿਨੇਮਾ ਵਿਚ ਡੀ.ਆਈ.ਡੀ. ਲਈ ਮਸ਼ਹੂਰ ਹਨ। ਧਰਮੇਸ਼ ਯੇਲਾਂਡੇ ਦਾ ਜਨਮ 31 ਅਕਤੂਬਰ 1983 ਨੂੰ ਗੁਜਰਾਤ ਵਿਚ ਹੋਇਆ।
PunjabKesari
ਧਰਮੇਸ਼ ਹਿੰਦੀ ਸਿਨੇਮਾ ਵਿਚ ਆਪਣੇ ਹਿਪ-ਹਾਪ ਸਟਾਇਲ ਲਈ ਜਾਣੇ ਜਾਂਦੇ ਹਨ। ਉਹ ਪਹਿਲਾਂ ਡੀ. ਆਈ.ਡੀ. ਵਿਚ ਬਤੋਰ ਪ੍ਰਤੀਭਾਗੀ ਨਜ਼ਰ ਆ ਚੁੱਕੇ ਹਨ। ਹਾਲਾਂਕਿ ਉਹ ਸ਼ੋਅ ਨਾ ਜਿੱਤੇ ਪਰ ਉਹ ਅੱਜ ਹਿੰਦੀ ਸਿਨੇਮਾ ਦੇ ਵਧੀਆ ਕੋਰੀਓਗਰਾਫਰਜ਼ ’ਚੋਂ ਇਕ ਹਨ।
PunjabKesari
ਉਹ ਹੁਣ ਤੱਕ ਡੀ. ਆਈ. ਡੀ. ਦੇ ਤਿੰਨ ਸੀਜ਼ਨ ਵਿਚ ਬਤੋਰ ਡਾਂਸ ਗੁਰੂ ਰਹਿ ਚੁੱਕੇ ਹਨ। ਉਸ ਤੋਂ ਬਾਅਦ ਉਨ੍ਹਾਂ ਨੂੰ ਮਸ਼ਹੂਰ ਨਿਰਦੇਸ਼ਕ ਫਰਾਹ ਖਾਨ ਨੇ ਉਨ੍ਹਾਂ ਨੂੰ ਆਪਣੀ ਫਿਲਮ ‘ਤੀਸ ਮਾਰ ਖਾਨ’ ਲਈ ਬਤੋਰ ਕੋਰੀਓਗਰਾਫਰ ਹਾਇਰ ਕੀਤਾ ਸੀ। ਡਾਂਸ ਕਰਨ ਤੋਂ ਇਲਾਵਾ ਧਰਮੇਸ਼ ਦੇ ਬੇਹੱਦ ਵਧੀਆ ਐਕਟਰ ਵੀ ਹਨ।
PunjabKesari
ਉਨ੍ਹਾਂ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਰੈਮੋ ਡਿਸੂਜ਼ਾ ਨਿਰਦੇਸ਼ਿਤ ਫਿਲਮ ABCD ਨਾਲ ਕੀਤੀ। ਇਸ ਫਿਲਮ ਵਿਚ ਉਨ੍ਹਾਂ ਤੋਂ ਇਲਾਵਾ ਵਰੁਣ ਧਵਨ, ਸ਼ਰਧਾ ਕਪੂਰ, ਪ੍ਰਭੂਦੇਵਾ ਨਜ਼ਰ ਆਏ ਸਨ।
PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News