OMG! ਰਿਐਲਿਟੀ ਸ਼ੋਅ ਦੇ ਇਸ ਜੱਜ ਦੇ ਨੱਖਰੇ ਪੈ ਗਏ ਭਾਰੀ, ਹੋਣਗੇ ਸ਼ੋਅ 'ਚੋਂ ਬਾਹਰ

6/9/2017 10:49:05 AM

ਮੁੰਬਈ— ਟੀ ਵੀ ਦਾ ਸਭ ਤੋਂ ਵੱਧ ਉਡੀਕਿਆ ਜਾ ਰਿਹਾ ਰਿਐਲਿਟੀ ਸ਼ੋਅ 'ਡਾਂਸ ਪਲੱਸ 3' ਛੇਤੀ ਹੀ ਦਸਤਕ ਦੇਣ ਲਈ ਤਿਆਰ ਹੈ। ਅਜਿਹੀ ਖ਼ਬਰ ਹੈ ਕਿ ਇਸ ਸ਼ੋਅ 'ਚ ਹੁਣ ਤੁਹਾਡੇ ਪਸੰਦੀਦਾ ਕੋਰੀਓਗਰਾਫਰ ਧਰਮੇਸ਼ ਸਰ ਨਹੀਂ ਦਿਖਾਈ ਦੇਣਗੇ। ਜੀ ਹਾਂ ਮਿਲੀ ਜਾਣਕਾਰੀ ਮੁਤਾਬਕ ਇਸ ਸੋਅ 'ਚ ਹਮੇਸ਼ਾ ਵਾਂਗ ਧਰਮੇਸ਼ ਨੂੰ ਬਤੌਰ ਜੱਜ ਚੁਣਿਆ ਗਿਆ ਸੀ ਪਰ ਪ੍ਰੋਡਕਸ਼ਨ ਨੂੰ ਲਗਾਤਾਰ ਉਨ੍ਹਾਂ ਦੇ ਨੱਖਰਿਆਂ ਦਾ ਸਾਹਮਣੇ ਕਰਨਾ ਪੈ ਰਿਹਾ ਸੀ। ਪ੍ਰੋਡਕਸ਼ਨ ਲਈ ਧਰਮੇਸ਼ ਨਾਲ ਡੀਲ ਕਰਨਾ ਮੁਸ਼ਕਿਲ ਹੋ ਰਿਹਾ ਸੀ। ਉਹ ਸ਼ੋਅ ਨੂੰ ਕਿਸੇ ਵੀ ਤਰ੍ਹਾਂ ਦਾ ਸਮਾਂ ਨਹੀਂ ਦੇ ਪਾ ਰਹੇ, ਬਲਕਿ ਪ੍ਰੋਡਕਸ਼ਨ ਨੂੰ ਇੱਥੋਂ ਟਹਿਲਾ ਰਹੇ ਹਨ। ਇੱਥੇ ਤੱਕ ਕਿ ਸ਼ੋਅ ਦੀ ਟੀਮ ਨੂੰ ਧਰਮੇਸ਼ ਦਾ ਕਿਸੇ ਵੀ ਤਰ੍ਹਾਂ ਦਾ ਸਹਿਯੋਗ ਨਹੀਂ ਮਿਲ ਰਿਹਾ। ਉਨ੍ਹਾਂ ਨੇ ਮੇਕਰਜ਼ ਦੇ ਕਈ ਵਾਰ ਕਹੇ ਜਾਣ ਦੇ ਬਾਵਜੂਦ ਵੀ ਆਪਣਾ ਕਾਂਟ੍ਰੈਕਟ ਸਾਈਨ ਨਹੀਂ ਕੀਤਾ। ਇਹ ਸਭ ਦੇਖਦੇ ਹੋਏ ਸ਼ੋਅ ਦੀ ਟੀਮ ਨੇ ਉਨ੍ਹਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ। ਅਜਿਹੀ ਖ਼ਬਰ ਹੈ ਕਿ ਧਰਮੇਸ਼ ਦੀ ਜਗ੍ਹਾ ਇਸ ਸ਼ੋਅ ਤੋਂ ਸਲਮਾਨ ਯੂਸੁਫ ਦੀ ਐਂਟਰੀ ਕਰ ਦਿੱਤੀ ਗਈ ਹੈ। ਉਹ ਰੇਮੋ ਦੀ ਫਿਲਮ ਏ.ਬੀ.ਸੀ.ਡੀ. 'ਚ ਵੀ ਨਜ਼ਰ ਆਏ ਸਨ। ਮੁਮਕਿਨ ਹੈ ਕਿ ਉਹ ਪਹਿਲੀ ਵਾਰ ਰੇਮੋ ਦੇ ਸ਼ੋਅ ਡਾਂਸ ਪਲੱਸ 3 ਨੂੰ ਜੱਜ ਕਰਦੇ ਹੋਏ ਨਜ਼ਰ ਆਉਣਗੇ।

PunjabKesari

Preetika Rao

PunjabKesari

Jennifer Winget

PunjabKesari

Hina Khan

PunjabKesari

Digangana Suryavanshi

PunjabKesari

Drashti Dhami

PunjabKesari

Ankita Lokhande

PunjabKesariਜ਼ਿਕਰਯੋਗ ਹੈ ਕਿ ਛੋਟੇ ਪਰਦੇ 'ਚ ਕੇਵਲ ਧਰਮੇਸ਼ ਹੀ ਨਹੀਂ। ਬਲਕਿ ਅਜਿਹੇ ਕਈ ਸਟਾਰਜ਼ ਹਨ, ਜਿਨ੍ਹਾਂ ਦੇ ਨਖਰੇ ਟੀ.ਵੀ. ਦੀ ਦੁਨੀਆਂ 'ਚ ਹਮੇਸ਼ਾ ਸੁਰਖੀਆ ਬਟੋਰਦੇ ਰਹਿੰਦੇ ਹਨ। ਇੱਥੇ ਦੇਖੋ ਅਜਿਹੀ ਅਦਾਕਾਰਾ, ਜਿਨ੍ਹਾਂ ਦੇ ਨਖਰਿਆਂ ਦੀ ਚਰਚਾ ਕਾਫੀ ਲੋਕਪ੍ਰਿਯ ਹੈ। ਇਨ੍ਹਾਂ 'ਚ ਅੰਕਿਤਾ ਲੋਖੰਡੇ, ਦਿਗੰਗਨਾ ਸੁਰਿਯਵੰਸ਼ੀ, ਦ੍ਰਿਸ਼ਟੀ ਧਾਮੀ, ਹੀਨਾ ਖਾਨ, ਜੈਨੀਫਰ ਵਿੰਗੇਟ, ਸੋਨਾਰਿਕਾ ਭਦੋਰੀਆ, ਪ੍ਰਿਤੀਕਾ ਰਾਓ ਵਰਗੇ ਨਾਂ ਸ਼ਾਮਲ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News