ਦੀਆ ਮਿਰਜ਼ਾ, ਜੈਕ ਮਾ ਸਮੇਤ 17 ਹਸਤੀਆਂ ਸੰਯੁਕਤ ਰਾਸ਼ਟਰ ਦੇ ਨਵੇਂ ਐੱਸ. ਡੀ. ਜੀ. ਪੈਰੋਕਾਰ ਨਿਯੁਕਤ

5/11/2019 8:50:58 AM

ਸੰਯੁਕਤ ਰਾਸ਼ਟਰ (ਬਿਊਰੋ) — ਭਾਰਤੀ ਅਦਾਕਾਰਾ ਦੀਆ ਮਿਰਜ਼ਾ ਅਤੇ ਅਲੀਬਾਬਾ ਦੇ ਮੁਖੀ ਜੈਕ ਮਾ ਉਨ੍ਹਾਂ 17 ਸੰਸਾਰਿਕ ਜਨਤਕ ਹਸਤੀਆਂ 'ਚ ਸ਼ਾਮਲ ਹਨ, ਜਿਨ੍ਹਾਂ ਨੂੰ ਸੰਯੁਕਤ ਰਾਸ਼ਟਰ ਸਕੱਤਰ ਜਨਰਲ ਐਂਟੋਨੀਓ ਗੁਟਾਰੇਸ ਨੇ ਅਹਿਮ ਸੰਪੂਰਨ ਵਿਕਾਸ ਟੀਚਿਆਂ (ਐੱਮ. ਡੀ. ਜੀ.) ਲਈ ਕਾਰਵਾਈ ਅਤੇ ਸੰਸਾਰਿਕ ਰਾਜਨੀਤਿਕ ਇੱਛਾ ਸ਼ਕਤੀ ਨੂੰ ਮਜ਼ਬੂਤ ਬਣਾਉਣ ਲਈ ਨਵਾਂ ਪੈਰੋਕਾਰ ਨਿਯੁਕਤ ਕੀਤਾ ਹੈ।
ਸੰਯੁਕਤ ਰਾਸ਼ਟਰ ਬੁਲਾਰੇ ਦਫਤਰ ਤੋਂ ਜਾਰੀ ਬਿਆਨ ਮੁਤਾਬਕ ਨਵੀਂ ਸ਼੍ਰੇਣੀ ਦੇ ਐੱਸ. ਡੀ. ਜੀ. ਪੈਰੋਕਾਰ 17 ਪ੍ਰਭਾਵਸ਼ਾਲੀ ਜਨਤਕ ਹਸਤੀਆਂ ਹਨ, ਜੋ ਜਾਗਰੂਕਤਾ ਫੈਲਾਉਣ ਅਤੇ ਤੁਰੰਤ ਕਾਰਵਾਈ ਨੂੰ ਉਤਸ਼ਾਹ ਦੇਣ ਲਈ ਵਚਨਬੱਧ ਹਨ। ਸੰਪੂਰਨ ਵਿਕਾਸ ਟੀਚਿਆਂ ਨੂੰ ਦੁਨੀਆ ਭਰ ਦੇ ਨੇਤਾਵਾਂ ਨੇ 25 ਸਤੰਬਰ 2015 ਨੂੰ ਅਡਾਪਟ ਕੀਤਾ ਸੀ। ਗੁਟਾਰੇਸ ਨੇ ਕਿਹਾ ਕਿ ਸਾਡੇ ਕੋਲ ਜਲਵਾਯੂ ਬਦਲਾਅ, ਵਾਤਾਵਰਣ ਦਬਾਅ, ਗਰੀਬੀ ਅਤੇ ਅਸਮਾਨਤਾ ਤੋਂ ਪੈਦਾ ਹੋਏ ਸਵਾਲਾਂ ਦਾ ਜਵਾਬ ਦੇਣ ਲਈ ਔਜ਼ਾਰ ਹਨ। ਉਹ 2015 ਦੇ ਸਮਝੌਤਿਆਂ-ਸੰਪੂਰਨ ਵਿਕਾਸ ਲਈ 2030 ਦੇ ਏਜੰਡਾ ਅਤੇ ਜਲਵਾਯੂ ਬਦਲਾਅ 'ਤੇ ਪੈਰਿਸ ਸਮਝੌਤੇ 'ਚ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News